19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪ੍ਰਾਚੀਨ ਸਰਾਂ ਮੰਦਰ ਵਿਖੇ ਤੁਲਸੀ ਮਾਤਾ ਦੇ ਵਿਆਹ ਮੌਕੇ ਸ਼ਰਧਾਲੂਆਂ ਦਾ ਉਮੜਿਆ ਜਨ ਸੈਲਾਬ

Ad Position 21
No active advertisement
ਅਜੀਤ ਡੈਸਕ 03-11-2025
ਤਪਾ ਮੰਡੀ, 2 ਨਵੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪ੍ਰਾਚੀਨ ਸਰਾਂ ਮੰਦਰ ਵਿਖੇ ਤੁਲਸੀ ਮਾਤਾ ਦਾ ਵਿਆਹ ਸਮਾਰੋਹ ਬਹੁਤ ਹੀ ਸ਼ਰਧਾ ਨਾਲ ਆਯੋਜਿਤ ਕੀਤਾ ਗਿਆ | ਇਹ ਸਮਾਗਮ ਦੇਵ-ਉਠਨੀ ਇਕਾਦਸ਼ੀ ਵਿਚ ਆਯੋਜਿਤ ਕੀਤਾ ਗਿਆ, ਜੋ ਕਿ ਕੱਤਕ ਮਹੀਨੇ ਦੀ ਸ਼ੁਕਲ ਇਕਾਦਸ਼ੀ 'ਤੇ ਮਨਾਈ ਜਾਂਦੀ ਹੈ ਅਤੇ ਵਿਆਹਾਂ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ | ਪੰਡਿਤ ਅਨਿਲ ਸ਼ਰਮਾ ਨੇ ਤੁਲਸੀ ਪੱਖ ਵਲੋਂ ਮੁੱਖ ਜਜਮਾਨ ਵਜੋਂ ਪਹੁੰਚੇ ਅਗਰਵਾਲ ਸਭਾ ਪੰਜਾਬ ਦੇ ਸਕੱਤਰ ਜਨਰਲ ਮੋਹਿਤ ਸਿੰਗਲਾ ਅਤੇ ਉਨ੍ਹਾਂ ਦੀ ਪਤਨੀ ਆਰਤੀ ਸਿੰਗਲਾ ਤੋਂ ਤੁਲਸੀ ਵਿਆਹ ਸਮਾਰੋਹ ਦੀਆਂ ਸਾਰੀਆਂ ਰਸਮਾਂ ਨੂੰ ਵਿਧੀ ਪੂਰਵਕ ਪੂਜਾ-ਅਰਚਨਾ ਕਰ ਕੇ ਸੰਪੂਰਨ ਕਰਵਾਇਆ | ਇਸ ਧਾਰਮਿਕ ਸਮਾਗਮ ਮੌਕੇ ਭਗਵਾਨ ਵਿਸ਼ਨੂੰ ਦੇ ਰੂਪ ਵਿਚ ਭਗਵਾਨ ਸ਼ਾਲੀਗ੍ਰਾਮ ਅਤੇ ਤੁਲਸੀ ਮਾਤਾ ਦਾ ਪਵਿੱਤਰ ਵਿਆਹ ਮੰਤਰਾਂ ਦੇ ਜਾਪ, ਸ਼ੁੱਭ ਗੀਤਾਂ ਅਤੇ ਵੈਦਿਕ ਰਸਮਾਂ ਦੇ ਵਿਚਕਾਰ ਕੀਤਾ ਗਿਆ | ਮੰਦਰ ਦੇ ਵਿਹੜੇ ਨੂੰ ਸਜਾ ਕੇ ਤੁਲਸੀ ਸਟੇਜ ਨੂੰ ਮਾਲਾਵਾਂ, ਦੀਵਿਆਂ ਅਤੇ ਰੰਗੋਲੀ ਨਾਲ ਸਜਾਇਆ ਗਿਆ | ਸ਼ਰਧਾਲੂ ਰਵਾਇਤੀ ਪਹਿਰਾਵੇ ਵਿਚ ਸਜੇ ਵਿਆਹ ਮੰਡਪ 'ਚ ਸ਼ਾਮਲ ਹੋਏ | ਪੰਡਤ ਅਨਿਲ ਸ਼ਰਮਾ ਨੇ ਤੁਲਸੀ ਵਿਆਹ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਤੁਲਸੀ ਨਾ ਸਿਰਫ਼ ਇੱਕ ਪਵਿੱਤਰ ਪੌਦਾ ਹੈ, ਸਗੋਂ ਇਹ ਪਰਿਵਾਰਕ ਜੀਵਨ ਵਿਚ ਪਵਿੱਤਰਤਾ, ਖ਼ੁਸ਼ਹਾਲੀ ਅਤੇ ਵਿਸ਼ਵਾਸ ਦਾ ਵੀ ਪ੍ਰਤੀਕ ਹੈ | ਤੁਲਸੀ ਵਿਆਹ ਦੇ ਨਾਲ-ਨਾਲ ਮੰਦਰ ਪਰਿਸਰ ਵਿਚ ਭਜਨ-ਕੀਰਤਨ ਅਤੇ ਇਕਾਦਸ਼ੀ ਕਥਾ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੇ ਸਿੰਗਲਾ ਮਿੱਠੂ, ਸੁਨੀਤਾ ਸਿੰਗਲਾ, ਮੋਨਿਕਾ ਸਿੰਗਲਾ, ਏਕਤਾ ਸਿੰਗਲਾ, ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ, ਸਨੇਹ ਬਾਂਸਲ, ਪਿ੍ਅੰਕਾ ਬਾਂਸਲ, ਵਿਨੀਤਾ ਬਾਂਸਲ, ਗੀਤੂ ਮਿੱਤਲ, ਸਰੋਜ ਜਿੰਦਲ, ਪ੍ਰੇਮ ਲਤਾ, ਅਨੀਤਾ ਗਰਗ, ਕਿਰਨ ਗਾਰਗੀ ਅਤੇ ਪੰਡਤ ਸ਼ਾਮ ਲਾਲ ਸ਼ਰਮਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਹਿਲ ਕਾਲਜ ਵਿਖੇ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਤਰਨ ਤਾਰਨ 'ਚ ਹੋ ਰਹੀਆਂ ਜ਼ਿਮਨੀ ਚੋਣਾਂ 'ਚ 'ਆਪ' ਵੱਡੀ ਜਿੱਤ ਕਰੇਗੀ ਹਾਸਲ- ਹਡਾਣਾ
Ad Position 24