ਬਰਨਾਲਾ, 2 ਨਵੰਬਰ (ਅਸ਼ੋਕ ਭਾਰਤੀ)-ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਵਿਖੇ ਮੌਸਮੀ ਬਿਮਾਰੀਆਂ ਸਬੰਧੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ | ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਮੌਸਮੀ ਬਿਮਾਰੀਆਂ ਜਿਵੇਂ ਕਿ ਵਾਇਰਲ ਇਨਫੈਕਸ਼ਨ, ਡੇਂਗੂ ਅਤੇ ਚਿਕਨਗੁਨਿਆ ਬਾਰੇ ਜਾਗਰੂਕ ਕਰਨਾ ਸੀ | ਪਿ੍ੰਸੀਪਲ ਮੋਹਿਤ ਜਿੰਦਲ ਨੇ ਵਿਦਿਆਰਥੀਆਂ ਨਾਲ ਇਨ੍ਹਾਂ ਬਿਮਾਰੀਆਂ ਦੇ ਲੱਛਣ, ਬਚਾਅ ਦੇ ਤਰੀਕੇ ਅਤੇ ਸੁਰੱਖਿਆ ਸੰਬੰਧੀ ਟਿਪਸ ਸਾਂਝੇ ਕੀਤੇ, ਤਾਂ ਜੋ ਉਹ ਸਫ਼ਾਈ ਤੇ ਸਿਹਤ ਦੀ ਮਹੱਤਤਾ ਨੂੰ ਸਮਝ ਸਕਣ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |