ਬਰਨਾਲਾ, 3 ਨਵੰਬਰ (ਰਾਜ ਪਨੇਸਰ)-ਸਥਾਨਕ ਜ਼ੀਰੋ ਪੁਆਇੰਟ ਨਜ਼ਦੀਕ ਖੇਤਾਂ 'ਚ ਅਸਲੇ ਨਾਲ ਲੈਸ ਬੈਠ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਾਰੀ ਗਿਣਤੀ ਵਿਚ ਹਥਿਆਰ ਬਰਾਮਦ ਕਰਦਿਆਂ ਥਾਣਾ ਸਿਟੀ-1 ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐੱਸ.ਐਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਚੋਰ, ਲੁਟੇਰਿਆਂ, ਗੈਂਗਸਟਰਾਂ, ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਕੁੱਝ ਵਿਅਕਤੀਆਂ ਨੇ ਇਕ ਗਰੋਹ ਬਣਾਇਆ ਹੋਇਆ ਹੈ | ਜਿਨ੍ਹਾਂ ਕੋਲ ਮਾਰੂ ਹਥਿਆਰ ਭਾਰੀ ਗਿਣਤੀ 'ਚ ਹੈ ਜੋ ਕਿ ਟੀ-ਪੁਆਇੰਟ ਏਅਰਫੋਰਸ ਸਟੇਸ਼ਨ ਨਜ਼ਦੀਕ ਖੇਤਾਂ 'ਚ ਬੈਠੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ ਤਾਂ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਪੂਰੀ ਟੀਮ ਸਮੇਤ ਹਰਚਰਨ ਦਾਸ ਚਰਨੀ ਪੱੁਤਰ ਤਰਸੇਮ ਦਾਸੀ ਵਾਸੀ ਬਰਨਾਲਾ, ਬਿਕਰਮਜੀਤ ਸਿੰਘ ਵਿੱਕੀ ਪੱੁਤਰ ਜਗਤਾਰ ਸਿੰਘ ਵਾਸੀ ਨਾਈਵਾਲਾ, ਨੰਦ ਕਿਸ਼ੋਰ ਪੱੁਤਰ ਫੂਲ ਚੰਦ ਵਾਸੀ ਬਰਨਾਲਾ, ਅਜੈ ਸਿੰਘ ਪੱੁਤਰ ਕਾਕਾ ਸਿੰਘ ਵਾਸੀ ਬਰਨਾਲਾ, ਸੋਨੂ ਪੱੁਤਰ ਤਰਸੇਮ ਸਿੰਘ ਵਾਸੀ ਬਰਨਾਲਾ, ਸੰਜੇ ਕੁਮਾਰ ਪੱੁਤਰ ਵਿਨੋਦ ਕੁਮਾਰ ਵਾਸੀ ਬਰਨਾਲਾ, ਗੌਰਵ ਗਰਗ ਪੱੁਤਰ ਸੁਰਿੰਦਰ ਕੁਮਾਰ ਵਾਸੀ ਬਰਨਾਲਾ, ਸੁਖਵਿੰਦਰ ਸਿੰਘ ਪੱੁਤਰ ਜੋਗਿੰਦਰ ਸਿੰਘ ਵਾਸੀ ਬਰਨਾਲਾ, ਨੀਲਇੰਦਰ ਸਿੰਘ ਬੱਬੂ ਪੱੁਤਰ ਸ਼ਮਸ਼ੇਰ ਸਿੰਘ ਵਾਸੀ ਬਰਨਾਲਾ, ਊਧਮ ਸਿੰਘ ਪੱੁਤਰ ਬੰਤ ਸਿੰਘ ਵਾਸੀ ਬਰਨਾਲਾ, ਹੈਪੀ ਸਿੰਘ ਪੱੁਤਰ ਸੁਖਦੇਵ ਸਿੰਘ ਵਾਸੀ ਨੇੜੇ ਸਬਜ਼ੀ ਮੰਡੀ ਬਰਨਾਲਾ, ਰਾਜ ਕੁਮਾਰ ਪੱੁਤਰ ਸੁਰਜੀਤ ਸਿੰਘ ਵਾਸੀ ਨੇੜੇ ਕੀਤੂ ਦੀ ਕੋਠੀ ਬਰਨਾਲਾ ਨੂੰ 315 ਬੋਰ ਰਾਈਫ਼ਲ, ਤਿੰਨ ਜਿੰਦਾ ਕਾਰਤੂਸ, 12 ਬੋਰ ਰਾਈਫ਼ਲ ਸਮੇਤ ਪਟਾ ਜਿਸ ਵਿਚ 11 ਕਾਰਤੂਸ ਜਿੰਦਾ, ਇਕ ਖੋਲ, ਥਾਰ ਗੱਡੀ ਨੰ: ਸੀ.ਐਚ. 01-ਸੀ.ਆਰ. 8005, ਬੈਨਿਉ ਪੀ.ਬੀ. 19 ਡਬਲਊ 7517, ਇਕ ਗੱਡੀ ਪੀ.ਬੀ. 19 ਪੀ. 2525 ਸਕਾਰਪੀਓ, ਇਕ ਗੱਡੀ ਰਿਟਜ ਨੰ: ਪੀ.ਬੀ. 10 ਈ.ਐੱਸ. 7700 ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 ਵਿਚ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |