24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਘਟੀਆ ਸੋਚ ਦੀ ਨਿਸ਼ਾਨੀ-ਧਰਮ ਸਿੰਘ ਫ਼ੌਜੀ

Ad Position 21
No active advertisement
ਅਜੀਤ ਡੈਸਕ 04-11-2025
ਬਰਨਾਲਾ, 3 ਨਵੰਬਰ (ਰਾਜ ਪਨੇਸਰ)-'ਆਪ' ਸਰਕਾਰ ਵਲੋਂ ਅਖ਼ਬਾਰਾਂ ਦੀਆਂ ਗੱਡੀਆਂ ਨੂੰ ਜਾਣਬੱੁਝ ਕੇ ਰੋਕ ਕੇ ਪ੍ਰੈਸ ਦੀ ਆਜ਼ਾਦੀ 'ਤੇ ਨਾ ਪਾਕ ਇਰਾਦਿਆਂ ਨਾਲ ਹਮਲਾ ਕਰਨਾ ਬਹੁਤ ਹੀ ਮੰਦਭਾਗਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਭਦੌੜ ਹਲਕਾ ਇੰਚਾਰਜ ਤੇ ਬਰਨਾਲਾ ਤੋਂ ਮੌਜੂਦਾ ਕੌਂਸਲਰ ਧਰਮ ਸਿੰਘ ਫ਼ੌਜੀ ਨੇ ਕੀਤਾ ਤੇ ਕਿਹਾ ਕਿ ਅਖ਼ਬਾਰ ਇਕੋ ਇਕ ਅਜਿਹਾ ਜਰੀਆ ਹੈ ਜੋ ਜਨਤਾ ਨੂੰ ਸੱਚ ਤੇ ਝੂਠ ਦਾ ਫ਼ਰਕ ਦੱਸਦਾ ਹੈ | ਅਖ਼ਬਾਰਾਂ 'ਚ ਲੱਗੀਆਂ ਖ਼ਬਰਾਂ ਰਾਹੀਂ ਹੀ ਝੂਠੀਆਂ ਸਰਕਾਰਾਂ ਨੂੰ ਸ਼ੀਸ਼ਾ ਦਿਖਾਇਆ ਜਾਂਦਾ ਹੈ | ਜਿਨ੍ਹਾਂ ਨੇ ਚੁਟਕਲਿਆਂ ਰਾਹੀਂ ਸੱਤਾ ਹਾਸਲ ਕੀਤੀ ਹੋਵੇ | ਉਨ੍ਹਾਂ ਨੂੰ ਸੱਚ ਲਿਖਿਆ ਹਾਜਮ ਨਹੀਂ ਹੁੰਦਾ ਤੇ ਉਹ ਕੋਝੀਆਂ ਤੇ ਘਟੀਆਂ ਚਾਲਾਂ 'ਤੇ ਉਤਰ ਆਉਂਦੇ ਹਨ | 'ਆਪ' ਸਰਕਾਰ ਵਲੋਂ ਬੀਤੇ ਦਿਨ ਅਖ਼ਬਾਰਾਂ ਦੀਆਂ ਗੱਡੀਆਂ ਨੂੰ ਜਾਣਬੁੱਝ ਕੇ ਲੇਟ ਕਰ ਕੇ ਬੇਤੁਕੀ ਚੈਕਿੰਗ ਦੇ ਨਾਂਅ 'ਤੇ ਪ੍ਰੇਸ਼ਾਨ ਕੀਤਾ ਹੈ | ਉਹ ਬਹੁਤ ਮੰਦਭਾਗਾ ਹੈ | ਇਸ ਘਟਨਾ ਨਾਲ 'ਆਪ' ਸਰਕਾਰ ਦੀ ਚੌਂ ਤਰਫ਼ੋਂ ਨਿੰਦਾ ਹੋਈ ਹੈ | ਸ: ਫ਼ੌਜੀ ਨੇ ਜ਼ਿਲ੍ਹਾ ਬਰਨਾਲਾ ਭਾਜਪਾ ਪ੍ਰੈੱਸ ਦੀ ਆਜ਼ਾਦੀ 'ਤੇ ਕੀਤੇ ਇਸ ਹਮਲੇ ਦੀ ਘੋਰ ਨਿੰਦਾ ਕਰਦੀ ਹੈ ਤੇ ਸਾਰੀ ਪ੍ਰੈਸ ਨਾਲ ਮੋਢੇ ਨਾਲ ਮੋਢਾ ਲਗਾ ਕੇ ਹਮੇਸ਼ਾ ਖੜ੍ਹੀ ਸੀ ਤੇ ਅੱਗੇ ਵੀ ਖੜ੍ਹੀ ਰਹੇਗੀ | ਪ੍ਰੈਸ ਨਾਲ ਇਹ ਵਰਤੀਰਾ 'ਆਪ' ਸਰਕਾਰ ਨੂੰ ਤਰਨਤਾਰਨ ਦੀ ਜ਼ਿਮਨੀ ਚੋਣ ਤੇ 2027 ਦੀਆਂ ਚੋਣਾਂ 'ਚ ਨਤੀਜੇ ਭੁਗਤਣੇ ਪੈਣਗੇ | ਪੰਜਾਬ ਅੰਦਰ ਭਾਜਪਾ ਆਪਣੇ ਦਮ 'ਤੇ ਸਰਕਾਰ ਬਣਾਏਗੀ ਤੇ ਪ੍ਰੈੱਸ ਦੀ ਆਜ਼ਾਦੀ ਹਮੇਸ਼ਾ ਬਹਾਲ ਰੱਖੇਗੀ |

Ad Position 22
No active advertisement
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਮਾਮਲੇ 'ਚ ਸੂਬਾ ਸਰਕਾਰ ਫ਼ੇਲ੍ਹ ਸਾਬਤ ਹੋਈ, ਖੇਤਾਂ 'ਚ ਜਾ ਕੇ ਕਿਸਾਨਾਂ ਨੂੰ ਜ਼ਲੀਲ ਕਰਨਾ ਬੇਹੱਦ ਨਿੰਦ... ਅਗਲੀ ਖ਼ਬਰ ਐੱਮ.ਐੱਸ.ਸੀ. ਅਤੇ ਸਕੂਲੀ ਵਿਦਿਆਰਥੀਆਂ ਨੇ ਵਿਭਾਗ ਵਿਰੁੱਧ ਕੀਤੀ ਨਾਅਰੇਬਾਜ਼ੀ <br/>
Ad Position 24