24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਐੱਮ.ਐੱਸ.ਸੀ. ਅਤੇ ਸਕੂਲੀ ਵਿਦਿਆਰਥੀਆਂ ਨੇ ਵਿਭਾਗ ਵਿਰੁੱਧ ਕੀਤੀ ਨਾਅਰੇਬਾਜ਼ੀ <br/>

Ad Position 21
No active advertisement
ਅਜੀਤ ਡੈਸਕ 04-11-2025
ਤਪਾ ਮੰਡੀ, 3 ਨਵੰਬਰ (ਪ੍ਰਵੀਨ ਗਰਗ)-ਸੂਬਾ ਸਰਕਾਰ ਵਲੋਂ ਜਿੱਥੇ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਵਿਚ ਵੱਡੇ ਪੱਧਰ 'ਤੇ ਸੁਧਾਰ ਕਰਨ ਸਬੰਧੀ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ | ਉੱਥੇ ਇਹ ਦਾਅਵੇ ਉਸ ਸਮੇਂ ਠੁੱਸ ਸਾਬਤ ਹੋਏ ਜਦੋਂ ਸਕੂਲ ਵਿਦਿਆਰਥੀਆਂ ਅਤੇ ਮਾਪਿਆਂ ਨੇ ਲੈਕਚਰਾਰਾਂ ਦਾ ਡੈਪੂਟੇਸ਼ਨ ਰੱਦ ਕਰਵਾਉਣ ਨੂੰ ਲੈ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਪੀ.ਐਮ ਸ੍ਰੀ ਸ.ਸ.ਸ.ਸ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕਿ੍ਸ਼ਨ ਕੁਮਾਰ, ਰਾਜ ਸਿੰਘ ਡਿਪਟੀ ਚੇਅਰਮੈਨ, ਚਮਕੌਰ ਸਿੰਘ, ਭੁਪਿੰਦਰ ਕੁਮਾਰ, ਰਾਜਵੰਤ ਕੌਰ ਨੇ ਦੱਸਿਆ ਕਿ ਸਕੂਲ 'ਚ ਬਲਾਕ ਸ਼ਹਿਣਾ ਦੇ ਸਕੂਲਾਂ ਨਾਲੋਂ ਸਭ ਤੋਂ ਵੱਧ ਵਿਦਿਆਰਥੀ 931 ਹਨ ਪਰ ਅਧਿਆਪਕਾਂ ਦੇ ਡੈਪੂਟੇਸ਼ਨ 'ਤੇ ਘੱਟ ਪੋਸਟਾਂ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਾਫੀ ਨੁਕਸਾਨ ਹੋ ਰਿਹਾ ਹੈ, ਜਦ ਕਿ ਸਕੂਲ ਵਿਚ ਪੱਕੇ ਪਿ੍ੰਸੀਪਲ ਦੀ ਆਸਾਮੀ ਵੀ ਲੰਬੇ ਸਮੇਂ ਤੋਂ ਖ਼ਾਲੀ ਪਈ ਹੈ, ਜਿਸ ਕਰ ਕੇ ਕਾਰਜਕਾਰੀ ਪਿ੍ੰਸੀਪਲ ਨੂੰ ਸਕੂਲ ਦੇ ਕੰਮਾਂ ਤੋਂ ਇਲਾਵਾ ਵਿਦਿਆਰਥੀਆਂ ਦੇ ਪੀਰੀਅਡ ਵੀ ਲੈਣੇ ਪੈਂਦੇ ਹਨ | ਉਨ੍ਹਾਂ ਸਿੱਖਿਆ ਵਿਭਾਗ ਨੂੰ ਚਿਤਾਵਨੀ ਦਿੱਤੀ ਹੈ ਅਗਰ ਡੈਪੂਟੇਸ਼ਨ ਰੱਦ ਨਾ ਕੀਤੇ ਤਾਂ ਸਕੂਲ ਨੂੰ ਜਿੰਦਾ ਲਾ ਦਿੱਤਾ ਜਾਵੇਗਾ | ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਸਕੂਲ ਦੇ ਇਕ ਅੰਗਰੇਜ਼ੀ ਲੈਕਚਰਾਰ ਦਾ ਆਰਜ਼ੀ ਪ੍ਰਬੰਧ ਬਠਿੰਡਾ ਵਿਖੇ 1 ਸਾਲ ਪਹਿਲਾਂ ਕਰ ਦਿੱਤਾ ਗਿਆ ਸੀ ਤੇ ਹੁਣ ਸਕੂਲ ਦੇ ਪੰਜਾਬੀ ਵਿਸ਼ੇ ਦੇ ਇਕ ਲੈਕਚਰਾਰ ਦਾ ਆਰਜ਼ੀ ਪ੍ਰਬੰਧ 31 ਦਸੰਬਰ ਤੱਕ ਕਰ ਦਿੱਤਾ ਹੈ, ਜਦ ਕਿ ਤਨਖ਼ਾਹ ਸਕੂਲ ਵਿਚੋਂ ਦਿੱਤੀ ਜਾ ਰਹੀ ਹੈ | ਇਸ ਸਕੂਲ ਵਿਚ ਗਿਆਰ੍ਹਵੀਂ ਤੇ ਬਾਰ੍ਹਵੀਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ 425 ਹੈ | ਸਕੂਲ ਵਿਚੋਂ ਜਿੱਥੇ ਪਹਿਲਾਂ ਅੰਗਰੇਜ਼ੀ ਵਿਸ਼ੇ ਦੇ ਲੈਕਚਰਾਰ ਦਾ ਆਰਜ਼ੀ ਪ੍ਰਬੰਧ ਹੋਣ ਕਾਰਨ ਅੰਗਰੇਜ਼ੀ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਸੀ ਉੱਥੇ ਹੁਣ ਪੰਜਾਬੀ ਲੈਕਚਰਾਰ ਦਾ ਆਰਜ਼ੀ ਪ੍ਰਬੰਧ ਹੋਣ ਕਾਰਨ ਪੰਜਾਬੀ ਲਾਜ਼ਮੀ ਤੇ ਪੰਜਾਬੀ ਚੋਣਵੇਂ ਵਿਸ਼ੇ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ | ਇਸ ਸਬੰਧੀ ਰੋਸ ਪ੍ਰਗਟਾਉਂਦਿਆਂ ਸਕੂਲ ਮੈਨੇਜਮੈਂਟ ਕਮੇਟੀ ਤੇ ਮਾਪਿਆਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਕੀਤੇ ਜਾਂਦੇ ਡੈਪੂਟੇਸ਼ਨ ਕੀਤੇ ਅਧਿਆਪਕਾਂ ਦੇ ਰੱਦ ਕੀਤੇ ਜਾਣ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਨਾ ਹੋਵੇ | ਜਦ ਉਕਤ ਮਾਮਲੇ ਸਬੰਧੀ ਕਾਰਜਕਾਰੀ ਪਿ੍ੰਸੀਪਲ ਤਲਵਿੰਦਰ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ 931 ਹੋਣ ਕਾਰਨ ਬਾਇਓਲੌਜੀ ਦੀ ਆਸਾਮੀ ਲੰਬੇ ਸਮੇਂ ਤੋਂ ਖ਼ਾਲੀ ਪਈ ਹੈ, ਅੰਗਰੇਜ਼ੀ ਦੀਆਂ ਦੋ ਪੋਸਟਾਂ ਦੀ ਜ਼ਰੂਰਤ ਵਿਚੋਂ 1 ਖ਼ਾਲੀ 1 ਡੈਪੂਟੇਸ਼ਨ 'ਤੇ, ਮਾਸਟਰ ਕੇਡਰ 'ਚ ਪੰਜਾਬੀ ਅਧਿਆਪਕ ਦੀ ਇਕ ਪੋਸਟ ਖ਼ਾਲੀ, ਇਕ ਲੈਕਚਰਾਰ 'ਚ ਖ਼ਾਲੀ, ਐਸ.ਐਲ.ਏ. ਦੀਆਂ 2 ਪੋਸਟਾਂ, ਲਾਇਬਰੇਰੀਅਨ ਦੀ ਇਕ, ਇਕ ਪੀਅਨ ਅਤੇ ਚੌਕੀਦਾਰ ਦੀ ਪੋਸਟ ਖ਼ਾਲੀ ਪਈ ਹੋਣ ਕਾਰਨ ਪੜ੍ਹਾਈ ਦਾ ਪੂਰਾ ਨੁਕਸਾਨ ਹੋ ਰਿਹਾ ਹੈ | ਜਦ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਨਾਲ ਦੋ ਵਾਰ ਮੋਬਾਈਲ ਕਰਨ 'ਤੇ ਵੀ ਨਹੀਂ ਚੁੱਕਿਆ | ਇਸ ਮਾਮਲੇ ਦੀ ਜਾਣਕਾਰੀ ਵਿਧਾਇਕ ਉੱਗੋਕੇ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਵੀ ਵਟਸਐਪ 'ਤੇ ਲਿਖ ਕੇ ਭੇਜ ਦਿੱਤਾ ਗਿਆ ਹੈ | ਹੁਣ ਅੱਗੇ ਦੇਖਣਾ ਹੋਵੇਗਾ ਕਿ ਵਿਭਾਗ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕੀ ਰੁੱਖ ਅਪਣਾਉਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |

Ad Position 22
No active advertisement
ਪਿਛਲੀ ਖ਼ਬਰ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਘਟੀਆ ਸੋਚ ਦੀ ਨਿਸ਼ਾਨੀ-ਧਰਮ ਸਿੰਘ ਫ਼ੌਜੀ ਅਗਲੀ ਖ਼ਬਰ ਪਿੰਡ ਦੀਵਾਨਾ ਵਿਖੇ ਸੇਲਜ਼ਮੈਨ ਦੀ ਭਾਰਤੀ ਨੂੰ ਲੈ ਕੇ ਕੀਤਾ ਰੋਸ ਪ੍ਰਗਟ <br/>
Ad Position 24