ਸ਼ਹਿਣਾ, 3 ਨਵੰਬਰ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ: 295 ਦੀ ਬਲਾਕ ਸ਼ਹਿਣਾ ਦੀ ਮੀਟਿੰਗ ਬਲਾਕ ਪ੍ਰਧਾਨ ਡਾ: ਜਸਵੰਤ ਸਿੰਘ ਨੱਤ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਬਲਾਕ ਸ਼ਹਿਣਾ ਦੇ ਜਨਰਲ ਸਕੱਤਰ ਡਾਕਟਰ ਮਨਜੀਤ ਸਿੰਘ ਮਹਿਤਾ, ਡਾ: ਹਰਬੰਸ ਸਿੰਘ ਤਾਜੋਕੇ, ਡਾ: ਬਲਦੇਵ ਸਿੰਘ ਚੀਮਾ, ਡਾ: ਪ੍ਰਮਿੰਦਰ ਸਿੰਘ ਤਾਜੋਕੇ, ਡਾ: ਸੱਤਪਾਲ ਸਿੰਘ ਚੀਮਾ, ਜ਼ਿਲ੍ਹਾ ਜਨਰਲ ਸਕੱਤਰ ਡਾ: ਸੁਦਾਗਰ ਸਿੰਘ ਭੋਤਨਾ, ਧੰਨਾ ਮੱਲ ਗੋਇਲ, ਡਾ: ਮਨਪ੍ਰੀਤ ਕੌਰ ਮਹਿਤਾ, ਡਾ: ਅਰਜਾਕ ਅਲੀ ਪੱਖੋ ਕੈਂਚੀਆਂ, ਡਾ: ਸਹਿਬਾਜ ਖ਼ਾਨ ਭਦੌੜ ਨੇ ਸਾਫ਼ ਸੁਥਰੀ ਪ੍ਰੈਕਟਿਸ ਕਰਨ ਅਤੇ ਚੱਲ ਰਹੀਆਂ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਦੇ ਪ੍ਰਕੋਪ ਦੌਰਾਨ ਸਾਵਧਾਨੀ ਵਰਤਣ ਲਈ ਪ੍ਰੇਰਿਤ ਕੀਤਾ | ਮੀਟਿੰਗ ਵਿਚ ਦਿੱਲੀ ਹਾਰਟ ਇੰਸਟੀਚਿਊਟ ਬਠਿੰਡਾ ਦੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੀ.ਆਰ.ਓ ਪਿ੍ਤਪਾਲ ਸਿੰਘ ਸਿੱਧੂ, ਸ੍ਰੀ ਸਕੈਨ ਬਰਨਾਲਾ ਤੋਂ ਪਹੁੰਚੇ ਪੀ.ਆਰ.ਓ ਸੰਜੂ ਚੀਮਾ ਨੇ ਵੀ ਹਾਜ਼ਰੀ ਲਵਾਈ | ਇਸ ਮੌਕੇ ਡਾ: ਹਰਨੇਕ ਸਿੰਘ ਜੰਗੀਆਣਾ, ਡਾ: ਕੇਵਲ ਸਿੰਘ ਸੰਧੂ ਕਲਾਂ, ਡਾ: ਚਮਕੌਰ ਸਿੰਘ ਜੈਮਲ ਸਿੰਘ ਵਾਲਾ, ਡਾ: ਨਿਰਮਲ ਸਿੰਘ ਸ਼ਹਿਣਾ, ਡਾ: ਪਰਮਜੀਤ ਸਿੰਘ ਮੌੜ ਮਕਸੂਥਾ, ਡਾ: ਮੁਸ਼ਤਾਕ ਅਲੀ ਭੋਤਨਾ, ਡਾ: ਹਰਪ੍ਰੀਤ ਸਿੰਘ ਮਹਿਤਾ, ਡਾ: ਰਾਜੀਵ ਖਾਂ ਰੂੜੇਕੇ, ਡਾ: ਬੂਟਾ ਖ਼ਾਨ ਤਪਾ, ਡਾ: ਮੁਹੰਮਦ ਆਸਿਫ ਤਪਾ, ਡਾ: ਸੁਖਪਾਲ ਸਿੰਘ ਪੱਖੋ ਕੈਂਚੀਆਂ, ਡਾ: ਤਾਜ ਮੁਹੰਮਦ ਭੱਟੀ ਪੱਖੋ ਕੈਂਚੀਆਂ, ਡਾ: ਮੁਸਤਾਕ ਮੁਹੰਮਦ (ਕਾਲਾ ਖ਼ਾਨ) ਪੱਖੋ ਕੈਂਚੀਆਂ, ਹਰਜੀਤ ਸਿੰਘ ਸੁਖਪੁਰਾ, ਡਾ: ਸੰਦੀਪ ਉੱਗੋ ਕੇ, ਡਾ: ਹਰਪ੍ਰੀਤ ਸਿੰਘ ਚੀਮਾ, ਡਾ: ਸੁਖਪ੍ਰੀਤ ਸਿੰਘ ਸੰਧੂ, ਡਾ: ਸੁਖਦੀਪ ਕੁਮਾਰ ਸ਼ਹਿਣਾ, ਡਾ: ਇਕਬਾਲ ਮੁਹੰਮਦ ਮੌੜ ਨਾਭਾ, ਡਾ: ਬਲਵਿੰਦਰ ਸਿੰਘ ਭਦੌੜ, ਡਾ: ਜਗਤਾਰ ਸਿੰਘ ਭਦੌੜ, ਡਾ: ਗੁਰਪ੍ਰੀਤ ਸਿੰਘ ਜੰਗੀਆਣਾ, ਡਾ: ਗਗਨ ਦੀਪ ਸਿੰਘ ਢਿਲਵਾਂ, ਡਾ: ਮੁਸ਼ਤਾਕ ਖ਼ਾਨ ਪੱਖੋ ਕੈਂਚੀਆਂ, ਡਾ: ਗੁਰਦੀਪ ਸਿੰਘ ਭਦੌੜ, ਡਾ: ਜਗਦੀਪ ਸਿੰਘ ਬੀਹਲੀ, ਡਾ: ਗੁਰਦੀਪ ਸਿੰਘ ਨੈਣੇਵਾਲ ਆਦਿ ਹਾਜ਼ਰ ਸਨ |