ਬਰਨਾਲਾ, 22 ਨਵੰਬਰ (ਨਰਿੰਦਰ ਅਰੋੜਾ)-ਸਥਾਨਕ ਰਾਮਗੜ੍ਹੀਆ ਰੋਡ ਵਿਖੇ ਸਥਿਤ ਸ੍ਰੀ ਛਿਨਮਸਤਿਕਾ ਧਾਮ ਵਿਖੇ 21ਵਾਂ ਵਿਸਾਲ ਭਾਗਵਤੀ ਜਾਗਰਣ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਐਡਵੋਕੇਟ ਗੌਰਵ ਗਰਗ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21ਵਾਂ ਵਿਸਾਲ ਭਾਗਵਤੀ ਜਾਗਰਨ ਸ੍ਰੀ ਛਿਨਮਸਤਿਕਾ ਧਾਮ ਮੰਦਰ ਕਮੇਟੀ ਬਰਨਾਲਾ ਨਿਵਾਸੀਆਂ ਦੇ ਸਹਿਯੋਗ ਅਤੇ ਮਾਤਾ ਚਿੰਤਪੁਰਨੀ ਜੀ ਦੇ ਆਸ਼ੀਰਵਾਦ ਸਦਕਾ ਕਰਵਾਇਆ ਗਿਆ | ਜੋਤੀ ਪ੍ਰਚੰਡ ਮੰਦਰ ਦੇ ਸੰਸਥਾਪਕ ਮਾਤਾ ਸੁਸ਼ਮਾ ਦੇਵਾ ਜੀ ਵਲੋਂ ਕੀਤੀ ਗਈ | ਪੂਜਾ ਅਰਚਨਾ ਪੰਡਿਤ ਅਮਨ ਸ਼ਰਮਾ ਜਲੇਬੀ ਬਾਬਾ, ਪੰਡਿਤ ਨਰੇਸ਼ ਗੌੜ, ਪੰਡਿਤ ਰਾਕੇਸ਼ ਗੌੜ ਵਲੋਂ ਕਰਵਾਈ ਗਈ | ਕੰਜਕਾਂ ਦੇ ਪੂਜਨ ਤੋਂ ਬਾਅਦ ਗੁਣਗਾਨ ਆਸੂ ਜਲੰਧਰ ਐਂਡ ਪਾਰਟੀ ਵਲੋਂ ਆਪਣੀ ਮਿੱਠੀ ਆਵਾਜ਼ ਦੇ ਵਿਚ ਕੀਤਾ ਗਿਆ | ਇਸ ਮੌਕੇ ਸ਼ਸ਼ੀ ਚੋਪੜਾ, ਦੀਪਕ ਬਾਂਸਲ ਸੋਨੀ, ਆਈ.ਟੀ.ਓ. ਅਮਰਜੀਤ ਖਿੱਪਲ, ਮੱਖਣ ਲਾਲ, ਮੋਹਨ ਲਾਲ, ਸੁਭਾਸ਼ ਕੁਮਾਰ, ਅੰਮਿ੍ਤਪਾਲ ਪ੍ਰੇਮ ਕੁਮਾਰ, ਐੱਸ.ਡੀ.ਓ. ਪਰਿਕਸ਼ਤ ਸਿੰਗਲਾ, ਅਰੁਣ ਕੁਮਾਰ, ਅਸ਼ਵਨੀ ਸੋਨੀ, ਐਡਵੋਕੇਟ ਜਨਕ ਰਾਜ, ਗੋਲਡੀ, ਐਡਵੋਕੇਟ ਭਿਵਾਂਸੂ ਗੋਇਲ, ਰਾਜਿੰਦਰ ਗਾਰਗੀ ਆਦਿ ਹਾਜ਼ਰ ਸਨ |