ਧਨੌਲਾ, 24 ਨਵੰਬਰ (ਜਤਿੰਦਰ ਸਿੰਘ ਧਨੌਲਾ)- ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੱਟੂ ਵਿਖੇ ਦੋ ਰੋਜ਼ਾ ਅਥਲੈਟਿਕ ਮੀਟ ਕਰਵਾਈ ਗਈ ਜਿਸ ਵਿਚ ਨਰਸਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਅਥਲੈਟਿਕ ਮੀਟ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਮੈਡਮ ਰਵਿੰਦਰ ਕੌਰ ਚੰਬਲ, ਸ: ਭਗਵੰਤ ਸਿੰਘ ਧਾਲੀਵਾਲ ਤੇ ਪਿ੍ੰਸੀਪਲ ਅਰਚਨਾ ਦੱਤ ਨੇ ਰੀਬਨ ਕੱਟ ਕੇ ਕੀਤੀ | ਇਸ ਮੌਕੇ ਸਕੂਲ ਦੇ ਚਾਰੇ ਹਾਊਸਾਂ (ਗੁਰੂ ਗੋਬਿੰਦ ਸਿੰਘ ਹਾਊਸ, ਸ: ਭਗਤ ਸਿੰਘ ਹਾਊਸ, ਕਲਪਨਾ ਚਾਵਲਾ ਹਾਊਸ, ਮੇਜਰ ਧਿਆਨ ਚੰਦ ਹਾਊਸ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ | ਅਥਲੈਟਿਕ ਮੀਟ ਦੇ ਪਹਿਲੇ ਦਿਨ ਨਰਸਰੀ ਤੋਂ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਵੱਖ-ਵੱਖ ਖੇਡਾਂ ਜਿਵੇਂ ਕਰੈਬ ਰੇਸ, ਥ੍ਰੀ ਲੈੱਗ ਰੇਸ, ਸਪੂਨ ਰੇਸ, 50 ਮੀਟਰ, 100 ਮੀਟਰ ਤੇ 200 ਮੀਟਰ ਰੇਸ ਦੇ ਮੁਕਾਬਲੇ ਕਰਵਾਏ ਗਏ | ਦੂਜੇ ਦਿਨ ਛੇਵੀਂ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਅੰਡਰ-14, ਅੰਡਰ-17 ਤੇ ਅੰਡਰ-19 ਵਿਦਿਆਰਥੀਆਂ ਦੇ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, ਰਿਲੇਅ ਦੌੜਾਂ, ਸ਼ਾਰਟ ਪੁੱਟ, ਥਰੋ, ਲੌਗ-ਜੰਪ ਤੇ ਹਰਡਲ ਰੇਸ ਆਦਿ ਦੇ ਮੁਕਾਬਲੇ ਕਰਵਾਏ ਗਏ | ਖੇਡਾਂ 'ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਅਥਲੈਟਿਕ ਮੀਟ ਵਿਚ ਗੁਰੂ ਗੋਬਿੰਦ ਸਿੰਘ ਹਾਊਸ ਨੇ ਪਹਿਲਾ, ਕਲਪਨਾ ਚਾਵਲਾ ਹਾਊਸ ਨੇ ਦੂਜਾ, ਮੇਜਰ ਧਿਆਨ ਚੰਦ ਹਾਊਸ ਨੇ ਤੀਜਾ ਅਤੇ ਸ: ਭਗਤ ਸਿੰਘ ਹਾਊਸ ਨੇ ਚੌਥਾ ਸਥਾਨ ਹਾਸਲ ਕੀਤਾ | ਅਥਲੈਟਿਕ ਮੀਟ ਵਿਚ ਹਰੇਕ ਵਰਗ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਬੈਸਟ ਐਥਲੀਟ ਚੁਣਿਆ ਗਿਆ ਜਿਨ੍ਹਾਂ ਵਿਚੋਂ ਅੰਡਰ-11 ਤਨਵੀਰ ਸਿੰਘ ਤੇ ਗੁਰਨੂਰ ਕੌਰ, ਅੰਡਰ-14 ਜਸਕਰਨ ਸਿੰਘ ਤੇ ਪਰਨੀਤ ਕੌਰ, ਅੰਡਰ-17 ਪਲਵਿੰਦਰ ਸਿੰਘ ਤੇ ਹਰਜੋਤ ਕੌਰ ਅਤੇ ਅੰਡਰ-19 ਮਨਜਿੰਦਰ ਸਿੰਘ ਤੇ ਪਰਦੀਪ ਕੌਰ ਬੈਸਟ ਨੂੰ ਬੈਸਟ ਐਥਲੀਟ ਚੁਣਿਆ ਗਿਆ | ਖੇਡਾਂ ਦੌਰਾਨ ਬੱਚਿਆਂ ਲਈ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ | ਮੀਟਰ ਦੌਰਾਨ ਸੀਨੀਅਰ ਵਿਦਿਆਰਥੀਆਂ ਦੇ ਇੰਟਰ ਹਾਊਸ ਤੇ ਅਧਿਆਪਕਾ ਦੇ ਰੱਸਾ ਕੱਸੀ ਮੁਕਾਬਲੇ ਵੀ ਕਰਵਾਏ ਗਏ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |