ਸ਼ਹਿਣਾ, 24 ਨਵੰਬਰ (ਸੁਰੇਸ਼ ਗੋਗੀ)-ਪੱਖੋ ਕੈਂਚੀਆਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਸੀ੍ਰ ਗੁਰੂ ਤੇਗ਼ ਬਹਾਦਰ ਜੀ ਅਤੇ ਭਾਈ ਦਿਆਲਾ, ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਦਾ ਸ਼ਹੀਦੀ ਦਿਹਾੜਾ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਮਨਾਇਆ ਗਿਆ | ਪਾਠ ਦੇ ਭੋਗ ਉਪਰੰਤ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ | ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਉਸ ਸਮੇਂ ਜ਼ੁਲਮ ਦਾ ਟਾਕਰਾ ਸਬਰ 'ਤੇ ਸਿਦਕ ਨਾਲ ਕੀਤਾ, ਜਦ ਦੁਨੀਆ ਵਿਚ ਪਾਪ ਦਾ ਘੋਰ ਅੰਧਕਾਰ ਛਾਇਆ ਹੋਇਆ ਸੀ | ਮਜਲੂਮਾਂ ਤੇ ਗ਼ਰੀਬਾਂ ਦੀ ਰਾਖੀ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਲੋਂ ਦਿੱਤੀ ਕੁਰਬਾਨੀ ਯੁੱਗ ਪਲਟਾਓ ਸਾਬਤ ਹੋਈ | ਇਸ ਸਮੇਂ ਪੰਚਾਇਤ ਵਲੋਂ ਉਨ੍ਹਾਂ ਨੂੰ ਸਿਰੋਪਾਉ ਵੀ ਭੇਟ ਕੀਤੇ ਗਏ | ਸਰਪੰਚ ਗੁਰਜਿੰਦਰ ਸਿੰਘ, ਸਾਬਕਾ ਸਰਪੰਚ ਭੁਪਿੰਦਰ ਸਿੰਘ ਮਣਕੂ, ਦਰਬਾਰਾ ਸਿੰਘ ਮਣਕੂ, ਸੁਖਦੇਵ ਸਿੰਘ ਮਣਕੂ, ਸੁਰਜੀਤ ਸਿੰਘ ਰਾਜਪਾਲ ਵਾਲੇ, ਨਛੱਤਰ ਸਿੰਘ ਮਣਕੂ, ਬਲਜੀਤ ਸਿੰਘ ਸਾਬਕਾ ਪੰਚ, ਬੂਟਾ ਸਿੰਘ ਸੈਂਹਬੀ, ਲਛਮਣ ਸਿੰਘ ਸਾਬਕਾ ਸਰਪੰਚ, ਰਾਜਾ ਸਿੰਘ ਪੰਚ, ਹਰਦੀਪ ਸਿੰਘ ਗੋਗੀ ਪੰਚ, ਰਾਜ ਕੁਮਾਰ ਪੰਚ, ਗੁਰਪ੍ਰੀਤ ਸਿੰਘ ਮਾਨ, ਜਗਦੇਵ ਸਿੰਘ ਮਾਨ, ਬਹਾਦਰ ਸਿੰਘ ਖ਼ਾਲਸਾ, ਸੁਖਮੰਦਰ ਸਿੰਘ ਤਲਵੰਡੀ ਵਾਲੇ, ਡਾ: ਰੇਸ਼ਮ ਸਿੰਘ ਰਾਏ, ਮਨਪ੍ਰੀਤ ਸਿੰਘ ਮੰਟੀ, ਲਾਲ ਚੰਦ ਜੈਤੋ ਵਾਲੇ, ਲੱਖੀ ਅਲਾਲ, ਸਰਦਾਰਾ ਸਿੰਘ ਫ਼ੌਜੀ, ਦਲਜੀਤ ਸਿੰਘ ਲਾਲਾ, ਜੋਗਿੰਦਰਪਾਲ ਸਿੰਘ ਭਿੱਲੀ, ਲਵਦੀਪ ਸਿੰਘ ਭਗਤਪੁਰਾ, ਅਮਨਦੀਪ ਸਿੰਘ ਪੀ.ਏ. ਆਦਿ ਤੋਂ ਇਲਾਵਾ ਹੋਰ ਵੀ ਸੇਵਾਦਾਰ ਹਾਜ਼ਰ ਸਨ |