ਧਨੌਲਾ, 24 ਨਵੰਬਰ (ਜਤਿੰਦਰ ਸਿੰਘ ਧਨੌਲਾ)-ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਧਨੌਲਾ ਰੋਡ ਬਰਨਾਲਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੱੁਖ ਮਹਿਮਾਨ ਰਿਟਾ: ਪਿ੍ੰਸੀਪਲ ਸੀ.ਕੇ ਮਿੱਤਲ, ਸੰਸਥਾ ਦੇ ਚੇਅਰਮੈਨ ਸ: ਅਮਰਜੀਤ ਸਿੰਘ ਚੀਮਾ, ਮੈਨੇਜਮੈਂਟ ਸੈਕਟਰੀ ਮੈਡਮ ਚਰਨਜੀਤ ਕੌਰ, ਡਾਇਰੈਕਟਰ ਸੁਖਦੀਪ ਸਿੰਘ ਚੀਮਾ, ਪਿ੍ੰਸੀਪਲ ਸਿਮਰਨ ਕੌਰ ਅਤੇ ਸਟਾਫ਼ ਵਲੋਂ ਜੋਤੀ ਪ੍ਰਚੰਡ ਕਰ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਂ ਰੰਗ ਪ੍ਰੋਗਰਾਮ ਦੇ ਅਧਾਰਤ ਵੈਲਕਮ ਸੌਂਗ, ਸਕਿੱਟ, ਡਾਂਸ, ਕਵਿਤਾ, ਸਟੋਰੀ, ਫ਼ੈਸ਼ਨ ਸੋਅ, ਪੰਜਾਬੀ ਫੋਕ ਡਾਂਸ, ਕਵਾਲੀ, ਗਿੱਧਾ ਪੇਸ਼ ਕੀਤਾ | ਡਾਇਰੈਕਟਰ ਸੁਖਦੀਪ ਸਿੰਘ ਚੀਮਾ ਨੇ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸਾਲਾਨਾ ਰਿਪੋਰਟ ਪੜ੍ਹੀ | ਸਮਾਗਮ ਵਿਚ ਭਾਗ ਲੈਣ ਵਾਲੇ ਅਤੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਮੱੁਖ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਵਰੂਪ ਕੌਰ, ਪਰਨੀਤ ਕੌਰ, ਮੀਡੀਆ ਇੰਚਾਰਜ ਸੁਪਰਡੈਂਟ ਨਿਰਮਲ ਸਿੰਘ, ਨਿਸ਼ਾ ਰਾਣੀ, ਸਤਨਾਮ ਸਿੰਘ ਪਾਠਕ, ਪ੍ਰਬੰਧਕ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |