ਟੱਲੇਵਾਲ, 24 ਨਵੰਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਪ੍ਰਸਿੱਧ ਤੇ ਪੁਰਾਤਨ ਧਾਰਮਿਕ ਸਥਾਨ ਡੇਰਾ ਬਾਬਾ ਗੁਲਾਬ ਸਿੰਘ ਦੇ ਪ੍ਰਬੰਧਕਾਂ ਵਲੋਂ ਡੇਰੇ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ ਸੰਗਰੂਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਹਰ ਧਰਮ ਨਾਲ ਸਬੰਧਿਤ ਸਾਡੇ ਪੁਰਾਤਨ ਧਾਰਮਿਕ ਸਥਾਨ ਸਾਡੇ ਸਤਿਕਾਰਤ ਹਨ ਅਤੇ ਕੁਦਰਤ ਦੇ ਨਿਯਮਾਂ ਅਨੁਸਾਰ ਮਨੁੱਖਤਾ ਦੀ ਭਲਾਈ ਲਈ ਅਨੇਕਾਂ ਮਹਾਂਪੁਰਸ਼ ਪ੍ਰਮਾਤਮਾ ਦੀ ਬੰਦਗੀ ਕਰ ਰਹੇ ਹਨ, ਭਾਵੇਂ ਉਹ ਕਿਸੇ ਵੀ ਭੇਖ 'ਚ ਹੋਣ ਪਰ ਉਨ੍ਹਾਂ ਦਾ ਮੁੱਖ ਮੰਤਵ ਸਮਾਜਿਕ ਸ਼ਾਂਤੀ ਅਤੇ ਆਪਸੀ ਏਕਤਾ ਬਰਕਰਾਰ ਰੱਖਣਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਧਾਰਮਿਕ ਸਥਾਨਾਂ ਦਾ ਇਤਿਹਾਸ ਸਾਨੂੰ ਸੰਤਾਂ ਮਹਾਂਪੁਰਸ਼ਾਂ ਵਲੋਂ ਕੀਤੀ ਗਈ ਤਪੱਸਿਆ ਦੀ ਯਾਦ ਦਿਵਾਉਂਦਾ ਹੈ ਤੇ ਡੇਰਾ ਬਾਬਾ ਗੁਲਾਬ ਸਿੰਘ ਪ੍ਰਬੰਧਕ ਵੀ ਹਰ ਸਾਲ ਸੰਤਾਂ ਮਹਾਂਪੁਰਸ਼ਾਂ ਦੀ ਬਰਸੀ ਮਨਾਉਂਦੇ ਹਨ, ਜਿਨ੍ਹਾਂ ਵਲੋਂ ਮਨੁੱਖਤਾ ਦੀ ਭਲਾਈ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਕਾਰਜ ਕੀਤੇ ਗਏ ਸਨ | ਉਨ੍ਹਾਂ ਇਸ ਦੌਰਾਨ ਡੇਰਾ ਬਾਬਾ ਗੁਲਾਬ ਸਿੰਘ ਪ੍ਰਬੰਧਕ ਮਹੰਤ ਬਾਬਾ ਬਿਕਰਮਜੀਤ ਸਿੰਘ, ਉੱਘੇ ਕਥਾ ਵਾਚਕ ਮਹੰਤ ਬਾਬਾ ਅਮਨਦੀਪ ਸਿੰਘ, ਅਵਤਾਰ ਸਿੰਘ ਕਾਲਾ ਭੰਗੂ ਸੇਵਾਦਾਰ ਦੀ ਅਗਵਾਈ ਵਿਚ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਤੋਂ ਇਲਾਵਾ ਹਰਿੰਦਰ ਸਿੰਘ ਧਾਲੀਵਾਲ ਹਲਕਾ ਇੰਚਾਰਜ ਬਰਨਾਲਾ, ਨਵਦੀਪ ਸਿੰਘ, ਪਰਦੀਪ ਸਿੰਘ ਆਦਿ ਵੀ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਜਸਵੰਤ ਸਿੰਘ ਸ਼ਾਂਤੀ, ਬਲਵੀਰ ਸਿੰਘ ਪੇਸੀ, ਰਾਜ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਸੇਵਾਦਾਰ ਹਾਜ਼ਰ ਸਨ |