ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਰਨਾਲਾ ਨੂੰ ਨਗਰ ਨਿਗਮ ਬਣਾਉਣ 'ਤੇ ਵੱਖ-ਵੱਖ ਸੰਸਥਾਵਾਂ ਵਲੋਂ ਐੱਮ.ਪੀ. ਮੀਤ ਹੇਅਰ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 07-12-2025
ਬਰਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਬਣਾਏ ਜਾਣ 'ਤੇ ਸ਼ਹਿਰ ਬਰਨਾਲਾ ਦੀਆਂ ਪ੍ਰਮੁੱਖ ਸਮਾਜ ਸੇਵੀ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਵਲੋਂ ਸਥਾਨਕ ਐੱਸ.ਐੱਸ.ਡੀ. ਕਾਲਜ ਵਿਖੇ ਰੱਖੇ ਗਏ ਇਕ ਸਨਮਾਨ ਸਮਾਰੋਹ ਦੌਰਾਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਐੱਸ.ਡੀ. ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਦੀ ਦੇਖਰੇਖ ਹੇਠ ਹੋਏ ਇਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀ ਇੱਕੋ-ਇਕ ਮੁੱਖ ਤਰਜ਼ੀਹ ਬਰਨਾਲਾ ਅਤੇ ਇਲਾਕੇ ਦਾ ਵੱਡੀ ਪੱਧਰ 'ਤੇ ਵਿਕਾਸ ਕਰਨਾ ਹੈ | ਇਸੇ ਤਹਿਤ ਹੀ ਉਨ੍ਹਾਂ ਵਲੋਂ ਬਰਨਾਲਾ ਨੂੰ ਨਗਰ ਨਿਗਮ ਦਾ ਦਰਜ਼ਾ ਦਿਵਾਉਣ ਲਈ ਮਿਹਨਤ ਕੀਤੀ ਗਈ ਤਾਂ ਜੋ ਬਰਨਾਲਾ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀ ਜ਼ਿਆਦਾ ਗ੍ਰਾਂਟ ਹਾਸਲ ਹੋ ਕੇ ਅਤੇ ਬਰਨਾਲਾ ਦਾ ਹੋਰ ਵੀ ਜ਼ਿਆਦਾ ਵਿਕਾਸ ਹੋ ਸਕੇ | ਉਨ੍ਹਾਂ ਦੱਸਿਆ ਕਿ ਜੋ ਗ੍ਰਾਂਟ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਵਲੋਂ ਬਰਨਾਲਾ ਸ਼ਹਿਰ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਲਿਆਂਦੀ ਗਈ ਹੈ ਉਹ ਪਿਛਲੀਆਂ ਸਰਕਾਰਾਂ ਤੋਂ ਕਈ ਗੁਣਾਂ ਜ਼ਿਆਦਾ ਹੈ | ਇਨ੍ਹਾਂ ਗ੍ਰਾਂਟਾਂ ਸਦਕਾ ਹੀ ਪਿੰਡਾਂ ਵਿਚ ਛੱਪੜਾਂ ਦਾ ਨਵੀਨੀਕਰਨ, ਿਲੰਕ ਸੜਕਾਂ ਦੀ ਉਸਾਰੀ, ਕੱਸੀਆਂ ਨੂੰ ਪੱਕਾ ਕਰਨਾ, ਪਿੰਡਾਂ ਵਿਚ ਖੇਡ ਸਟੇਡੀਅਮ ਬਣਾਏ ਗਏ ਹਨ | ਮੀਤ ਹੇਅਰ ਨੇ ਦੱਸਿਆ ਕਿ ਬਰਨਾਲਾ ਵਿਖੇ ਇਕ ਵੱਡਾ ਹਸਪਤਾਲ ਬਣਾਉਣ ਸਬੰਧੀ ਵੀ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਮਿਤੀ 7 ਦਸੰਬਰ ਨੂੰ ਪਟਿਆਲਾ ਵਿਖੇ ਉੱਚ ਪੱਧਰੀ ਮੀਟਿੰਗ ਵੀ ਹੋ ਰਹੀ ਹੈ | ਉਮੀਦ ਹੈ ਕਿ ਨਗਰ ਨਿਗਮ ਦੀ ਤਰ੍ਹਾਂ ਬਰਨਾਲਾ ਵਿਖੇ ਇਕ ਵੱਡਾ ਹਸਪਤਾਲ ਵੀ ਜਲਦ ਬਣੇਗਾ | ਐੱਸ.ਐੱਸ.ਡੀ. ਕਾਲਜ ਦੇ ਪਿ੍ੰਸੀਪਲ ਰਾਕੇਸ਼ ਜਿੰਦਲ ਵਲੋਂ ਕੀਤੇ ਗਏ | ਮੰਚ ਸੰਚਾਲਨ ਦੌਰਾਨ ਸ਼ਿਵ ਸਿੰਗਲਾ, ਬਰਨਾਲਾ ਵੈਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਭਦੌੜ, ਸਮਾਜ ਸੇਵੀ ਪਿਆਰਾ ਲਾਲ ਰਾਏਸਰ ਨੇ ਵੀ ਸੰਬੋਧਨ ਕੀਤਾ | ਐੱਸ.ਡੀ. ਸਭਾ, ਬਰਨਾਲਾ ਵੈੱਲਫੇਅਰ ਕਲੱਬ, ਵਿਸ਼ਵ ਜਾਗਿ੍ਤੀ ਮੰਚ, ਲਾਇਨਜ਼ ਕਲੱਬ ਬਰਨਾਲਾ, ਆਸਥਾ ਵੈੱਲਫੇਅਰ ਸੁਸਾਇਟੀ, ਲਾਇਨਜ਼ ਕਲੱਬ ਬਰਨਾਲਾ ਸੁਪਰੀਮ, ਅਰੋੜਵੰਸ਼ ਸਭਾ, ਸ੍ਰੀ ਮਹਾਂਸ਼ਕਤੀ ਕਲਾ ਮੰਦਰ, ਬਰਨਾਲਾ ਜ਼ਿਲ੍ਹਾ ਇੰਡਸਟਰੀ ਚੈਂਬਰ, ਬ੍ਰਾਹਮਣ ਸਭਾ, ਰਾਮਰਾਜਿਆ ਵੈੱਲਫੇਅਰ ਸੁਸਾਇਟੀ, ਰਾਈਸ ਮਿਲਰਜ਼ ਐੱਸੋਸੀਏਸ਼ਨ ਬਰਨਾਲਾ ਆਦਿ ਸੰਸਥਾ ਵਲੋਂ ਮੀਤ ਹੇਅਰ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਓ.ਐੱਸ.ਡੀ. ਹਸਨਪ੍ਰੀਤ ਭਾਰਦਵਾਜ, ਈਸ਼ਵਿੰਦਰ ਸਿੰਘ ਜੰਡੂ, ਐੱਸ.ਡੀ. ਸਭਾ ਦੇ ਪ੍ਰਧਾਨ ਡਾ. ਭੀਮ ਸੈਨ, ਸਮਾਜ ਸੇਵੀ ਦੀਪਕ ਸੋਨੀ, ਸ਼ਸ਼ੀਕਾਂਤ ਚੋਪੜਾ, ਮਲਕੀਤ ਸਿੰਘ ਐਮ.ਸੀ., ਰਾਜੀਵ ਗੁਪਤਾ ਲੂਬੀ, ਗੋਕਲ ਪ੍ਰਕਾਸ਼ ਗੁਪਤਾ, ਸੰਦੀਪ ਅਰੋੜਾ, ਕ੍ਰਿਸ਼ਨ ਕੁਮਾਰ ਬਿੱਟੂ, ਐਡਵੋਕੇਟ ਕੁਲਵੰਤ ਗੋਇਲ, ਪ੍ਰਵੀਨ ਸਿੰਗਲਾ, ਸੰਜੀਵ ਸ਼ੈਲੀ, ਆਰ.ਪੀ. ਸਿੰਘ, ਵਿਕਰਮ ਵਿੱਕੀ, ਪੁਨੀਤ ਕੌਸ਼ਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ.ਵੀ.ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਗਤੀਵਿਧੀਆਂ ਕਰਵਾਈਆਂ <br/> ਅਗਲੀ ਖ਼ਬਰ ਮਨੀ ਟਰਾਂਸਫਰ ਵਾਲੀ ਦੁਕਾਨ ਦੇ ਮਾਲਕ 'ਤੇ ਹਮਲਾ ਕਰਨ ਵਾਲੇ 4 ਨਾਮਜ਼ਦ, 2 ਗਿ੍ਫ਼ਤਾਰ <br/>
Ad Position 24
No active advertisement