17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸ਼ੈਮਰੌਕ ਸਕੂਲ ਦੇ ਵਿਦਿਆਰਥੀਆਂ ਨੇ ਕਾਰਡ ਮੇਕਿੰਗ ਗਤੀਵਿਧੀ ’ਚ ਦਿਖਾਈ ਰਚਨਾਤਮਿਕਤਾ

ਤਪਾ ਮੰਡੀ, 17 ਸਤੰਬਰ (ਪ੍ਰਵੀਨ ਗਰਗ)- ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੀ ਰਚਨਾਤਮਿਕ ਪ੍ਰਤਿਭਾ ਨੂੰ ਉਭਾਰਨ ਲਈ ਕਾਰਡ ਮੇਕਿੰਗ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਰੰਗ-ਬਿਰੰਗੇ ਕਾਗ਼ਜ਼, ਸਕੈਚ ਪੈਨ, ਸਟਿੱਕਰ ਅਤੇ ਹੋਰ ਸਜਾਵਟੀ ਸਮੱਗਰੀ ਦੀ ਵਰਤੋਂ ਕਰ ਕੇ ਸੁੰਦਰ ਤੇ ਆਕਰਸ਼ਕ ਕਾਰਡ ਤਿਆਰ ਕੀਤੇ।

Ad Position 21
No active advertisement
ਸ਼ੁੱਕਰਵਾਰ, 18 ਸਤੰਬਰ, 2026 18-09-2026
ਤਪਾ ਮੰਡੀ, 17 ਸਤੰਬਰ (ਪ੍ਰਵੀਨ ਗਰਗ)- ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੀ ਰਚਨਾਤਮਿਕ ਪ੍ਰਤਿਭਾ ਨੂੰ ਉਭਾਰਨ ਲਈ ਕਾਰਡ ਮੇਕਿੰਗ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਰੰਗ-ਬਿਰੰਗੇ ਕਾਗ਼ਜ਼, ਸਕੈਚ ਪੈਨ, ਸਟਿੱਕਰ ਅਤੇ ਹੋਰ ਸਜਾਵਟੀ ਸਮੱਗਰੀ ਦੀ ਵਰਤੋਂ ਕਰ ਕੇ ਸੁੰਦਰ ਤੇ ਆਕਰਸ਼ਕ ਕਾਰਡ ਤਿਆਰ ਕੀਤੇ। ਵਿਦਿਆਰਥੀਆਂ ਨੇ ਆਪਣੀ ਕਲਪਨਾ ਅਤੇ ਕਲਾਤਮਕ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਡਿਜ਼ਾਈਨਾਂ ਅਤੇ ਰਚਨਾਤਮਿਕ ਸੁਨੇਹਿਆਂ ਨਾਲ ਕਾਰਡਾਂ ਨੂੰ ਸਜਾਇਆ। ਇਸ ਗਤੀਵਿਧੀ ਰਾਹੀਂ ਬੱਚਿਆਂ ਵਿਚ ਰਚਨਾਤਮਿਕ ਸੋਚ, ਕਲਾਤਮਕ ਕੌਸ਼ਲ, ਆਤਮ-ਵਿਸ਼ਵਾਸ ਅਤੇ ਹੱਥਾਂ ਦੀ ਸੁਚੱਜੀ ਕਾਰਗੁਜ਼ਾਰੀ ਨੂੰ ਵਿਕਸਿਤ ਕਰਨ ਦਾ ਮੌਕਾ ਮਿਲਿਆ। ਸਕੂਲ ਦੀ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਪ੍ਰਤਿਭਾ ਨੂੰ ਨਿਖਾਰਨ ਅਤੇ ਨਵੇਂ ਵਿਚਾਰਾਂ ਨੂੰ ਰੂਪ ਦੇਣ ਲਈ ਪ੍ਰੇਰਿਤ ਕਰਦੀਆਂ ਹਨ। ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਗਤੀਵਿਧੀ ਵਿਚ ਭਾਗ ਲੈ ਕੇ ਇਸ ਨੂੰ ਯਾਦਗਾਰ ਬਣਾਇਆ।
Ad Position 22
No active advertisement
ਪਿਛਲੀ ਖ਼ਬਰ ਮਾਮੂਲੀ ਰੰਜਿਸ਼ ਦੇ ਚੱਲਦਿਆਂ 16 ਸਾਲਾ ਨੌਜਵਾਨ ਦਾ ਕਤਲ ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ 75 ਅਪਾਹਜਾਂ ਨੂੰ ਪੈਨਸ਼ਨ ਦੇ ਚੈੱਕ ਵੰਡੇ
Ad Position 24