ਸ਼ਰਧਾ ਨਾਲ ਕੀਤਾ ਜਾਵੇਗਾ ਸ੍ਰੀ ਰਾਮ ਲੀਲ੍ਹਾ ਦਾ ਮੰਚਨ
ਤਪਾ ਮੰਡੀ, 17 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਆਜ਼ਾਦ ਕਲਚਰਲ ਐਂਡ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਵਲੋਂ ਰਾਮ ਲੀਲ੍ਹਾ ਦਾ ਆਯੋਜਨ ਸ਼ਰਧਾ ਨਾਲ ਕੀਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਧਾਨ ਨਾਜ਼ ਸਿੰਗਲਾ ਅਤੇ ਚੇਅਰਮੈਨ ਜੀਵਨ ਭੂਤ ਨੇ ਰਾਮ ਲੀਲ੍ਹਾ ਦੇ ਮੰਚਨ ਸੰਬੰਧੀ ਕੀਤੀ ਜਾਣ ਵਾਲੀ ਰਿਹਰਸਲ ਦੀ ਸ਼ੁਰੂਆਤ ਤੋਂ ਪਹਿਲਾਂ ਕੀਤਾ ।
ਤਪਾ ਮੰਡੀ, 17 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਆਜ਼ਾਦ ਕਲਚਰਲ ਐਂਡ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਵਲੋਂ ਰਾਮ ਲੀਲ੍ਹਾ ਦਾ ਆਯੋਜਨ ਸ਼ਰਧਾ ਨਾਲ ਕੀਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਧਾਨ ਨਾਜ਼ ਸਿੰਗਲਾ ਅਤੇ ਚੇਅਰਮੈਨ ਜੀਵਨ ਭੂਤ ਨੇ ਰਾਮ ਲੀਲ੍ਹਾ ਦੇ ਮੰਚਨ ਸੰਬੰਧੀ ਕੀਤੀ ਜਾਣ ਵਾਲੀ ਰਿਹਰਸਲ ਦੀ ਸ਼ੁਰੂਆਤ ਤੋਂ ਪਹਿਲਾਂ ਕੀਤਾ । ਉਨ੍ਹਾਂ ਦੱਸਿਆ ਕਿ ਰਿਹਰਸਲ ਤੋਂ ਪਹਿਲਾਂ ਰੀਤੀ-ਰਿਵਾਜ਼ਾਂ ਅਨੁਸਾਰ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਹਰ ਵਾਰ ਕਮੇਟੀ ਵਲੋਂ ਪੂਜਨ ਕਰਵਾਇਆ ਜਾਂਦਾ ਹੈ। ਜਿਸ ਵਿਚ ਪੰਡਤ ਜੀ ਵਲੋਂ ਪਵਿੱਤਰ ਮੰਤਰਾਂ ਦਾ ਉਚਾਰਨ ਕੀਤਾ ਗਿਆ ਉਪਰੰਤ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ। ਮੀਤ ਪ੍ਰਧਾਨ ਰਾਜੀਵ ਗੋਲਾ ਨੇ ਦੱਸਿਆ ਕਿ ਸਮੂਹ ਕਲੱਬ ਦੇ ਮੈਂਬਰਾਂ ਵਲੋਂ ਰਾਮ ਲੀਲ੍ਹਾ ਨੂੰ ਪੂਰੀ ਪਵਿੱਤਰਤਾ ਨਾਲ ਦਰਸ਼ਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਮੇਟੀ ਪ੍ਰਧਾਨ ਸਿੰਗਲਾ ਨੇ ਦੱਸਿਆ ਕਿ ਰਾਮ ਲੀਲ੍ਹਾ ਦੇ ਸਫਲ ਆਯੋਜਨ ਲਈ ਅੱਜ ਤੋਂ ਕਲਾਕਾਰਾਂ ਵਲੋਂ ਡਾਇਰੈਕਟਰ ਵਿਜੇ ਸ਼ਰਮਾ ਦੀ ਅਗਵਾਈ ਹੇਠ ਰਿਹਰਸਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਕਮੇਟੀ ਦੇ ਸੁਸ਼ੀਲ ਕੁਮਾਰ ਭੂਤ, ਪਵਨ ਬਤਾਰਾ, ਪ੍ਰਦੀਪ ਪੱਖੋ, ਪ੍ਰਵੀਨ ਘੁੰਨਸ, ਮੇਸ਼ੀ ਪੱਖੋ, ਰਾਣਾ ਸ਼ਰਮਾ, ਚੰਚਲ ਕੁਮਾਰ ਰਾਜੂ, ਮਾ: ਜਸਵੰਤ ਸਿੰਘ, ਮਿਊਜ਼ਿਕ ਡਾਇਰੈਕਟਰ ਉਮੇਸ਼ ਪਿੰਕਾ ਅਤੇ ਪੱਪੂ, ਵਿਜੇ ਚੰਦੇਲ, ਪਰਮਿੰਦਰ ਚੱਠਾ, ਸੁਰੇਸ਼ ਚੰਦੇਲ, ਗਿਰੀਰਾਜ ਸ਼ਰਮਾ, ਹਰਵਿੰਦਰ ਪਾਲ ਮਿੱਤਲ, ਵਿਜੇ ਭਾਈਰੂਪਾ, ਬਿੱਟੂ ਬਰਾੜ, ਮੰਨਾ, ਸੰਜੀਵ ਮੌੜ, ਰਿੰਕਾ ਘੁੰਨਸ, ਸ਼ੈਲੀ, ਰਾਜਨ ਕਿਰਾੜ, ਪ੍ਰਾਸ਼ੂ ਗਰਗ, ਜਗਜੀਤ ਸਿੰਘ, ਟੋਨਾ ਆਦਿ ਸਮੂਹ ਮੈਂਬਰ ਮੌਜੂਦ ਸਨ।