ਸ਼ਹਿਣਾ, 6 ਦਸੰਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਮੀਟਿੰਗ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਤਿ੍ਵੇਣੀ ਸਾਹਿਬ ਸ਼ਹਿਣਾ ਵਿਖੇ ਕੀਤੀ ਗਈ | ਮੀਟਿੰਗ ਵਿਚ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਨੇ ਦੱਸਿਆ ਕਿ ਕੇਂਦਰ ਸਰਕਾਰ ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਲਾਗੂ ਕਰਨ ਜਾ ਰਹੀ ਹੈ | ਬਿਜਲੀ ਬਿੱਲ ਪਾਸ ਕਰ ਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਰਹੇ ਹਨ ਜੋ ਚਿੱਪ ਵਾਲੇ ਮੀਟਰ ਲਾ ਕੇ ਇੱਕੋ ਰੇਟ 'ਤੇ ਬਿਜਲੀ ਦੇਣਗੇ | ਜਿਸ ਨਾਲ ਬਿਜਲੀ ਸਬਸਿਡੀ ਖ਼ਤਮ ਹੋ ਜਾਵੇਗੀ ਤੇ ਸਾਰੇ ਹੀ ਵਰਗਾਂ ਉੱਤੇ ਮਾੜਾ ਅਸਰ ਪਵੇਗਾ | ਨਾਲ ਹੀ ਸੀਡ ਬਿੱਲ ਲਿਆ ਕੇ ਬੀਜ ਤੇ ਸਬਸਿਡੀ ਖ਼ਤਮ ਕਰ ਕੇ ਸਾਰਾ ਕੁੱਝ ਪ੍ਰਾਈਵੇਟ ਕੰਪਨੀਆਂ ਹਵਾਲੇ ਕਰ ਜਾ ਰਹੇ ਹਨ | ਜਿਸ ਦਾ ਸੰਯੁਕਤ ਕਿਸਾਨ ਮੋਰਚਾ ਡਟ ਕੇ ਵਿਰੋਧ ਕਰੇਗਾ | ਉਸ ਦੇ ਸਬੰਧ ਵਿਚ 8 ਦਸੰਬਰ ਨੂੰ ਬਿਜਲੀ ਮਹਿਕਮੇ ਦੀਆਂ ਸਬ-ਡਵੀਜ਼ਨ 'ਤੇ ਧਰਨਾ ਲਾ ਕੇ ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਦੀ ਕਾਪੀ ਸਾੜੀਆਂ ਜਾਣ ਗਈਆਂ | ਇਸ ਮੌਕੇ ਜ਼ਿਲ੍ਹਾ ਆਗੂ ਮੇਵਾ ਸਿੰਘ ਨੀਲੋਂ ਕੋਠੇ, ਬਲਾਕ ਪ੍ਰੈਸ ਸਕੱਤਰ ਵਜ਼ੀਰ ਸਿੰਘ ਭਦੌੜ, ਬਲਾਕ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਜੰਗੀਆਣਾ, ਬਲਾਕ ਮੀਤ ਪ੍ਰਧਾਨ ਜਗਜੀਤ ਸਿੰਘ ਅਲਕੜਾ, ਬਲਾਕ ਖ਼ਜ਼ਾਨਚੀ ਹਰਬੰਸ ਸਿੰਘ ਭਦੌੜ, ਗੁਰਮੇਲ ਸਿੰਘ ਦੀਪਗੜ੍ਹ, ਸੁਖਦੇਵ ਸਿੰਘ ਗਿੱਲ ਕੋਠੇ,ਬਬਲੀ ਸ਼ਹਿਣਾ, ਜਗਸੀਰ ਨੀਲੋਂ ਕੋਠੇ, ਭਗਵੰਤ ਸਿੰਘ ਭਦੌੜ, ਮਿੰਟੂ ਭਦੌੜ, ਛਿੰਦਾ ਭਦੌੜ, ਪਿਆਰਾ ਮੱਝੂਕੇ, ਅੰਮਿ੍ਤਪਾਲ ਸਿੰਘ ਟੱਲੇਵਾਲ, ਬੂਟਾ ਜੰਗੀਆਣਾ, ਗੁਰਮੇਲ ਅਲਕੜਾ, ਹਰਜਿੰਦਰ ਸਿੰਘ ਚੀਮਾ,ਜੀਤ ਸਿੰਘ ਉੱਗੋਕੇ, ਮਿੱਠੂ ਮੌੜ ਨਾਭਾ, ਭੋਲਾ ਸਿੰਘ ਸੁਖਪੁਰਾ, ਨੱਥਾ ਸਿੰਘ ਜੋਧਪੁਰ, ਚਮਕੌਰ ਜਗਜੀਤਪੁਰਾ ਆਦਿ ਹਾਜ਼ਰ ਸਨ |