ਮਹਿਲ ਕਲਾਂ, 17 ਦਸੰਬਰ (ਅਵਤਾਰ ਸਿੰਘ ਅਣਖੀ)-ਪੰਚਾਇਤ ਸੰਮਤੀ ਮਹਿਲ ਕਲਾਂ ਅਧੀਨ ਪੈਂਦੇ 25 ਜੋਨਾਂ ਚੋਂ ਆਮ ਆਦਮੀ ਪਾਰਟੀ ਨੇ 15 ਜੋਨਾਂ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ, ਜਦਕਿ ਸ਼ੋ੍ਰਮਣੀ ਅਕਾਲੀ ਦਲ ਦੇ 5 ਅਤੇ ਕਾਂਗਰਸ ਦੇ 4 ਉਮੀਦਵਾਰ ਜਿੱਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਨੇ ਵਜੀਦਕੇ ਕਲਾਂ (ਰਾਖਵਾਂ) ਤੋਂ ਤਰਸੇਮ ਸਿੰਘ, ਜੋਨ ਵਜੀਦਕੇ ਖੁਰਦ ਤੋਂ (ਰਾਖਵਾਂ ਅÏਰਤ) ਤੋਂ ਸਰਬਜੀਤ ਕੌਰ, ਜੋਨ ਸਹਿਜੜਾ ਤੋਂ ਗੁਰਜੀਤ ਸਿੰਘ ਧਾਲੀਵਾਲ, ਜੋਨ ਚੰਨਣਵਾਲ (ਇਸਤਰੀ) ਤੋਂ ਕਿਰਨਜੀਤ ਕੌਰ, ਜੋਨ ਨਿਹਾਲੂਵਾਲ ਤੋਂ ਮਨਪ੍ਰੀਤ ਕੌਰ, ਜੋਨ ਮਹਿਲ ਖ਼ੁਰਦ (ਰਾਖਵਾਂ) ਤੋਂ ਜਸਪ੍ਰੀਤ ਸਿੰਘ, ਜੋਨ ਕੁਤਬਾ ਤੋਂ ਦਵਿੰਦਰ ਸਿੰਘ ਧਨੋਆ, ਜੋਨ ਛਾਪਾ ਤੋਂ ਭੋਲਾ ਸਿੰਘ, ਜੋਨ ਦੀਵਾਨਾ ਤੋਂ ਲਖਵਿੰਦਰ ਸਿੰਘ, ਜੋਨ ਠੁੱਲੀਵਾਲ ਤੋਂ ਹਰਜੀਤ ਸਿੰਘ, ਜੋਨ ਮਨਾਲ (ਇਸਤਰੀ) ਤੋਂ ਗੁਰਜੀਤ ਕੌਰ, ਜੋਨ ਠੀਕਰੀਵਾਲ ਤੋਂ ਸੰਦੀਪ ਸਿੰਘ, ਜੋਨ ਨਾਈਵਾਲਾ (ਰਾਖਵਾਂ) ਤੋਂ ਕਰਮਜੀਤ ਸਿੰਘ, ਜੋਨ ਚੂੰਘਾਂ (ਇਸਤਰੀ) ਤੋਂ ਜਸਵਿੰਦਰ ਕੌਰ ਨੇ ਜਿੱਤ ਪ੍ਰਾਪਤ ਕੀਤੀ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜੋਨ ਬੀਹਲਾ (ਇਸਤਰੀ) ਤੋਂ ਜਸਵਿੰਦਰ ਕੌਰ, ਜੋਨ ਮੂੰਮ (ਰਾਖਵਾਂ, ਇਸਤਰੀ) ਤੋਂ ਕੁਲਵੰਤ ਕੌਰ, ਜੋਨ ਕੁਰੜ ਤੋਂ ਬੀਬੀ ਜਸਵਿੰਦਰ ਕੌਰ, ਜੋਨ ਭੋਤਨਾ (ਰਾਖਵਾਂ ਇਸਤਰੀ) ਤੋਂ ਹਰਦੀਪ ਕੌਰ, ਜੋਨ ਟੱਲੇਵਾਲ ਤੋਂ ਸੁਖਵਿੰਦਰ ਕੌਰ ਚੋਣ ਜਿੱਤਣ 'ਚ ਕਾਮਯਾਬ ਹੋਏ ਹਨ | ਕਾਂਗਰਸ ਪਾਰਟੀ ਨੇ ਜੋਨ ਧਨੇਰ ਤੋਂ ਕੁਲਵੰਤ ਸਿੰਘ, ਜੋਨ ਪੱਖੋਕੇ ਤੋਂ ਨਿਰਮਲਜੀਤ ਕੌਰ, ਜੋਨ ਚੀਮਾ (ਇਸਤਰੀ) ਤੋਂ ਕਮਲਜੀਤ ਕੌਰ ਨੇ ਜਿੱਤ ਦਰਜ ਕੀਤੀ ਹੈ | ਛੀਨੀਵਾਲ ਕਲਾਂ ਤੋਂ ਆਜ਼ਾਦ ਉਮੀਦਵਾਰ ਚਮਕੌਰ ਸਿੰਘ ਧਾਲੀਵਾਲ ਜਿੱਤੇ ਹਨ | ਦੋ ਜੋਨਾਂ ਮਹਿਲ ਕਲਾਂ ਤੋਂ 'ਆਪ' ਉਮੀਦਵਾਰ ਰਛਪਾਲ ਸਿੰਘ ਬੱਟੀ, ਜੋਨ ਗਹਿਲ ਤੋਂ ਕਾਂਗਰਸ ਪਾਰਟੀ ਦੇ ਗੋਰਖਾ ਸਿੰਘ ਸੋਹੀ ਬਿਨ੍ਹਾਂ ਮੁਕਬਲਾ ਬਲਾਕ ਸੰਮਤੀ ਮੈਂਬਰ ਚੁਣੇ ਗਏ ਹਨ |