ਬਰਨਾਲਾ, 17 ਦਸੰਬਰ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਹੋਈਆਂ ਚੋਣਾਂ ਦੇ ਨਤੀਜਿਆਂ ਲਈ ਅੱਜ ਜ਼ਿਲ੍ਹਾ ਬਰਨਾਲਾ ਵਿਖੇ ਦੋ ਥਾਵਾਂ ਐਸ.ਡੀ. ਕਾਲਜ ਬਰਨਾਲਾ ਅਤੇ ਐਸ.ਡੀ. ਐਮ. ਦਫ਼ਤਰ ਤਪਾ ਮੰਡੀ ਵਿਖੇ ਵੋਟਾਂ ਦੀ ਗਿਣਤੀ ਕੀਤੀ ਗਈ | ਪੰਚਾਇਤ ਸੰਮਤੀ ਬਰਨਾਲਾ ਦੇ 15 ਜ਼ੋਨਾਂ ਦੇ ਨਤੀਜਿਆਂ ਅਨੁਸਾਰ 11 ਜ਼ੋਨਾਂ ਉਪਰ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ | ਜਦਕਿ 3 ਜੋਨਾਂ ਵਿਚੋਂ ਆਜ਼ਾਦ ਉਮੀਦਵਾਰ ਰਹੇ ਅਤੇ ਇੱਕ ਜੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ | ਜਾਣਕਾਰੀ ਅਨੁਸਾਰ ਜ਼ੋਨ ਖੁੱਡੀ ਕਲਾਂ ਤੋਂ ਆਜ਼ਾਦ ਉਮੀਦਵਾਰ ਯਾਦਵਿੰਦਰ ਸਿੰਘ ਬਾਜਵਾ, ਜ਼ੋਨ ਪੱਤੀ ਸੇਖਵਾਂ ਤੋਂ 'ਆਪ' ਉਮੀਦਵਾਰ ਸਵਰਨਜੀਤ ਕੌਰ, ਜ਼ੋਨ ਜੋਧਪੁਰ ਤੋਂ 'ਆਪ' ਉਮੀਦਵਾਰ ਅਮਨਦੀਪ ਕੌਰ, ਜ਼ੋਨ ਭੱਦਲਵੱਡ ਤੋਂ ਆਜ਼ਾਦ ਉਮੀਦਵਾਰ ਹਰਮੇਲ ਸਿੰਘ, ਜ਼ੋਨ ਨੰਗਲ ਤੋਂ 'ਆਪ' ਉਮੀਦਵਾਰ ਅਮਨਦੀਪ ਸਿੰਘ, ਜ਼ੋਨ ਝਲੂਰ ਤੋਂ 'ਆਪ' ਉਮੀਦਵਾਰ ਕਰਮਜੀਤ ਕੌਰ ਧਨੌਆ, ਜ਼ੋਨ ਸੇਖਾ ਤੋਂ 'ਆਪ' ਉਮੀਦਵਾਰ ਜਗਦੇਵ ਸਿੰਘ, ਜ਼ੋਨ ਫਰਵਾਹੀ ਤੋਂ 'ਆਪ' ਉਮੀਦਵਾਰ ਬਲਜਿੰਦਰ ਸਿੰਘ, ਜ਼ੋਨ ਉਪਲੀ ਤੋਂ 'ਆਪ' ਉਮੀਦਵਾਰ ਪਰਮਜੀਤ ਕੌਰ, ਜ਼ੋਨ ਦਾਨਗੜ੍ਹ ਤੋਂ 'ਆਪ' ਉਮੀਦਵਾਰ ਹਰਬੰਸ ਕੌਰ, ਜ਼ੋਨ ਕੱਟੂ ਤੋਂ ਆਜ਼ਾਦ ਉਮੀਦਵਾਰ ਗੁਰਜੀਤ ਕੌਰ, ਜ਼ੋਨ ਭੈਣੀ ਮਹਿਰਾਜ ਤੋਂ 'ਆਪ' ਉਮੀਦਵਾਰ ਹਰਮੇਲ ਸਿੰਘ, ਜ਼ੋਨ ਹਰੀਗੜ੍ਹ ਤੋਂ 'ਆਪ' ਉਮੀਦਵਾਰ ਈਸ਼ਰ ਸਿੰਘ, ਜ਼ੋਨ ਬਡਬਰ ਤੋਂ 'ਆਪ' ਉਮੀਦਵਾਰ ਗੁਰਮੀਤ ਸਿੰਘ ਅਤੇ ਜ਼ੋਨ ਧਨੌਲਾ ਖ਼ੁਰਦ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਕੌਰ ਨੇ ਜਿੱਤ ਹਾਸਲ ਕੀਤੀ |