ਭਦੌੜ, 17 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬੀਤੇ ਦਿਨੀਂ ਦਿੱਲੀ ਵਿਖੇ ਹੋਏ ਡਿਫੈਂਸ ਸਰਵਿਸ ਡੇਅ ਦੀ 99ਵੀਂ ਵਰ੍ਹੇਗੰਢ ਦੇ ਵਿਸ਼ੇਸ਼ ਸਮਾਗਮ ਦੌਰਾਨ ਭਦੌੜ ਅੰਦਰ ਮਾਹੌਲ ਉਸ ਸਮੇਂ ਖ਼ੁਸ਼ੀ ਭਰਿਆ ਹੋ ਗਿਆ ਜਦੋਂ ਕਸਬੇ ਦੀ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਗੁਪਤਾ ਦੇ ਪੁੱਤਰ ਡਾ: ਨਿਤਿਸ਼ ਗੁਪਤਾ ਸੀ.ਈ.ਓ. ਨਸੀਰਾਵਾਦ ਛਾਉਣੀ ਬੋਰਡ ਨੂੰ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਨੈਸ਼ਨਲ ਪੱਧਰ 'ਤੇ 'ਰੱਖਿਆ ਮੰਤਰੀ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਡਾ: ਨਿਤਿਸ਼ ਗੁਪਤਾ ਦੀ ਇਸ ਵੱਡੀ ਪ੍ਰਾਪਤੀ ਉਪਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਐਮ.ਡੀ. ਰਣਪ੍ਰੀਤ ਸਿੰਘ ਰਾਏ ਅਤੇ ਪਿ੍ੰ: ਨਿਰਦੋਸ਼ ਰਲਹੱਨ ਨੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਗੁਪਤਾ ਪਰਿਵਾਰ ਦੇ ਇਹ ਬੱਚੇ ਡਾ: ਨਿਤਿਸ਼ ਗੁਪਤਾ ਅਤੇ ਖ਼ੁਸ਼ਬੂ ਗੁਪਤਾ ਨੇ ਦੇਸ਼ ਅੰਦਰ ਉੱਚ ਅਹੁਦੇ ਪ੍ਰਾਪਤ ਕਰ ਕੇ ਆਪਣੇ ਪਿਤਾ ਵਿਪਨ ਗੁਪਤਾ ਦਾ ਨਾਂਅ ਹੀ ਨਹੀਂ ਰੌਸ਼ਨ ਕੀਤਾ ਬਲਕਿ ਸਾਡੀ ਸਿੱਖਿਆਂ ਸੰਸਥਾ ਨੂੰ ਵੀ ਆਪਣੇ ਵਿਦਿਆਰਥੀਆਂ ਉਪਰ ਮਾਣ ਮਹਿਸੂਸ ਕਰਵਾਇਆ ਹੈ ਉੱਥੇ ਇਸ ਪਰਿਵਾਰ ਅੰਦਰ 8 ਉੱਚ ਅਫ਼ਸਰਾਂ ਅਤੇ ਡਾਕਟਰਾਂ ਦਾ ਹੋਣਾ ਵੀ ਇਸ ਗੱਲ ਦਾ ਸਬੂਤ ਹੈ | ਇਹ ਪਰਿਵਾਰ ਦਿਲੋਂ ਸਿੱਖਿਆ ਨਾਲ ਜੁੜਿਆ ਹੋਇਆ ਹੈ | ਕ੍ਰਾਂਤੀ ਯੂਥ ਕਲੱਬ ਦੇ ਸਰਪ੍ਰਸਤ ਅਮਰਜੀਤ ਸਿੰਘ ਜੀਤਾ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਗਰਗ, ਸਾਬਕਾ ਪ੍ਰਧਾਨ ਸੁਰਿੰਦਰਪਾਲ ਗਰਗ, ਜਵਾਹਰ ਲਾਲ ਸਿੰਗਲਾ ਅਤੇ ਮੱਖਣ ਸਿੰਘ ਨੈਣੇਵਾਲੀਆ ਨੇ ਕਿਹਾ ਕਿ ਡਾ: ਨਿਤਿਸ਼ ਗੁਪਤਾ ਅਸਲ ਵਿਚ ਦੇਸ਼ ਪ੍ਰਤੀ ਦਿਲੀਂ ਭਾਵਨਾ ਨਾਲ ਕੰਮ ਕਰ ਰਹੇ ਹਨ ਜਿਸ ਸਦਕਾ ਹੀ ਉਨ੍ਹਾਂ ਨੂੰ ਇਸ ਸਨਮਾਨ ਤੋਂ ਇਲਾਵਾ ਇਸੇ ਸਾਲ 1 ਮਾਰਚ 2025 ਸਕੋਚ ਐਵਾਰਡ ਅਤੇ 2 ਅਗਸਤ ਨੂੰ ਆਰਮੀ ਵਿਚ ਭਾਰਤ ਪੱਧਰ 'ਤੇ ਅਫ਼ਸਰ ਜੀ.ਓ.ਸੀ. ਇਨ ਚੀਫ਼ (ਦੱਖਣੀ ਕਮਾਂਡ) ਵਲੋਂ ਪ੍ਰਸ਼ੰਸਾ ਪੱਤਰ ਤੇ ਡਿਸਕ ਸਨਮਾਨਿਤ ਕਰਨਾ ਬਹੁਤ ਫਕਰ ਵਾਲੀ ਗੱਲ ਹੈ ਕਿਉਂਕਿ ਅਜਿਹੇ ਐਵਾਰਡਾਂ ਦੀ ਪ੍ਰਾਪਤੀ ਕਰਨਾ ਕੋਈ ਸੁਖਾਲਾ ਕੰਮ ਨਹੀਂ ਇਹ ਪਿੱਛੇ ਡਾ: ਨਿਤਿਸ਼ ਗੁਪਤਾ ਸੀ.ਈ.ਓ. ਨਸੀਰਾਵਾਦ ਛਾਉਣੀ ਬੋਰਡ ਨੇ ਆਪਣੇ ਅਹੁਦੇ ਉਪਰ ਲੋਕਾਂ ਪ੍ਰਤੀ ਕੀਤੇ ਕੰਮਾਂ ਨੂੰ ਦੇਸ਼ ਦੀ ਰੱਖਿਆ ਪ੍ਰਣਾਲੀ ਅੱਖੋਂ ਪਰੋਖੇ ਨਹੀਂ ਕਰ ਸਕੀ ਅਤੇ ਇਹ ਵੱਡਾ ਸਨਮਾਨ ਕਸਬੇ ਦੇ ਹੋਣਹਾਰ ਡਾ: ਨਿਤਿਸ਼ ਗੁਪਤਾ ਸਿਰ ਉਪਰ ਸਜਿਆ ਹੈ | ਇਸ ਐਵਾਰਡ ਦੀ ਪ੍ਰਾਪਤੀ ਮੌਕੇ ਭਾਰਤ ਦੇ ਰੱਖਿਆ ਸਕੱਤਰ ਰਾਕੇਸ਼ ਕੁਮਾਰ ਸਿੰਘ, ਚੀਫ਼ ਆਫ਼ ਡਿਫੈਂਸ ਸਟਾਫ਼ ਆਫ਼ ਇੰਡੀਆ ਜਨਰਲ ਅਨਿਲ ਚੌਹਾਨ, ਡਾਇਰੈਕਟਰ ਡਿਫੈਂਸ ਸਟੇਟ ਸਰਵਿਸਿਜ਼ ਮੈਡਮ ਸੋਭਾ ਗੁਪਤਾ ਆਈ.ਡੀ.ਈ.ਐਸ. ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ |