24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਸਮਰਪਿਤ ਲੰਗਰ ਸੇਵਾ 25 ਤੋਂ 28 ਦਸੰਬਰ ਤੱਕ <br/>

Ad Position 21
No active advertisement
ਤਪਾ ਫਲਾਈ ਓਵਰ ਥੱਲ੍ਹੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਸੇਵਾ ਲਈ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ | ਤਸਵੀਰ : ਵਿਜੇ ਸ਼ਰਮਾ <br/> 19-12-2025
ਤਪਾ ਮੰਡੀ, 18 ਦਸੰਬਰ (ਵਿਜੇ ਸ਼ਰਮਾ)-ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ 'ਤੇ ਸਥਿਤ ਤਪਾ ਫਲਾਈ ਓਵਰ ਹੇਠਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਸੇਵਾ 25 ਤੋਂ 28 ਦਸੰਬਰ ਤੱਕ ਨਿਰਵਿਘਨ ਚੱਲੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਰਾ ਜ਼ੈਲਦਾਰ, ਮੌਲਕੀ ਸਿੰਘ, ਤਾਰੀ ਸਿੰਘ ਅੱਡਾ ਇੰਚਾਰਜ ਆਦਿ ਨੇ ਦੱਸਿਆ ਕਿ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਤਾਜੋਕੇ ਘੜੈਲਾ, ਘੜੈਲੀ, ਦਰਾਜ ਮਹਿਤਾ, ਢਿਲਵਾਂ, ਦਰਾਜ-ਦਰਾਕਾ ਆਦਿ ਪਿੰਡਾਂ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਤਪਾ ਫਲਾਈ ਓਵਰ ਥੱਲੇ ਚਾਰ ਰੋਜ਼ਾ ਲੰਗਰ ਲਗਾਇਆ ਜਾਂਦਾ ਹੈ | ਜਿਸ ਵਿਚ ਡੇਰਾ ਸੰਤ ਬਾਬਾ ਪੰਜਾਬ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਤਾਜੋਕੇ, ਗੁਰਦੁਆਰਾ ਨਾਨੂੰਆਣਾ ਸਾਹਿਬ ਤਾਜੋਕੇ ਦੇ ਮੁੱਖ ਸੇਵਾਦਾਰ ਬਾਬਾ ਦੀਵਾਨ ਸਿੰਘ, ਸੰਤ ਬਾਬਾ ਰਾਜਗਿਰ ਅਤੇ ਨਗਰਾਂ ਦੇ ਸਹਿਯੋਗ ਨਾਲ 24 ਘੰਟੇ ਸੰਗਤਾਂ ਲਈ ਲੰਗਰ ਵਰਤਾਇਆ ਜਾਂਦਾ ਹੈ | ਜਿਸ ਵਿਚ ਚਾਹ, ਬਿਸਕੁਟ ਸਰੋਂ੍ਹ ਦਾ ਸਾਗ, ਮੱਕੀ ਦੀ ਰੋਟੀ ਆਦਿ ਵਰਤਾਇਆ ਜਾਂਦਾ ਹੈ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਲੰਗਰ ਸੇਵਾ ਵਿਚ ਆਪਣਾ ਬਣਦਾ ਸਹਿਯੋਗ ਜ਼ਰੂਰ ਪਾਇਆ ਜਾਵੇ ਤਾਂ ਜੋ ਲੰਗਰ ਸੇਵਾ ਨਿਰਵਿਘਨ ਚੱਲ ਸਕੇ | ਇਸ ਮੌਕੇ ਗੁਰਪ੍ਰੀਤ ਸਿੰਘ ਸਿੱਧੂ, ਜਗਦੇਵ ਸਿੰਘ ਗੋਦੀ, ਮੌਲਕੀ ਸਿੰਘ ਸਿੱਧੂ, ਨੰਬਰਦਾਰ ਜਗਰਾਜ ਸਿੰਘ, ਬਬਲਾ ਸਿੰਘ, ਗੁਰਮੇਲ ਤਾਜੋਕੇ, ਕੁਲਵੰਤ ਸਿੰਘ ਕੰਤੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੈਸਿਫਿਕ ਅਬੈਕਸ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ... ਅਗਲੀ ਖ਼ਬਰ ਬਰੌਡਵੇ ਪਬਲਿਕ ਸਕੂਲ ਮਨਾਲ ਵਿਖੇ ਸਾਇੰਸ ਅਧਿਆਪਕਾਂ ਲਈ ਦੋ ਰੋਜ਼ਾ ਸੈਮੀਨਾਰ ਕਰਵਾਇਆ <br/>
Ad Position 24