18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼ ਵੰਡ ਹਲਕਾ ਬਰਨਾਲਾ ਦੀ ਹੋਈ ਚੋਣ <br/>

Ad Position 21
No active advertisement
ਪੀ.ਐੱਸ.ਪੀ.ਸੀ.ਐੱਲ. ਦੀ ਯੂਨੀਅਨ, ਐੱਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼ ਵੰਡ ਹਲਕਾ ਬਰਨਾਲਾ ਦੀ ਮੀਟਿੰਗ ਵਿਚ ਹਾਜ਼ਰ ਅਹੁਦੇਦਾਰ ਅਤੇ ਮੈਂਬਰ | ਅਜੀਤ ਤਸਵੀਰ <br/> 20-12-2025
ਬਰਨਾਲਾ, 19 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੀ.ਐੱਸ.ਪੀ.ਸੀ.ਐੱਲ ਦੀ ਯੂਨੀਅਨ, ਐੱਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼ ਵੰਡ ਹਲਕਾ ਬਰਨਾਲਾ ਕਮੇਟੀ ਵਲੋਂ 66 ਕੇ.ਵੀ. ਗਰਿੱਡ ਬਰਨਾਲਾ ਵਿਖੇ ਮੀਟਿੰਗ ਕੀਤੀ ਗਈ | ਜਿਸ ਵਿਚ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ-2025 ਦੀਆਂ ਮਾਰੂ ਨੀਤੀਆਂ, ਮੁਲਾਜ਼ਮ ਵਿਰੋਧੀ ਲਾਗੂ ਹੋਏ ਨਵੇਂ ਲੇਬਰ ਕੋਡ ਅਤੇ ਪੰਜਾਬ ਸਰਕਾਰ ਵਲੋਂ ਨਿਗਮ ਦੀਆਂ ਕੀਮਤੀ ਜਾਇਦਾਦਾਂ ਵੇਚਣ ਦਾ ਵਿਰੋਧ ਪ੍ਰਗਟ ਕਰਦੇ ਹੋਏ ਅਗਾਉਂ ਸੰਘਰਸ਼ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇੰਜ. ਪਰਮਵੀਰ ਸਿੰਘ ਜੇ.ਈ. (ਸਕੱਤਰ/ਪੀ ਤੇ ਐੱਮ ਵਿੰਗ, ਸੂਬਾ ਕਮੇਟੀ ਪੰਜਾਬ) ਅਤੇ ਇੰਜ. ਜਸਪ੍ਰਤਾਪ ਸਿੰਘ ਜੇ.ਈ. (ਜਨਰਲ ਸਕੱਤਰ ਹਲਕਾ ਬਰਨਾਲਾ) ਦੀ ਅਗਵਾਈ ਹੇਠ ਡਵੀਜ਼ਨ ਬਰਨਾਲਾ ਕਮੇਟੀ ਦੀ ਚੋਣ ਕਰਵਾਈ ਗਈ | ਜਿਸ ਵਿਚ ਸਰਬਸੰਮਤੀ ਨਾਲ ਇੰਜ. ਨਵਜੋਤ ਸਿੰਘ ਜੇ.ਈ. ਨੂੰ ਪ੍ਰਧਾਨ, ਇੰਜ. ਗਗਨਦੀਪ ਸਿੰਘ ਜੇ.ਈ. ਨੂੰ ਸਕੱਤਰ, ਇੰਜ. ਸ਼ੁਭਮ ਗਰਗ ਏ.ਏ.ਈ. ਨੂੰ ਮੁੱਖ ਸਲਾਹਕਾਰ, ਇੰਜ. ਮਨਜੀਤ ਸਿੰਘ ਜੇ.ਈ. ਨੂੰ ਸੰਯੁਕਤ ਸਕੱਤਰ, ਇੰਜ. ਸੰਦੀਪ ਸਿੰਘ ਜੇ.ਈ. ਨੂੰ ਮੀਤ ਪ੍ਰਧਾਨ, ਇੰਜ. ਰਾਜਵੀਰ ਸਿੰਘ ਜੇ.ਈ. ਨੂੰ ਵਿੱਤ ਸਕੱਤਰ, ਇੰਜ. ਜਸਪਾਲ ਸਿੰਘ ਜੇ.ਈ. ਨੂੰ ਪ੍ਰੈੱਸ ਸਕੱਤਰ, ਇੰਜ. ਜਗਸੀਰ ਸਿੰਘ ਜੇ.ਈ. ਅਤੇ ਇੰਜ. ਸਵੀਤਾ ਗੁਪਤਾ ਜੇ.ਈ. ਨੂੰ ਕਾਰਜਕਾਰੀ ਮੈਂਬਰ ਦੇ ਅਹੁਦਿਆਂ ਲਈ ਚੁਣਿਆ ਗਿਆ | ਇਸ ਮੌਕੇ ਸੀਨੀਅਰ ਆਗੂ ਇੰਜ. ਲਵਪ੍ਰੀਤ ਸਿੰਘ ਜੇ.ਈ., ਇੰਜ. ਕੀਰਤੀ ਜਿੰਦਲ ਜੇ.ਈ., ਇੰਜ. ਆਸ਼ੂਤੋਸ਼ ਕੌਸ਼ਲ ਜੇ.ਈ., ਇੰਜ. ਚਾਨਣ ਸਿੰਘ ਜੇ.ਈ. ਅਤੇ ਐੱਸੋਸੀਏਸ਼ਨ ਦੇ ਸਾਰੇ ਜੇ.ਈ., ਏ.ਏ.ਈ. ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਖ਼ਿਆਲੀ ਵਿਖੇ ਮਾਤਾ ਗੁਜਰ ਕੌਰ, ਚਾਰੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਬਾਬਾ ਬੂਟਾ ਸਿੰਘ ਦਾ ਅਗਾਂਹਵਧੂ ਕਿਸਾਨ ਵਜੋਂ ਸਨਮਾਨ <br/>
Ad Position 24