13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਯੂਥ ਅਗੇਂਸਟ ਡਰਗਜ਼ ਮੁਹਿੰਮ ਤਹਿਤ ਖ਼ੂਨਦਾਨ ਕੈਂਪ ਲਗਾਇਆ <br/>

Ad Position 21
No active advertisement
ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਲਗਾਏ ਗਏ ਖ਼ੂਨਦਾਨ ਕੈਂਪ ਦਾ ਦਿ੍ਸ਼ | ਅਜੀਤ ਤਸਵੀਰ <br/> 21-12-2025
ਬਰਨਾਲਾ, 20 ਦਸੰਬਰ (ਨਰਿੰਦਰ ਅਰੋੜਾ)-ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ.ਏ.ਐੱਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਿਸ ਅੰਸ਼ੂਲ ਬੇਰੀ ਜ਼ਿਲ੍ਹਾ ਅਤੇ ਸੈਸ਼ਨ ਜ਼ੱਜ਼-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਬਰਨਾਲਾ ਦੀ ਅਗਵਾਈ ਹੇਠ ਕੈਂਪੇਨ ਯੂਥ ਅਗੇਸਟ ਡਰਗਜ਼ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਅਧੀਨ ਅੱਜ ਜੁਡੀਸ਼ੀਅਲ ਕੋਰਟ ਕੰਪਲੈਕਸ, ਬਰਨਾਲਾ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ ਦੀ ਸ਼ੁਰੂਆਤ ਦੀਪਕ ਕੁਮਾਰ ਚੌਧਰੀ ਪਿ੍ੰਸੀਪਲ ਜੱਜ (ਫੈਮਲੀ ਕੋਰਟ) ਬਰਨਾਲਾ, ਮੁਨੀਸ਼ ਗਰਗ ਏ.ਸੀ.ਜੇ.ਐਮ., ਸੁਧੀਰ ਕੁਮਾਰ ਜੇ.ਐਮ.ਆਈ.ਸੀ. ਬਰਨਾਲਾ, ਅਨੂਪਮ ਗੁਪਤਾ ਜੇ.ਐਮ.ਆਈ.ਸੀ. ਬਰਨਾਲਾ, ਪੰਕਜ ਬਾਂਸਲ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਅਤੇ ਵਕੀਲ ਸਾਹਿਬਾਨ ਨੇ ਖ਼ੂਨਦਾਨ ਕਰ ਕੇ ਕੀਤੀ | ਇਸ ਕੈਂਪ ਵਿਚ 45 ਯੂਨਿਟ ਖ਼ੂਨ ਇਕੱਠਾ ਹੋਇਆ | ਗੱਲਬਾਤ ਕਰਦਿਆਂ ਮਿਸ ਅੰਸੁਲ ਬੇਰੀ ਨੇ ਕਿਹਾ ਕਿ ਇਕ ਬੂੰਦ ਖ਼ੂਨ ਕਿਸੇ ਦੀ ਜਾਨ ਬਚਾ ਸਕਦੀ ਹੈ, ਸਾਨੂੰ ਸਭ ਨੂੰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਘੱਟੋ ਘੱਟ ਸਾਲ ਦੇ ਵਿਚ ਇਕ ਵਾਰ ਖ਼ੂਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ | ਖ਼ੂਨਦਾਨ ਕਰਨ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ | ਇਸ ਮੌਕੇ ਸਮੂਹ ਜੱਜ ਸਾਹਿਬਾਨ, ਪ੍ਰਧਾਨ ਜ਼ਿਲ੍ਹਾ ਬਾਰ ਐੱਸੋਸੀਏਸ਼ਨ ਬਰਨਾਲਾ, ਲੀਗਲ ਏਡ ਡਿਫੈਂਸ ਕਾਉਂਸਲ, ਮੀਡੀਏਟਰਜ, ਪੈਰਾ ਲੀਗਲ ਵਲੰਟੀਅਰ, ਵਕੀਲ ਸਾਹਿਬਾਨ ਅਤੇ ਆਮ ਜਨਤਾ ਨੇ ਭਾਗ ਲਿਆ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ <br/> ਅਗਲੀ ਖ਼ਬਰ ਹਰਾ ਭਰਿਆ ਨਿੰਮ ਦਾ ਰੁੱਖ ਗ਼ੈਰ-ਕਾਨੂੰਨੀ ਵੱਢਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ <br/>
Ad Position 24