ਭਦੌੜ, 20 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਖੇ ਸਕੂਲ ਦੇ ਪ੍ਰਧਾਨ ਡਾ: ਚਰਨ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਦੀਆਂ ਸਾਲ ਭਰ ਪ੍ਰਾਪਤੀਆਂ ਅਤੇ ਪੰਜਾਬੀ ਸਭਿਆਚਾਰਕ ਦੀ ਬਾਖ਼ੂਬੀ ਝਲਕ ਪਾਉਂਦਾ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਮਨਜੀਤ ਸਿੰਘ ਬਿਲਾਸਪੁਰ ਐਮ.ਐੱਲ.ਏ ਨਿਹਾਲ ਸਿੰਘ ਵਾਲਾ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਸਮਾਗਮ ਦਾ ਉਦਘਾਟਨ ਕੈਪਟਨ ਟੇਕ ਚੰਦ ਸ਼ਰਮਾ ਭਦੌੜ ਨੇ ਕੀਤਾ | ਉਪਰੰਤ ਸਕੂਲ ਦੇ ਸੀਨੀਅਰ.ਅਤੇ ਜੂਨੀਅਰ ਵਰਗ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਸਮਾਗਮ ਦੀ ਸ਼ੁਰੂਆਤ ਦਾ ਅਰੰਭ ਕੀਤਾ | ਇਸ ਸਾਲਾਨਾ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ ਸਭਿਆਚਾਰਕ ਨੂੰ ਪੰਜਾਬੀ ਪਹਿਰਾਵੇ ਆ ਕੇ ਵੱਖ-ਵੱਖ ਪ੍ਰਕਾਰ ਦੀਆਂ ਵੰਨਗੀਆਂ ਦੀ ਸਫਲ ਪੇਸ਼ਕਾਰੀ ਕੀਤੀ | ਉੱਥੇ ਸਕੂਲ ਦੇ ਹੋਰ ਵੱਖ-ਵੱਖ ਗਰੁੱਪਾਂ ਵਲੋਂ ਲੋਕ ਨਾਚ ਪੇਸ਼ ਕੀਤਾ | ਕੋਰੀਓਗਰਾਫੀ ਦੌਰਾਨ ਸਮਾਜਿਕ ਕੁਰੀਤੀਆਂ ਉੱਪਰ ਦੇ ਸੱਟ ਮਾਰ ਕੇ ਸਫਲ ਪੇਸ਼ਕਾਰੀ ਦਾ ਲੋਹਾ ਮੰਨਵਾਇਆ ਜਿਸ ਨੂੰ ਪੰਡਾਲ ਵਿਚ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਸਹਿਲਾਇਆ | ਉੱਥੇ ਅੰਗਰੇਜ਼ੀ ਨਾਟਕ ਦੀ ਪੇਸ਼ਕਾਰੀ ਅੰਦਰ ਸਕੂਲ ਦੀ ਬਿਹਤਰ ਸਿੱਖਿਆਂ ਦਾ ਦਿ੍ਸ਼ ਦੇਖਣ ਨੂੰ ਮਿਲਿਆ | ਸਕੂਲ ਦੇ ਪ੍ਰਧਾਨ ਡਾ: ਚਰਨ ਸਿੰਘ, ਚੇਅਰਮੈਨ ਯੋਗਿੰਦਰ ਸ਼ਰਮਾ, ਡਾਇਰੈਕਟਰ ਮੋਹਨੀਸ ਮਿਸਾ, ਪਿ੍ੰਸੀਪਲ ਕੰਜੂਮੋਲ ਜੋਅ ਨੇ ਆਪਣੇ ਸੰਬੋਧਨ ਵਿਚ ਪੰਡਾਲ ਬੈਠੇ ਮਾਪਿਆਂ ਅਤੇ ਪਤਵੰਤਿਆਂ ਨੂੰ ਆਪਣੇ ਸਕੂਲ ਦਾ ਸਾਲਾਨਾ ਰਿਪੋਰਟ ਕਾਰਡ ਪੇਸ਼ ਕਰਦਿਆਂ ਦੱਸਿਆ ਕਿ ਸਕੂਲ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਇਲਾਕੇ ਦੇ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣ ਲਈ ਪੂਰੀ ਤਰ੍ਹਾਂ ਵਚਨਵਧ ਹੈ ਕਿਉਂਕਿ ਅਸੀਂ ਆਪਣੀ ਸਿੱਖਿਆਂ ਸੰਸਥਾ ਦਾ ਭਵਿੱਖ ਇਨ੍ਹਾਂ ਬੱਚਿਆਂ ਅੰਦਰ ਦੇਖ ਰਹੇ ਹਾਂ | ਜਿਸ ਕਰ ਕੇ ਅਸੀਂ ਇਨ੍ਹਾਂ ਨੂੰ ਚੰਗੀ ਸਿੱਖਿਆਂ ਦੇਣ ਵਿਚ ਕਦੇ ਵੀ ਕੁਤਾਹੀ ਨਹੀਂ ਵਰਤਾਂਗੇ | ਇਸ ਮੌਕੇ ਸਕੂਲ ਸਿੱਖਿਆ ਖੇਤਰ 'ਚ ਉੱਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ, ਖੇਡਾਂ ਅਤੇ ਹੋਰ ਖੇਤਰਾਂ ਵਿਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ ਦੁਆਰਾ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਅਖੀਰ ਵਿਚ ਸੀਨੀ.ਗਰੁੱਪ ਦੇ ਲੜਕਿਆਂ ਵਲੋਂ ਭੰਗੜੇ ਅਤੇ ਲੜਕੀਆਂ ਦੁਆਰਾ ਗਿੱਧੇ ਅੰਦਰ ਪਾਈ ਧਮਾਲ ਲੈ ਕੇ ਇਸ ਸਮਾਗਮ ਨੂੰ ਸਿਖ਼ਰਾਂ ਉੱਪਰ ਪਹੁੰਚ ਦਿੱਤਾ | ਸਕੂਲ ਦੇ ਵਾਇਸ ਪਿ੍ੰਸੀਪਲ ਜਸਮੇਲ ਸਿੰਘ ਨੇ ਪੁੱਜੀਆਂ ਸ਼ਖ਼ਸੀਅਤਾਂ ਅਤੇ ਮਾਪਿਆਂ ਨੂੰ ਸਮਾਗਮ ਵਿਚ ਪੁੱਜਣ 'ਤੇ ਵਿਸ਼ੇਸ਼ ਧੰਨਵਾਦ ਕਰਦੇ ਹੋਏ ਸਕੂਲ ਨੂੰ ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਆਸ ਪ੍ਰਗਟਾਈ |