ਹੰਡਿਆਇਆ, 20 ਦਸੰਬਰ (ਗੁਰਜੀਤ ਸਿੰਘ ਖੁੱਡੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਵਿਖੇ ਸਕੂਲ ਇੰਚਾਰਜ ਮੈਡਮ ਅਵਿਨਾਸ਼ ਕੌਰ ਦੀ ਅਗਵਾਈ ਵਿਚ 16ਵੀਂ ਅੰਤਰ-ਹਾਊਸ ਐਥਲੈਟਿਕ ਮੀਟ ਕਰਵਾਈ ਗਈ | ਜਿਸ ਦਾ ਉਦਘਾਟਨ ਮੱੁਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸੁਨੀਤਿੰਦਰ ਸਿੰਘ, ਡੀ.ਐੱਮ. ਸਪੋਰਟਸ ਸਿਮਰਦੀਪ ਸਿੰਘ, ਪਿ੍ੰਸੀਪਲ ਅਨਿਲ ਮੋਦੀ, ਸਕੂਲ ਇੰਚਾਰਜ ਅਵਿਨਾਸ਼ ਕੌਰ, ਲੈਕ: ਰਾਜੀਵ ਕੁਮਾਰ ਵਲੋਂ ਅਕਾਸ ਵਿਚ ਗ਼ੁਬਾਰੇ ਛੱਡ ਕੇ ਕੀਤਾ ਗਿਆ | ਮੀਟ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲਿਆ | ਜਿਸ ਵਿਚੋਂ ਓਵਰਆਲ ਟਰਾਫ਼ੀ ਮੇਜਰ ਧਿਆਨ ਚੰਦ ਹਾਊਸ ਨੇ ਜਿੱਤੀ | ਬੈ~ਸਟ ਐਥਲੀਟ ਵਜੋਂ ਸੁਖਦੀਪ ਸਿੰਘ ਅਤੇ ਨਵਜੋਤ ਕੌਰ ਨੂੰ ਚੁਣਿਆ ਗਿਆ | ਜੇਤੂ ਖਿਡਾਰੀਆਂ ਨੂੰ ਮੱੁਖ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ | ਮੱੁਖ ਮਹਿਮਾਨਾਂ ਨੂੰ ਸਕੂਲ ਸਟਾਫ਼ ਤੇ ਪਤਵੰਤਿਆਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਤਨਾਮ ਦਾਸ, ਸਰਪੰਚ ਸਿਮਰਜੀਤ ਸਿੰਘ ਸਿੰਮੀ, ਬਲਾਕ ਸੰਮਤੀ ਮੈਂਬਰ ਯਾਦਵਿੰਦਰ ਸਿੰਘ ਬਾਜਵਾ, ਐੱਸ.ਐੱਮ.ਸੀ. ਚੇਅਰਮੈਨ ਗੁਰਤੇਜ ਸਿੰਘ, ਕਿ੍ਕਟ ਕਲੱਬ ਖੁੱਡੀ ਕਲਾਂ ਦੇ ਪ੍ਰਧਾਨ ਕਰਮਜੀਤ ਸੋਨੀ, ਇੰਦਰਜੀਤ ਸਿੰਘ, ਹਰਬੰਸ ਸਿੰਘ, ਸਵਰਨਜੀਤ ਕੌਰ, ਸੁਖਜੀਤ ਕੌਰ, ਬਲਵੀਰ ਸਿੰਘ, ਮਿੱਠੂ ਸਿੰਘ, ਲੈਕ: ਸੁਖਵੀਰ ਸਿੰਘ ਛਾਪਾ, ਮਨਮੋਹਨ ਸਿੰਘ, ਲੈਕ: ਪਰਮਜੀਤ ਕੌਰ, ਸਪੋਰਟਸ ਵਿੰਗ ਦੇ ਲੈਕ: ਅਰਚਨਾ, ਡੀ.ਪੀ.ਈ., ਮਨਜਿੰਦਰ ਸਿੰਘ, ਸਕੂਲ ਸਟਾਫ਼, ਪੰਚਾਇਤ ਮੈਂਬਰ, ਵੱਖ-ਵੱਖ ਕਲੱਬਾਂ ਦੇ ਆਗੂ ਤੇ ਪਤਵੰਤੇ ਹਾਜ਼ਰ ਸਨ |