13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਗ਼ਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟਣ ਦੀ ਤਿਆਰੀ ਵਿਚ ਪੰਜਾਬ ਸਰਕਾਰ-ਨਾਮਧਾਰੀ <br/>

Ad Position 21
No active advertisement
ਸ਼ਹਿਣਾ ਵਿਖੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ | ਤਸਵੀਰ : ਸੁਰੇਸ਼ ਗੋਗੀ <br/> 21-12-2025
ਸ਼ਹਿਣਾ, 20 ਦਸੰਬਰ (ਸੁਰੇਸ਼ ਗੋਗੀ)-ਕਸਬਾ ਸ਼ਹਿਣਾ ਦੇ ਪੰਚਾਇਤ ਘਰ ਸ਼ਹਿਣਾ ਵਿਖੇ ਨੀਲੇ ਕਾਰਡਾਂ ਦੀ ਹੋ ਰਹੀ ਵੈਰੀਫਿਕੇਸ਼ਨ ਇਕ ਨਰੇਗਾ ਮੇਟ ਟੀਮ ਕੁੜੀਆਂ ਤੋਂ ਕਰਵਾਈ ਜਾ ਰਹੀ ਹੈ | ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਅਤੇ ਇਕਾਈ ਪ੍ਰਧਾਨ ਗੁਰਜੰਟ ਸਿੰਘ ਬਦਰੇਵਾਲਾ, ਮੀਤ ਪ੍ਰਧਾਨ ਪ੍ਰਭਜੋਤ ਸਿੰਘ ਸਿੱਧੂ, ਸਤਿਨਾਮ ਸਿੰਘ ਸੱਤੀ ਨੇ ਦੱਸਿਆ ਕਿ ਜਦੋਂ ਅਸੀਂ ਪੰਚਾਇਤ ਘਰ ਸ਼ਹਿਣਾ ਜਾ ਕੇ ਨਰੇਗਾ ਮੇਟ ਟੀਮ ਕੁੜੀਆਂ ਨੂੰ ਪੁੱਛਿਆ ਤਾਂ ਉਨ੍ਹਾਂ ਕੁੜੀਆਂ ਨੇ ਕਿਹਾ ਕਿ ਬੀ.ਡੀ.ਪੀ.ਓ. ਦਫ਼ਤਰ ਨੇ ਸਾਡੀ ਵੈਰੀਫਿਕੇਸ਼ਨ ਕਰਨ ਦੀ ਡਿਊਟੀ ਲਾਈ ਹੈ ਕਿ ਕੋਣ ਰਾਸ਼ਨ ਲੈਣ ਦੇ ਯੋਗ ਹੈ ਅਤੇ ਕੋਣ ਅਯੋਗ ਹੈ | ਇਸ ਕਰ ਕੇ ਅਸੀਂ ਕਾਰਡ ਹੋਲਡਰ ਨੂੰ ਬੁਲਾ ਕੇ ਉਨ੍ਹਾਂ ਦਾ ਘਰ ਅਤੇ ਕੰਮ ਕਾਰ ਕੀ ਹੈ, ਕਿੰਨੀ ਜਗ੍ਹਾ ਵਿਚ ਘਰ ਹੈ ਸਾਰੀ ਜਾਣਕਾਰੀ ਇਕੱਠੀ ਕਰ ਰਹੇ ਹਾਂ | ਕਿਸਾਨ ਆਗੂਆਂ ਨੇ ਕਿਹਾ ਕਿ ਇਸ 'ਤੇ ਕਈ ਸਵਾਲ ਖੜੇ ਹੋ ਰਹੇ ਹਨ | ਕਿਉਂਕਿ ਪੰਜਾਬ ਸਰਕਾਰ ਨੇ ਪਹਿਲਾਂ ਵੀ ਸਰਕਾਰ ਬਣਨ ਤੋਂ ਬਾਅਦ ਵੀ ਫਾਰਮ ਭਰਾ ਕੇ ਪਟਵਾਰੀ ਦੀ ਰਿਪੋਰਟ ਕਰਵਾਈ ਗਈ ਸੀ ਅਤੇ ਉਸ ਬਾਅਦ ਇਕ ਸਾਲ ਪਹਿਲਾਂ ਡੀਪੂ ਹੋਲਡਰਾਂ ਰਾਹੀਂ ਫੂਡ ਸਪਲਾਈ ਮਹਿਕਮੇ ਨੇ ਸਾਰੇ ਨੀਲੇ ਕਾਰਡ ਧਾਰਕਾਂ ਦਾ ਕੇ.ਵਾਈ.ਸੀ. ਫੂਡ ਸਪਲਾਈ ਮਹਿਕਮੇ ਰਾਹੀਂ ਕਰਵਾਇਆ ਗਿਆ ਸੀ ਅਤੇ ਹੁਣ ਤੀਜੀ ਵਾਰ ਵੈਰੀਫਿਕੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਤਾਂ ਸਸਤਾ ਰਾਸ਼ਨ 3 ਸਾਲ ਤੋਂ ਬੰਦ ਹੈ, ਹੁਣ ਤਾਂ ਸਿਰਫ਼ ਕੇਂਦਰ ਸਰਕਾਰ ਮੁਫ਼ਤ ਰਾਸ਼ਨ ਹੀ ਮਿਲ ਰਿਹਾ | ਹੁਣ ਪੰਜਾਬ ਸਰਕਾਰ ਉਸ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਜਦੋਂ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਰਾਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ | ਕਿਸਾਨ ਆਗੂਆਂ ਨੇ ਕਿਹਾ ਇਸ ਵੈਰੀਫਿਕੇਸ਼ਨ ਕਰਨੀ ਬੰਦ ਕੀਤੀ ਜਾਵੇ | ਜੇ ਕਿਸੇ ਪਰਿਵਾਰ ਦਾ ਨੀਲਾ ਕਾਰਡ ਕੱਟਿਆ ਗਿਆ ਤਾਂ ਕਦੇ ਬਰਦਾਸ਼ਤ ਨਹੀਂ ਹੋਵੇਗਾ ਕਿਉਂਕਿ ਸਾਡੀ ਸਾਰੀ ਟੀਮ ਨੇ ਸ਼ਹਿਣਾ ਦੇ ਗ਼ਰੀਬ ਪਰਿਵਾਰਾਂ ਦਾ 1800 ਨੀਲਾ ਕਾਰਡ ਆਪ ਬਣਵਾਇਆ ਸੀ | ਜੇ ਕੋਈ ਵੀ ਕਾਰਡ ਕੱਟਿਆ ਗਿਆ ਸਾਨੂੰ ਸੰਘਰਸ਼ ਕਰਨ ਮਜਬੂਰ ਹੋਣਾ ਪਵੇਗਾ | ਜਦੋਂ ਬੀ.ਡੀ.ਪੀ.ਓ. ਸ਼ਹਿਣਾ ਜਗਰਾਜ ਸਿੰਘ ਨੂੰ ਫ਼ੋਨ ਕੀਤਾ ਤਾਂ ਫ਼ੋਨ ਨਹੀਂ ਚੁੱਕਿਆ ਗਿਆ | ਇਸ ਮੌਕੇ ਦਰਸ਼ਨ ਸਿੰਘ ਸਿੱਧੂ, ਰਾਜਾ ਸਿੰਘ ਮੌੜ, ਜਗਤਾਰ ਸਿੰਘ ਝੱਜ, ਸਵਰਨਜੀਤ ਸਿੰਘ ਸਾਬਕਾ ਪੰਚ, ਹਰਜੀਤ ਸਿੰਘ ਖਹਿਰਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ.ਵੀ.ਐੱਮ. ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਖੁੱਡੀ ਕਲਾਂ ਵਿਖੇ 16ਵੀਂ ਅੰਤਰ-ਹਾਊਸ ਐਥਲੈਟਿਕ ਮੀਟ ਕਰਵਾਈ <br/>
Ad Position 24