ਸ਼ਹਿਣਾ, 21 ਦਸੰਬਰ (ਸੁਰੇਸ਼ ਗੋਗੀ)-ਪ੍ਰਸਿੱਧ ਪ੍ਰਾਚੀਨ ਮੰਦਰ ਬੀਬੜੀਆਂ ਮਾਈਆਂ ਪ੍ਰਬੰਧਕ ਕਮੇਟੀ ਸ਼ਹਿਣਾ ਵਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਮੰਦਰ ਦੇ ਲੰਗਰ ਹਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ ਖਾਲਸਾ ਵਲੋਂ ਭੋਗ ਉਪਰੰਤ ਕਥਾ ਵਿਚਾਰਾਂ ਕਰਦਿਆਂ ਮਾਤਾ ਗੁਜ਼ਰ ਕੌਰ, ਚਾਰ ਸਾਹਿਬਜ਼ਾਦੇ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਸਬੰਧੀ ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਬਾਬਾ ਮੱਖਣ ਦਾਸ, ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਬੀਕਾ, ਗੁਰਵਿੰਦਰ ਸਿੰਘ ਨਾਮਧਾਰੀ, ਸਰਪੰਚ ਨਾਜ਼ਮ ਸਿੰਘ ਫ਼ੌਜੀ, ਡਾ: ਅਨਿਲ ਕੁਮਾਰ ਗਰਗ, ਸਰਪੰਚ ਜਤਿੰਦਰ ਸਿੰਘ ਖਹਿਰਾ, ਮਨੀ ਆੜ੍ਹਤੀਆ ਪ੍ਰਧਾਨ, ਹਰਿੰਦਰ ਦਾਸ ਤੋਤਾ, ਹਰਮੇਲ ਸਿੰਘ ਟੱਲੇਵਾਲੀਆ, ਦਰਸ਼ਨ ਸਿੰਘ ਗਿੱਲ, ਮਲਕੀਤ ਸਿੰਘ ਪੰਧੇਰ, ਪ੍ਰਮੋਦ ਕੁਮਾਰ ਸਿੰਗਲਾ, ਮੱਘਰ ਸਿੰਘ ਖਾਲਸਾ, ਜਰਨੈਲ ਸਿੰਘ ਖਹਿਰਾ, ਵਿੱਕੀ ਢੀਂਡਸਾ, ਗੁਰਪ੍ਰੀਤ ਸਿੰਘ ਗਿੱਲ, ਗੁਰਮੰਦਰ ਸਿੰਘ ਮੁੱਖ ਅਫ਼ਸਰ ਥਾਣਾ ਸ਼ਹਿਣਾ, ਬਹਾਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਧਾਲੀਵਾਲ, ਬੇਅੰਤ ਸਿੰਘ ਸਰਾਂ ਪ੍ਰਧਾਨ, ਬਲਜੀਤ ਸਿੰਘ ਆਜ਼ਾਦ, ਗੁਰਜੀਤ ਸਿੰਘ ਖਾਲਸਾ, ਗੁਰਮੁਖ ਸਿੰਘ, ਰੂਪਾ ਸਿੰਘ ਪੰਚ, ਰਾਣੀ ਕੌਰ ਪੰਚ, ਬਾਬਾ ਪਿੰਦਰ ਸਿੰਘ, ਨਿਰਮਲ ਸਿੰਘ ਨਿੰਮਾ ਮੌੜ, ਗਗਨਦੀਪ ਗੱਗੀ ਸਿੰਗਲਾ, ਵਿਜੇ ਕੁਮਾਰ, ਮੈਡਮ ਦਵਿੰਦਰ ਕੌਰ, ਜੈ ਆਦਮ ਪ੍ਰਕਾਸ਼ ਸਿੰਘ, ਜਗਸੀਰ ਸਿੰਘ ਸੀਰਾ ਪ੍ਰਧਾਨ, ਹੈਪੀ ਸਿੰਘ ਪੰਚ, ਹਰਨੇਕ ਸਿੰਘ ਸੈਕਟਰੀ, ਜਗਸੀਰ ਸਿੰਘ ਗਿੱਲ ਕੋਠੇ, ਨਾਹਰ ਸਿੰਘ ਢੀਂਡਸਾ, ਜਸਵੀਰ ਸਿੰਘ ਫ਼ੌਜੀ, ਟੀਟੂ ਕੁਮਾਰ, ਕਾਲਾ ਸਿੰਘ ਉੱਪਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |