ਤਪਾ ਮੰਡੀ, 21 ਦਸੰਬਰ (ਵਿਜੇ ਸ਼ਰਮਾ)-ਸੰਤ ਬਾਬਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਤਾਜੋਕੇ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਸਕੂਲ ਦੇ ਚੇਅਰਮੈਨ ਅਤੇ ਡੇਰਾ ਸੰਤ ਬਾਬਾ ਪੰਜਾਬ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਤਾਜੋਕੇ ਦੀ ਅਗਵਾਈ ਹੇਠ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਸ਼ਿਰਕਤ ਕੀਤੀ | ਸਕੂਲ ਦੇ ਚੇਅਰਮੈਨ ਬਾਬਾ ਬੂਟਾ, ਪਿ੍ੰਸੀਪਲ ਮਨਜੀਤ ਸਿੰਘ ਮਹਿਤਾ ਅਤੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਮੁੱਖ ਮਹਿਮਾਨਾਂ ਨੂੰ ਜੀ ਆਇਆ ਆਖਿਆ | ਸਭਿਆਚਾਰਕ ਸਮਾਗਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਗਾਇਨ ਕਰ ਕੇ ਕੀਤੀ ਗਈ | ਇਸ ਮੌਕੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਗੀਤ, ਸੰਗੀਤ, ਸਕਿੱਟ ਗਿੱਧਾ, ਭੰਗੜਾ ਅਤੇ ਨਸ਼ਿਆਂ ਖ਼ਿਲਾਫ਼ ਕੋਰੀਓਗਰਾਫੀ ਬਾਖ਼ੂਬੀ ਪੇਸ਼ ਕੀਤੀ ਗਈ | ਵੱਖ-ਵੱਖ ਜਮਾਤਾਂ ਵਿਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸਤਨਾਮ ਸਿੰਘ ਰਾਹੀ, ਬਾਬਾ ਬੂਟਾ ਸਿੰਘ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਪੋਲਾ, ਪ੍ਰਧਾਨ ਜਗਸੀਰ ਸਿੰਘ ਭੁੱਲਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵੰਤ ਸਿੰਘ ਕਾਲਾ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਪਿ੍ੰਸੀਪਲ ਮਨਜੀਤ ਸਿੰਘ ਮਹਿਤਾ ਵਲੋਂ ਮੁੱਖ ਮਹਿਮਾਨਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਜੀ. ਐੱਸ. ਕਾਨਵੈਂਟ ਸਕੂਲ ਦੇ ਪਿ੍ੰਸੀਪਲ ਮੈਡਮ ਪਰਮਿੰਦਰ ਕੌਰ, ਡਾਕਟਰ ਨਰਜੀਤ ਸਿੰਘ ਘੜੈਲੀ, ਸਰਪੰਚ ਸਿਕੰਦਰ ਸਿੰਘ, ਰਾਜ ਸਿੰਘ ਮਹਿਤਾ, ਕਿ੍ਸ਼ਨ ਕੁਮਾਰ ਪੱਪੂ, ਮਨਜੀਤ ਸਿੰਘ ਮਹਿਤਾ, ਗੁਰਪ੍ਰੀਤ ਸਿੰਘ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ |