02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪਿੰਡ ਧੌਲਾ ਵਿਖੇ ਹਲਕਾ ਭਦੌੜ ਦੇ ਕਾਂਗਰਸੀ ਵਰਕਰ ਤੇ ਅਹੁਦੇਦਾਰਾਂ ਦੀ ਹੋਈ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 22-12-2025
ਰੂੜੇਕੇ ਕਲਾਂ, 21 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਹਲਕਾ ਭਦੌੜ ਦੇ ਕਾਂਗਰਸੀ ਵਰਕਰ ਤੇ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਹਲਕਾ ਭਦੌੜ ਦੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਦੀ ਅਗਵਾਈ ਵਿਚ ਉਨ੍ਹਾਂ ਦੇ ਗ੍ਰਹਿ ਧੌਲਾ ਵਿਖੇ ਹੋਈ | ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਵਿਚੋਂ ਆਪਣਾ ਵਿਸ਼ਵਾਸ ਖ਼ਤਮ ਕਰ ਚੁੱਕੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਾਸੀਆਂ ਨਾਲ ਝੂਠੇ ਵਾਅਦੇ ਕਰ ਕੇ ਪੰਜਾਬ ਵਿਚ ਸਰਕਾਰ ਬਣਾਈ ਹੈ | ਆਮ ਆਦਮੀ ਪਾਰਟੀ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ | ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਪੰਜਾਬ ਦੇ ਸਾਰੇ ਵਰਗ ਦੁਖੀ ਹਨ | ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ | ਦਿਨ ਦਿਹਾੜੇ ਲੁੱਟਾਂ ਖੋਹਾਂ, ਕਤਲ ਹੋ ਰਹੇ ਹਨ | ਉਨ੍ਹਾਂ ਸਮੂਹ ਵਰਕਰ ਅਹੁਦੇਦਾਰਾਂ ਨੂੰ ਬੂਥਾਂ ਤੱਕ ਮਿਹਨਤ ਕਰ ਕੇ ਹਲਕਾ ਵਾਸੀਆਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਦੀ ਅਪੀਲ ਕੀਤੀ | ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਚੋਣ ਜਿੱਤੇ ਮਹਿੰਦਰਪਾਲ ਸ਼ਰਮਾ ਪੱਖੋ ਕਲਾਂ ਸਾਬਕਾ ਸਰਪੰਚ, ਪ੍ਰੇਮ ਸਿੰਘ ਰੂੜੇਕੇ ਕਲਾਂ ਸਾਬਕਾ ਸਰਪੰਚ, ਸ਼ਰਨਜੀਤ ਕੌਰ ਕੋਟਦੁੱਨਾ ਨੂੰ ਸਨਮਾਨਿਤ ਕੀਤਾ ਗਿਆ | ਵੱਖ-ਵੱਖ ਪਾਰਟੀਆਂ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਵਿਅਕਤੀ ਜਗਸੀਰ, ਵੀਰਪਾਲ ਕੌਰ, ਕਾਲਾ ਸਿੰਘ, ਜਗਸੀਰ ਸਿੰਘ, ਨਛੱਤਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੁਲਵਿੰਦਰ ਸਿੰਘ ਕਾਲਾ, ਗੁਰਤੇਜ ਸਿੰਘ ਸ਼ਹਿਣਾ, ਸੁਖਜਿੰਦਰ ਸਿੰਘ ਰੂੜੇਕੇ ਖ਼ੁਰਦ, ਜੋਗਿੰਦਰ ਸਿੰਘ ਢਿੱਲਵਾਂ, ਪਰਮਜੀਤ ਕੌਰ ਧੌਲਾ, ਰੂਪ ਸਿੰਘ ਪੱਖੋ ਕਲਾਂ, ਬਿੱਟੂ ਸਿੰਘ ਧੂਰਕੋਟ, ਗੁਰਕੀਰਤ ਸਿੰਘ ਧੂਰਕੋਟ, ਬਲਦੇਵ ਸਿੰਘ ਪੱਖੋ ਕਲਾਂ, ਘਣਸਿਆਮ ਸਿੰਘ ਧੌਲਾ, ਅੰਗਰੇਜ਼ ਸਿੰਘ ਭਗਤਪੁਰਾ, ਦਲੀਪ ਸਿੰਘ ਭਗਤਪੁਰਾ, ਦਲੀਪ ਸਿੰਘ ਭਗਤਪੁਰਾ, ਰੂਪ ਸਿੰਘ ਸਾਬਕਾ ਸਰਪੰਚ, ਗਿਆਨ ਸਿੰਘ ਜੰਡਸਰ, ਇਕਬਾਲ ਖ਼ਾਨ ਤੋਂ ਇਲਾਵਾ ਕਾਂਗਰਸੀ ਵਰਕਰ ਅਹੁਦੇਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ ਸੰਪੰਨ <br/> ਅਗਲੀ ਖ਼ਬਰ ਮਜ਼ਦੂਰਾਂ ਵਲੋਂ ਕੇਂਦਰ ਤੇ ਰਾਜ ਸਰਕਾਰ ਵਿਰੁੱਧ ਨਾਅਰੇਬਾਜ਼ੀ <br/>
Ad Position 24