20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਰੇਲਵੇ ਨਾਲ ਸੰਬੰਧਿਤ ਮੁੱਦਿਆਂ ਅਤੇ ਮੰਗਾਂ ਸੰਬੰਧੀ ਵਫ਼ਦ ਨੇ ਸੰਸਦ ਮੈਂਬਰ ਮੀਤ ਹੇਅਰ ਨੂੰ ਸੌਂਪਿਆ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 23-12-2025
ਬਰਨਾਲਾ, 22 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਰੇਲ ਨੈੱਟਵਰਕ ਦੇ ਮਾਮਲੇ ਵਿਚ ਸਭ ਤੋਂ ਪਛੜੇ ਖੇਤਰਾਂ ਵਿਚੋਂ ਇਕ ਫਿਰੋਜ਼ਪੁਰ-ਬਠਿੰਡਾ-ਧੂਰੀ-ਰਾਜਪੁਰਾ ਸੈਕਸ਼ਨ 'ਤੇ ਰੇਲ ਸਹੂਲਤਾਂ ਦੀ ਭਾਰੀ ਘਾਟ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ | ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਧੀਰਜ ਦੱਦਾਹੂਰ ਦੀ ਅਗਵਾਈ ਵਿਚ ਬਰਨਾਲਾ ਸ਼ਹਿਰ ਵਾਸੀਆਂ ਦੇ ਇਕ ਵਫ਼ਦ ਨੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੁਲਾਕਾਤ ਕੀਤੀ ਅਤੇ ਮੰਗ-ਪੱਤਰ ਸੌਂਪਿਆ ਗਿਆ | ਉਪਰੰਤ ਧੀਰਜ ਦੱਦਾਹੂਰ ਨੇ ਕਿਹਾ ਕਿ ਇਸ ਖੇਤਰ ਵਿਚ ਦੇਸ਼ ਦੇ ਕੁੱਝ ਪ੍ਰਮੁੱਖ ਉਦਯੋਗ ਜਿਵੇਂਕਿ ਟਰਾਈਡੈਂਟ ਗਰੁੱਪ, ਕੰਬਾਈਨ ਫ਼ੈਕਟਰੀਆਂ, ਗੀਤਾ ਥਰੈਂਡਜ ਅਤੇ ਆਈ.ਓ.ਐਲ. ਤੋਂ ਇਲਾਵਾ ਇੰਡੀਅਨ ਏਅਰ ਫੋਰਸ ਸਟੇਸ਼ਨ ਸਥਾਪਿਤ ਹੈ | ਬਰਨਾਲਾ ਨਾ ਸਿਰਫ਼ ਇਕ ਜ਼ਿਲ੍ਹਾ ਹੈੱਡਕੁਆਟਰ ਹੈ ਸਗੋਂ ਹੁਣ ਨਗਰ ਨਿਗਮ ਵੀ ਬਣ ਗਿਆ ਹੈ | ਇਸ ਲਈ ਬਿਹਤਰ ਰੇਲਵੇ ਸੇਵਾ ਲਈ ਕੁੱਝ ਅਸਲ ਚਿੰਤਾਵਾਂ ਅਤੇ ਮੰਗਾਂ ਹਨ, ਜਿਨ੍ਹਾਂ ਦਾ ਹੱਲ ਹੋਣ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਮੰਗ-ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਫਰੱਕਾ ਐਕਸਪ੍ਰੈੱਸ ਰੇਲਗੱਡੀ ਨੰਬਰ 15734/15744 ਅਯੁੱਧਿਆ ਧਾਮ ਦਾ ਰੂਟ ਹਫ਼ਤੇ ਵਿਚ ਤਿੰਨ ਵਾਰ ਬਦਲ ਕੇ ਇਸ ਨੂੰ ਬਠਿੰਡਾ-ਬਰਨਾਲਾ-ਧੂਰੀ-ਜਾਖਲ ਰਾਹੀਂ ਕੀਤਾ ਜਾਵੇ, ਫਿਰੋਜ਼ਪੁਰ-ਪਟਨਾ ਸਪੈਸ਼ਲ ਐਕਸਪ੍ਰੈਸ ਰੇਲਗੱਡੀ ਨੰਬਰ ਨੂੰ ਨਿਯਮਤ ਕਰ ਕੇ ਅਤੇ ਬਰਨਾਲਾ ਵਿਖੇ ਇਕ ਸਟਾਪ ਪ੍ਰਦਾਨ ਕੀਤਾ ਜਾਵੇ, ਰੇਲਗੱਡੀ ਨੰਬਰ 14501/14502 (ਬਠਿੰਡਾ-ਜੰਮੂ) ਵਾਇਆ ਰਾਜਪੁਰਾ ਤੇ ਰੇਲਗੱਡੀ ਨੰਬਰ 14713/14714 (ਬਠਿੰਡਾ-ਜੰਮੂ) ਵਾਇਆ ਧੂਰੀ, ਜੋ ਕਿ ਕੋਵਿਡ-19 ਦੌਰਾਨ ਬੰਦ ਕਰ ਦਿੱਤੀਆਂ ਗਈਆਂ ਸਨ, ਨੂੰ ਮੁੜ ਚਾਲੂ ਕੀਤਾ ਜਾਵੇ ਅਤੇ ਇਨ੍ਹਾਂ ਰੇਲ ਗੱਡੀਆਂ ਨੂੰ ਮੁੜ ਚਾਲੂ ਕੀਤਾ ਜਾਵੇ ਅਤੇ ਮਾਤਾ ਵੈਸ਼ਨੂ ਦੇਵੀ ਕਟੜਾ ਤੱਕ ਵਧਾਇਆ ਜਾਵੇ | ਸ੍ਰੀਨਗਰ/ਰਿਸ਼ੀਕੇਸ਼ ਵਿਚਕਾਰ ਚੱਲਣ ਵਾਲੀ ਟਰੇਨ ਨੰਬਰ 14815/14816 ਦੇ ਰੇਕ ਵਿਚ ਬਦਲਾਅ ਕਰ ਕੇ ਆਮ ਯਾਤਰੀਆਂ ਲਈ ਘੱਟੋ-ਘੱਟ ਪੰਜ ਹੋਰ ਜਨਰਲ ਕੋਚ, ਇਕ ਏ.ਸੀ. ਚੇਅਰ ਕਾਰ ਸਮੇਤ ਹੋਰ ਰੇਕ ਵਧਾਏ ਜਾਣ | ਰੇਲਗੱਡੀ ਨੰਬਰ 14525/14526 ਨੂੰ ਬਹਾਲ ਕੀਤਾ ਜਾਵੇ, ਸ਼੍ਰੀ ਗੰਗਾਨਗਰ-ਅੰਬਾਲਾ ਇੰਟਰਸਿਟੀ ਐਕਸਪ੍ਰੈਸ ਨੰਬਰ 14525 ਤੇ ਯਾਤਰੀ ਟਰੇਨ 54551 ਦੇ ਪੁਰਾਣੇ ਸਮੇਂ ਨੂੰ ਬਹਾਲ ਕੀਤਾ ਜਾਵੇ, ਬਰਨਾਲਾ ਰੇਲਵੇ ਸਟੇਸ਼ਨ 'ਤੇ 7 ਘੰਟੇ ਦੀ ਮਿਡ-ਡੇ ਦੇਰੀ ਨੂੰ ਖ਼ਤਮ ਕਰਨ ਲਈ ਅੰਬਾਲਾ ਛਾਉਣੀ-ਧੂਰੀ ਯਾਤਰੀ ਟਰੇਨ ਨੰਬਰ 54553 ਨੂੰ ਫ਼ਿਰੋਜ਼ਪੁਰ/ਬਠਿੰਡਾ ਤੱਕ ਵਧਾਇਆ ਜਾਵੇ, ਰੇਲਗੱਡੀ ਨੰਬਰ 15910/15909 ਅਵਧ ਆਸਾਮ ਦਾ ਰੂਟ ਬਠਿੰਡਾ-ਮਾਨਸਾ-ਜਾਖਲ ਤੋਂ ਬਠਿੰਡਾ-ਬਰਨਾਲਾ-ਧੂਰੀ-ਜਾਖਲ ਤੱਕ ਬਦਲਿਆ ਜਾਵੇ, ਰੇਲਵੇ ਪਰਿਸਰ ਵਿਚ ਅਤੇ ਆਲੇ-ਦੁਆਲੇ ਕੋਈ ਏ.ਟੀ.ਐਮ. ਉਪਲਬਧ ਨਹੀਂ ਹਨ, ਰੇਲਵੇ ਪਰਿਸਰ ਵਿਚ ਦੋ ਏ.ਟੀ.ਐਮ. ਪ੍ਰਦਾਨ ਕੀਤੇ ਜਾਣੇ, ਮੌਜੂਦਾ ਫਲਾਈਓਵਰ (ਐਫ.ਓ.ਵੀ) ਦੀ ਗ਼ਲਤ ਦਿਸ਼ਾ ਯਾਤਰੀਆਂ ਲਈ ਬਹੁਤ ਅਸੁਵਿਧਾ ਦਾ ਕਾਰਨ ਬਣਦੀ ਹੈ | ਇਸ ਲਈ ਪਲੇਟਫਾਰਮ-ਟੂ-ਪਲੇਟਫਾਰਮ ਫਲਾਈਓਵਰ ਬਣਾਇਆ ਜਾਵੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮੰਗਾਂ ਬਾਰੇ ਜ਼ਿਕਰ ਕੀਤਾ ਗਿਆ ਹੈ | ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਮਾਲਵਾ ਖੇਤਰ ਦੀਆਂ ਸਾਰੀਆਂ ਰੇਲਵੇ ਨਾਲ ਸਬੰਧਿਤ ਸਮੱਸਿਆਵਾਂ ਅਤੇ ਮੰਗਾਂ ਨੂੰ ਰੇਲਵੇ ਮੰਤਰੀ ਕੋਲ ਉਠਾਉਣਗੇ | ਇਸ ਮੌਕੇ ਮਨੋਹਰ ਲਾਲ ਸਹੌਰੀਆ, ਸ਼ੰਮੀ ਸਿੰਗਲਾ, ਜਿੰਮੀ ਮਿੱਤਲ, ਪੁਨੀਤ ਗਰਗ, ਰਾਹੁਲ ਗਰਗ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ.ਬੀ.ਐੱਸ. ਪਬਲਿਕ ਸਕੂਲ ਵਿਖੇ ਸਰਦੀ ਤੋਂ ਬਚਾਅ ਸੰਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਬਰਨਾਲਾ ਦੇ ਹਾਰਦਿਕ ਗੁਪਤਾ ਯੂ.ਐੱਸ. ਆਰਮੀ 'ਚ ਹੋਏ ਭਰਤੀ <br/>
Ad Position 24