ਢਾਡੀ ਦੇਸ ਰਾਜ ਦੀਵਾਨਾ ਤੇ ਢਾਡੀ ਜਥੇ ਦਾ ਕੈਨੇਡਾ ਵਿਖੇ ਵਿਸ਼ੇਸ਼ ਸਨਮਾਨ
ਟੱਲੇਵਾਲ, 19 ਸਤੰਬਰ (ਸੋਨੀ ਚੀਮਾ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਦੀਵਾਨਾ ਨਾਲ ਸਬੰਧਿਤ ਪ੍ਰਸਿੱਧ ਅਤੇ ਸਿਰਮੌਰ ਢਾਡੀ ਦੇਸ ਰਾਜ ਦੀਵਾਨਾ ਤੇ ਉਨ੍ਹਾਂ ਦੇ ਸਮੂਹ ਢਾਡੀ ਜੱਥੇ ਦਾ ਕੈਨੇਡਾ ਫੇਰੀ ਦੌਰਾਨ ਉੱਥੋਂ ਦੀਆਂ ਸੰਗਤਾਂ ਅਤੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਕੈਨੇਡਾ ਦੇ ਟਰਾਂਟੋ ਸੂਬੇ ਦੇ ਬਰੈਂਪਟਨ ਸ਼ਹਿਰ ਵਿਖੇ ਗੁਰਦੁਆਰਾ ਗੁਰੂ ਨਾਨਕ ਸਿੱਖ ਸੈਂਟਰ ਗਲੀਡਨ ਰੋਡ ਬਰੈਂਪਟਨ ਦੇ ਪ੍ਰਬੰਧਾਂ ਦੇ ਸੱਦੇ ’ਤੇ ਗਏ ਢਾਡੀ ਦੇਸ ਰਾਜ ਦੀਵਾਨਾ ਤੋਂ ਇਲਾਵਾ ਉਨ੍ਹਾਂ ਦੇ ਜੱਥੇ ਵਿਚ ਸ਼ਾਮਿਲ ਮਹਿਲ ਸਿੰਘ ਮਾਹੀ ਮੁੰਡੀਆ, ਬਲਵੰਤ ਸਿੰਘ ਸਿੱਧੂ ਰਾਏਕੋਟ ਢਾਡੀ ਅਤੇ ਕੁਲਵਿੰਦਰ ਸਿੰਘ ਤਿਹਾੜਾ ਸਾਰੰਗੀ ਮਾਸਟਰ ਦਾ ਬਰੈਂਪਟਨ ਨੇ ਗੁਰਦੁਆਰਾ ਸਿੱਖ ਸੰਗਤ ਵਿਖੇ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸਾਲਾਨਾ ਪਰੇਡ ਮੌਕੇ, ਗੁਰਦੁਆਰਾ ਸਾਹਿਬ ਮਾਲਟਨ ਵਿਖੇ ਵਿਸ਼ੇਸ਼ ਢਾਡੀ ਦਰਬਾਰ ਦੌਰਾਨ ਹਾਜ਼ਰੀ ਭਰਦਿਆਂ ਜੱਥੇ ਨੇ ਆਪਣੀ ਬੁਲੰਦ ਆਵਾਜ਼ ਤੇ ਜੋਸ਼ੀਲੀਆਂ ਵਾਰਾਂ ਰਾਹੀਂ ਸਿੱਖ ਇਤਿਹਾਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉਥੇ ਢਾਡੀ ਦੇਸ ਰਾਜ ਦੀਵਾਨਾ ਦੇ ਜੱਥੇ ਵਲੋਂ ਗੁਰਮਤਿ ਸਮਾਗਮਾਂ ਦੌਰਾਨ ਪੇਸ਼ ਕੀਤੇ ਗਏ ਬੀਰ-ਰਸੀ ਪ੍ਰਸੰਗਾਂ ਤੋਂ ਪ੍ਰਭਾਵਿਤ ਹੋ ਕੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਟੱਲੇਵਾਲ, 19 ਸਤੰਬਰ (ਸੋਨੀ ਚੀਮਾ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਦੀਵਾਨਾ ਨਾਲ ਸਬੰਧਿਤ ਪ੍ਰਸਿੱਧ ਅਤੇ ਸਿਰਮੌਰ ਢਾਡੀ ਦੇਸ ਰਾਜ ਦੀਵਾਨਾ ਤੇ ਉਨ੍ਹਾਂ ਦੇ ਸਮੂਹ ਢਾਡੀ ਜੱਥੇ ਦਾ ਕੈਨੇਡਾ ਫੇਰੀ ਦੌਰਾਨ ਉੱਥੋਂ ਦੀਆਂ ਸੰਗਤਾਂ ਅਤੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਕੈਨੇਡਾ ਦੇ ਟਰਾਂਟੋ ਸੂਬੇ ਦੇ ਬਰੈਂਪਟਨ ਸ਼ਹਿਰ ਵਿਖੇ ਗੁਰਦੁਆਰਾ ਗੁਰੂ ਨਾਨਕ ਸਿੱਖ ਸੈਂਟਰ ਗਲੀਡਨ ਰੋਡ ਬਰੈਂਪਟਨ ਦੇ ਪ੍ਰਬੰਧਾਂ ਦੇ ਸੱਦੇ ’ਤੇ ਗਏ ਢਾਡੀ ਦੇਸ ਰਾਜ ਦੀਵਾਨਾ ਤੋਂ ਇਲਾਵਾ ਉਨ੍ਹਾਂ ਦੇ ਜੱਥੇ ਵਿਚ ਸ਼ਾਮਿਲ ਮਹਿਲ ਸਿੰਘ ਮਾਹੀ ਮੁੰਡੀਆ, ਬਲਵੰਤ ਸਿੰਘ ਸਿੱਧੂ ਰਾਏਕੋਟ ਢਾਡੀ ਅਤੇ ਕੁਲਵਿੰਦਰ ਸਿੰਘ ਤਿਹਾੜਾ ਸਾਰੰਗੀ ਮਾਸਟਰ ਦਾ ਬਰੈਂਪਟਨ ਨੇ ਗੁਰਦੁਆਰਾ ਸਿੱਖ ਸੰਗਤ ਵਿਖੇ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸਾਲਾਨਾ ਪਰੇਡ ਮੌਕੇ, ਗੁਰਦੁਆਰਾ ਸਾਹਿਬ ਮਾਲਟਨ ਵਿਖੇ ਵਿਸ਼ੇਸ਼ ਢਾਡੀ ਦਰਬਾਰ ਦੌਰਾਨ ਹਾਜ਼ਰੀ ਭਰਦਿਆਂ ਜੱਥੇ ਨੇ ਆਪਣੀ ਬੁਲੰਦ ਆਵਾਜ਼ ਤੇ ਜੋਸ਼ੀਲੀਆਂ ਵਾਰਾਂ ਰਾਹੀਂ ਸਿੱਖ ਇਤਿਹਾਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉਥੇ ਢਾਡੀ ਦੇਸ ਰਾਜ ਦੀਵਾਨਾ ਦੇ ਜੱਥੇ ਵਲੋਂ ਗੁਰਮਤਿ ਸਮਾਗਮਾਂ ਦੌਰਾਨ ਪੇਸ਼ ਕੀਤੇ ਗਏ ਬੀਰ-ਰਸੀ ਪ੍ਰਸੰਗਾਂ ਤੋਂ ਪ੍ਰਭਾਵਿਤ ਹੋ ਕੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਵਲੋਂ ਜੱਥੇ ਦੇ ਮੁਖੀ ਢਾਡੀ ਦੇਸ ਰਾਜ ਦੀਵਾਨਾ ਤੇ ਸਮੂਹ ਮੈਂਬਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ, ਸਨਮਾਨ ਚਿੰਨ੍ਹ ਅਤੇ ਦੋਸ਼ਾਲੇ ਭੇਟ ਕਰ ਕੇ ਨਿਵਾਜਿਆ ਗਿਆ।