19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਜ਼ਮੀਨ ’ਤੇ ਆੜ੍ਹਤੀਏ ਦਾ ਕਬਜ਼ਾ ਕਰਵਾਉਣ ਆਈ ਪੁਲਿਸ ਤੇ ਮਾਲ ਵਿਭਾਗ ਦੀ ਕਾਰਵਾਈ ਤੋਂ ਦੁਖੀ ਹੋ ਕੇ ਕਿਸਾਨ ਨੇ ਪੀਤੀ ਕੀਟਨਾਸ਼ਕ ਦਵਾਈ

ਸਾਦਿਕ, 19 ਸਤੰਬਰ (ਗੁਰਭੇਜ ਸਿੰਘ ਚੌਹਾਨ)-ਬੀਤੇ ਕੱਲ੍ਹ ਪਿੰਡ ਝੋਟੀਵਾਲਾ ਵਿਖੇ ਪਿੰਡ ਦੇ ਹੀ ਆੜ੍ਹਤੀਏ ਵਲੋਂ ਕਿਸਾਨ ਹਿੰਮਤ ਸਿੰਘ ਦੀ ਜ਼ਮੀਨ ’ਤੇ ਅਦਾਲਤੀ ਹੁਕਮਾਂ ਦੇ ਆਧਾਰ ’ਤੇ ਪੁਲਿਸ ਪ੍ਰਸ਼ਾਸਨ ਅਤੇ ਮਾਲ ਵਿਭਾਗ ਦੇ ਅਮਲੇ ਦੀ ਅਗਵਾਈ ’ਚ ਜ਼ਮੀਨ ’ਤੇ ਕਬਜ਼ਾ ਲੈਣ ਦੀ ਕਾਰਵਾਈ ਨੂੰ ਲੈ ਕੇ ਸਦਮਾ ਨਾ ਸਹਾਰਦੇ ਹੋਏ ਕਿਸਾਨ ਹਿੰਮਤ ਸਿੰਘ ਨੇ ਮੌਕੇ ’ਤੇ ਕੀਟਨਾਸ਼ਕ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਉੱਥੇ ਹਾਜ਼ਰ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਤੁਰੰਤ ਫ਼ਰੀਦਕੋਟ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਜੋ ਵੈਂਟੀਲੇਟਰ ’ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 20-09-2026
ਸਾਦਿਕ, 19 ਸਤੰਬਰ (ਗੁਰਭੇਜ ਸਿੰਘ ਚੌਹਾਨ)-ਬੀਤੇ ਕੱਲ੍ਹ ਪਿੰਡ ਝੋਟੀਵਾਲਾ ਵਿਖੇ ਪਿੰਡ ਦੇ ਹੀ ਆੜ੍ਹਤੀਏ ਵਲੋਂ ਕਿਸਾਨ ਹਿੰਮਤ ਸਿੰਘ ਦੀ ਜ਼ਮੀਨ ’ਤੇ ਅਦਾਲਤੀ ਹੁਕਮਾਂ ਦੇ ਆਧਾਰ ’ਤੇ ਪੁਲਿਸ ਪ੍ਰਸ਼ਾਸਨ ਅਤੇ ਮਾਲ ਵਿਭਾਗ ਦੇ ਅਮਲੇ ਦੀ ਅਗਵਾਈ ’ਚ ਜ਼ਮੀਨ ’ਤੇ ਕਬਜ਼ਾ ਲੈਣ ਦੀ ਕਾਰਵਾਈ ਨੂੰ ਲੈ ਕੇ ਸਦਮਾ ਨਾ ਸਹਾਰਦੇ ਹੋਏ ਕਿਸਾਨ ਹਿੰਮਤ ਸਿੰਘ ਨੇ ਮੌਕੇ ’ਤੇ ਕੀਟਨਾਸ਼ਕ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਉੱਥੇ ਹਾਜ਼ਰ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਤੁਰੰਤ ਫ਼ਰੀਦਕੋਟ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਜੋ ਵੈਂਟੀਲੇਟਰ ’ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਕਿਸਾਨ ਆਗੂ ਕੁਲਵਿੰਦਰ ਸਿੰਘ ਬੀਹਲੇਵਾਲਾ ਨੇ ਦੱਸਿਆ ਕਿ ਇਸ ਕਿਸਾਨ ਕੋਲ ਸਿਰਫ਼ 10 ਕਨਾਲ ਜ਼ਮੀਨ ਹੈ ਅਤੇ ਇਸ ਵਿਚ ਹੀ ਉਸਦਾ ਘਰ ਹੈ। ਉਸਨੇ ਪਿੰਡ ਦੇ ਆੜ੍ਹਤੀਏ ਤੋਂ ਕੁਝ ਸਮਾਂ ਪਹਿਲਾਂ ਕਰਜ਼ਾ ਲਿਆ ਸੀ ਅਤੇ ਆੜ੍ਹਤੀਏ ਨੇ ਜ਼ਮਾਨਤ ਵਜੋਂ ਜ਼ਮੀਨ ’ਤੇ ਇਕਰਾਰਨਾਮਾ ਲਿਖਾ ਕੇ ਕਰਜ਼ਾ ਦਿੱਤਾ ਸੀ। ਜਿਸ ਵਿਚੋਂ ਉਸਨੇ 5 ਲੱਖ ਰੁਪਏ ਨਕਦੀ ਰੂਪ ’ਚ ਵਾਪਸ ਕਰ ਦਿੱਤੇ ਸਨ ਅਤੇ ਬਾਕੀ ਪੈਸੇ ਉਹ ਨਹੀਂ ਦੇ ਸਕਿਆ ਸੀ। ਜਿਸ ’ਤੇ ਆੜਤੀਏ ਵਲੋਂ ਉਸ ਵਿਰੁੱਧ ਅਦਾਲਤ ਵਿਚ ਕੇਸ ਕਰ ਦਿੱਤਾ ਗਿਆ ਸੀ ਅਤੇ ਅਦਾਲਤ ਨੇ ਜ਼ਮੀਨ ਦੀ ਕੁਰਕੀ ਦੇ ਆਦੇਸ਼ ਜਾਰੀ ਕਰ ਦਿੱਤੇ ਸਨ ਪਰ ਗਰੀਬ ਕਿਸਾਨ ਦੀ ਰੋਜ਼ੀ ਰੋਟੀ ਦਾ ਸਾਧਨ ਉਹੀ 10 ਕਨਾਲ ਜ਼ਮੀਨ ਹੋਣ ਕਰਕੇ ਕਿਸਾਨ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਉਸਦੀ ਹਮਾਇਤ ’ਤੇ ਖੜ੍ਹ ਗਈ ਸੀ ਅਤੇ ਸਮਝੌਤੇ ਲਈ ਕਿਸਾਨ ਵਲੋਂ ਲਿਆ ਕਰਜ਼ ਜ਼ਮੀਨ ਦੀ ਬਜਾਏ ਪੈਸੇ ਦੇ ਰੂਪ ਵਿਚ ਵਾਪਸ ਕਰਕੇ ਮਸਲਾ ਨਿਬੇੜਨ ਦੀ ਗੱਲ ਕਹੀ ਗਈ ਸੀ ਪਰ ਜ਼ਮੀਨਾਂ ਦੇ ਭਾਅ ਵਧ ਜਾਣ ਕਾਰਨ ਆੜ੍ਹਤੀਆ ਕਰਜ਼ ਦੇ ਇਵਜ਼ ਵਿਚ ਜ਼ਮੀਨ ’ਤੇ ਕਬਜ਼ਾ ਕਰਨ ਲਈ ਹੀ ਬਜ਼ਿਦ ਸੀ ਪਰ ਜਦੋਂ ਵੀ ਪ੍ਰਸ਼ਾਸਨ ਕਬਜ਼ੇ ਲਈ ਆਉਂਦਾ ਸੀ ਤਾਂ ਕਿਸਾਨ ਜਥੇਬੰਦੀਆਂ ਪ੍ਰਸ਼ਾਸਨ ਨੂੰ ਬੇਰੰਗ ਮੋੜ ਦਿੰਦੀਆਂ ਸਨ ਅਤੇ ਜ਼ਮੀਨ ਦੀ ਥਾਂ ਪੈਸੇ ਹੀ ਵਾਪਸ ਕਰਨ ’ਤੇ ਅੜੀਆਂ ਹੋਈਆਂ ਸਨ। ਪ੍ਰਸ਼ਾਸਨ ਵਲੋਂ ਕਈ ਵਾਰ ਕਬਜ਼ਾ ਲੈਣ ਦੀ ਕੋਸ਼ਿਸ਼ ਹੋਈ ਪਰ ਕਿਸਾਨ ਜਥੇਬੰਦੀਆਂ ਇਹ ਕੋਸ਼ਿਸ਼ ਨਾਕਾਮ ਕਰਦੀਆਂ ਰਹੀਆਂ। ਬੀਤੇ ਕੱਲ੍ਹ ਜਦੋਂ ਫਿਰ ਪ੍ਰਸ਼ਾਸਨ ਜ਼ਮੀਨ ’ਤੇ ਕਬਜ਼ੇ ਲਈ ਚੜ੍ਹ ਕੇ ਆਇਆ ਤਾਂ ਕਿਸਾਨ ਜਥੇਬੰਦੀਆਂ ਫਿਰ ਅੜ੍ਹ ਗਈਆਂ। ਇਸ ਦੌਰਾਨ ਕਿਸਾਨ ਹਿੰਮਤ ਸਿੰਘ ਨੇ ਸਦਮੇ ਵਿਚ ਕੀਟਨਾਸ਼ਕ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜੋ ਇਕ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਅਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਜੈਤੋ ’ਚ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਉਦਘਾਟਨ ਅਗਲੀ ਖ਼ਬਰ ਢਾਡੀ ਦੇਸ ਰਾਜ ਦੀਵਾਨਾ ਤੇ ਢਾਡੀ ਜਥੇ ਦਾ ਕੈਨੇਡਾ ਵਿਖੇ ਵਿਸ਼ੇਸ਼ ਸਨਮਾਨ
Ad Position 24