ਬਰਨਾਲਾ, 23 ਦਸੰਬਰ (ਨਰਿੰਦਰ ਅਰੋੜਾ)-ਰੈਡੀਮੇਡ ਐਸੋਸੀਏਸ਼ਨ ਵਲੋਂ ਆਪਣਾ ਸਾਲਾਨਾ ਪ੍ਰੋਗਰਾਮ ਰੱਜਤ ਬਾਂਸਲ ਲੱਕੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਸਟੇਜ ਸੰਚਾਲਕ ਦੀ ਭੂਮਿਕਾ ਨਿਭਾਉਂਦੇ ਹੋਏ ਪੁਸ਼ਪ ਬਾਂਸਲ ਵਲੋਂ ਐਸੋਸੀਏਸ਼ਨ ਮੈਂਬਰਾਂ ਵਲੋਂ ਕੀਤੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ ਅਤੇ ਐਸੋਸੀਏਸ਼ਨ ਦੀ ਅਹਿਮੀਅਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਾਂ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਕਿਉਂਕਿ ਏਕੇ ਵਿਚ ਹੀ ਬਰਕਤ ਹੈ | ਵਪਾਰ ਕਰਨਾ ਦਿਨੋਂ ਦਿਨ ਅÏਖਾ ਹੁੰਦਾ ਜਾ ਰਿਹਾ ਹੈ | ਐਸੋਸੀਏਸ਼ਨ ਦੇ ਆਗੂਆਂ ਰੱਜਤ ਬਾਂਸਲ ਲੱਕੀ, ਭਾਰਤ ਭੂਸ਼ਨ ਸਕਿੰਟੂ, ਸੁਸ਼ੀਲ ਭਾਰਤੀ ਵਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਐਸੋਸੀਏਸ਼ਨ ਸਾਡਾ ਪਰਿਵਾਰ ਹੈ ਅਤੇ ਕਿਸੇ ਵੀ ਪਰਿਵਾਰਿਕ ਮੈਂਬਰ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਨੇਚਰ ਲਵਰ ਟੀਮ ਦੀ ਆਗੂ ਵਾਤਾਵਰਨ ਪ੍ਰੇਮੀ ਸ਼ਕੁਲ ਕੌਸ਼ਲ ਵਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਮੋਨੂ ਗੋਇਲ, ਮਨੋਜ ਬਾਂਸਲ ਮੌਜੀ, ਟਿੰਕੂ, ਲੱਕੀ ਕੰਡਾ, ਰਾਹੁਲ, ਪੁਨੀਤ ਕੁਮਾਰ, ਦੀਪਕ ਬੱਬੂ, ਜੋਨੀ, ਦੀਪੂ, ਮੁਨੀਸ਼, ਰੋਕੀ, ਪ੍ਰੀਤ ਧਾਲੀਵਾਲ ਗਗਨ ਆਦਿ ਹਾਜ਼ਰ ਸਨ |