08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਯਾਦਵਿੰਦਰ ਸਿੰਘ ਤਪਾ ਦੀ ਪੁਸਤਕ 'ਉਡੀਕਾਂ ਸੱਜਣ ਦੀਆਂ' ਉਪਰ ਗੋਸ਼ਟੀ ਕਰਵਾਈ <br/>

Ad Position 21
repet_subhas-goyals [Copy P29]
ਸਮਾਗਮ ਦੌਰਾਨ ਡਾ. ਰਾਮਪਾਲ ਸ਼ਾਹਪੁਰੀ ਨੂੰ ਸਨਮਾਨਿਤ ਕਰਨ ਮੌਕੇ ਸਮੱੁਚਾ ਪ੍ਰਧਾਨਗੀ ਮੰਡਲ | ਅਜੀਤ ਤਸਵੀਰ <br/> 24-12-2025
ਬਰਨਾਲਾ, 23 ਦਸੰਬਰ (ਅਸ਼ੋਕ ਭਾਰਤੀ)-ਲੋਕ ਰੰਗ ਸਾਹਿਤ ਸਭਾ ਬਰਨਾਲਾ ਵਲੋਂ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਦੇ ਸਹਿਯੋਗ ਨਾਲ ਯਾਦਵਿੰਦਰ ਸਿੰਘ ਤਪਾ ਦੀ ਪੁਸਤਕ 'ਉਡੀਕਾਂ ਸੱਜਣ ਦੀਆਂ' 'ਤੇ ਗੋਸ਼ਟੀ ਕਰਵਾਈ ਗਈ | ਪੁਸਤਕ 'ਤੇ ਪੇਪਰ ਪੜ੍ਹਦਿਆਂ ਡਾ: ਰਾਮਪਾਲ ਸ਼ਾਹਪੁਰੀ ਨੇ ਕਿਹਾ ਕਿ ਪਤਨੀ ਦੇ ਵਿਛੋੜੇ ਉਪਰੰਤ ਲਿਖੀਆਂ ਹੋਣ ਕਰ ਕੇ ਇਹ ਖ਼ੂਬਸੂਰਤ ਕਵਿਤਾਵਾਂ ਯਾਦਾਂ, ਬਿਰਹਾ, ਦੁੱਖ-ਦਰਦ ਨਾਲ ਲਬਰੇਜ਼ ਹਨ | ਕਵੀ ਅਗਲੀ ਜ਼ਿੰਦਗੀ, ਪਤਨੀ ਨਾਲ ਗੁਜ਼ਾਰੇ ਪਲ਼ਾਂ ਦੀ ਯਾਦ ਦੇ ਆਸਰੇ ਜਿਉਣੀ ਲੋਚਦਾ ਹੈ | ਸਮਾਗਮ ਦੇ ਮੁੱਖ ਮਹਿਮਾਨ ਬਲਵਿੰਦਰ ਜਵੰਧਾ ਨੇ ਕਿਹਾ ਕਿ ਆਦਮੀ ਦੀ ਜ਼ਿੰਦਗੀ ਵਿਚ ਭਾਵਨਾਵਾਂ ਦੀ ਬਹੁਤ ਅਹਿਮੀਅਤ ਹੈ | ਯਾਦਵਿੰਦਰ ਸਿੰਘ ਨੇ ਆਪਣੀ ਪਤਨੀ ਪ੍ਰਤੀ ਭਾਵਨਾਵਾਂ ਦਾ ਇਜ਼ਹਾਰ ਕਰ ਕੇ ਸ਼ਰਧਾਂਜਲੀ ਦਿੱਤੀ ਹੈ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪਰਮਜੀਤ ਮਾਨ ਅਤੇ ਸੀ. ਮਾਰਕੰਡਾ ਦਾ ਸਾਂਝਾ ਮੱਤ ਸੀ ਕਿ ਬੇਸ਼ੱਕ ਇਹ ਕਵਿਤਾਵਾਂ ਗ਼ਜ਼ਲ ਦੀ ਨਿਯਮਾਂਵਲੀ 'ਤੇ ਪੂਰੀਆਂ ਨਾ ਵੀ ਉੱਤਰਨ ਫਿਰ ਵੀ ਇਨ੍ਹਾਂ ਦੀ ਅਹਿਮੀਅਤ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ | ਤੇਜਾ ਸਿੰਘ ਤਿਲਕ, ਭੋਲਾ ਸਿੰਘ ਸੰਘੇੜਾ ਅਤੇ ਚਮਕੌਰ ਸਿੰਘ ਸੇਖੋਂ ਨੇ ਕਿਹਾ ਕਿ ਲੇਖਕ ਨੇ ਪੰਜਾਬੀ ਪਾਠਕਾਂ ਨੂੰ ਯਾਦਗਾਰੀ ਨਾਵਲ ਦਿੱਤੇ ਹਨ ਤੇ ਹੁਣ ਕਵਿਤਾ ਦੇ ਖੇਤਰ ਵਿਚ ਕਦਮ ਰੱਖਣਾ ਸ਼ੁੱਭ ਸ਼ਗਨ ਕਿਹਾ ਜਾ ਸਕਦਾ ਹੈ | ਸਮਾਗਮ ਦੌਰਾਨ ਲੇਖਕ ਯਾਦਵਿੰਦਰ ਸਿੰਘ ਤਪਾ ਅਤੇ ਡਾ: ਰਾਮਪਾਲ ਸ਼ਾਹਪੁਰੀ ਨੂੰ ਸਮੱੁਚੇ ਪ੍ਰਧਾਨਗੀ ਮੰਡਲ ਵਲੋਂ ਸਨਮਾਨਿਤ ਕੀਤਾ ਗਿਆ | ਡਾ: ਸੰਪੂਰਨ ਸਿੰਘ ਟੱਲੇਵਾਲੀਆ, ਜਗਤਾਰ ਜਜ਼ੀਰਾ, ਤੇਜਿੰਦਰ ਮਾਰਕੰਡਾ, ਉਜਾਗਰ ਸਿੰਘ ਮਾਨ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਕਵੀ ਦਰਬਾਰ ਵਿਚ ਰਾਮ ਸਰੂਪ ਸ਼ਰਮਾ, ਜਗਜੀਤ ਕੌਰ ਢਿਲਵਾਂ, ਰਾਜਿੰਦਰ ਸ਼ੌਂਕੀ, ਪਰਗਟ ਸਿੰਘ ਕਾਲੇਕੇ, ਰਘਵੀਰ ਸਿੰਘ ਗਿੱਲ, ਮਨੀ ਅੰਮਿ੍ਤਸਰੀ, ਡਾ: ਭੁਪਿੰਦਰ ਸਿੰਘ ਬੇਦੀ, ਖੁਸ਼ਵਿੰਦਰ ਸਿੰਘ ਸੂਰੀਆ, ਪਵਨ ਪਰਿੰਦਾ, ਡਾ: ਹਰਿਭਗਵਾਨ, ਹਰਦੀਪ ਕੁਮਾਰ, ਮੇਜਰ ਸਿੰਘ ਗਿੱਲ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰ ਹਾਊਸ ਅਥਲੈਟਿਕ ਮੀਟ ਕਰਵਾਈ <br/> ਅਗਲੀ ਖ਼ਬਰ ਰੈਡੀਮੇਡ ਐਸੋਸੀਏਸ਼ਨ ਵਲੋਂ ਕਰਵਾਇਆ ਸਾਲਾਨਾ ਸਮਾਗਮ <br/>
Ad Position 24