ਐੱਸ. ਏ. ਐੱਸ. ਨਗਰ (ਮੁਹਾਲੀ), 8 ਸਤੰਬਰ (ਕਪਿਲ ਵਧਵਾ)– ਮੁਹਾਲੀ ਪੁਲਿਸ ਵਲੋਂ ਆਪਰੇਸ਼ਨ ਨਾਈਟ ਡੋਮੀਨੇਸ਼ਨ ਰਾਤ ਸ਼ੁਰੂ ਕੀਤੀ ਗਈ। 7 ਤੋਂ 11 ਵਜੇ ਤੱਕ ਵਿਸ਼ੇਸ਼ ਨਾਕਾਬੰਦੀ ਹੋਵੇਗੀ। ਇਸੇ ਲੜੀ ਤਹਿਤ ਮੁਹਾਲੀ ਦੀ ਵਿਅਸਤ ਮਾਰਕੀਟ ਫੇਜ਼ 3ਬੀ2 ਵਿਖੇ ਨਾਕਾਬੰਦੀ ਕੀਤੀ ਗਈ ਹੈ।
ਜਿਸ ਦੌਰਾਨ ਬਿਨ੍ਹਾਂ ਨੰਬਰ ਪਲੇਟ ਵਾਲੇ ਵਾਹਨਾ ਅਤੇ ਸ਼ੱਕੀ ਅਨਸਰਾਂ ਨੂੰ ਰੋਕ ਕੇ ਤਲਾਸ਼ੀ ਲਈ ਜਾ ਰਹੀ ਹੈ। ਕੁੱਝ ਹੀ ਦੇਰ ਵਿਚ ਮੁਹਾਲੀ ਦੇ ਨਵ ਨਿਯੁਕਤ ਐਸ.ਐਸ.ਪੀ. ਆਈ.ਪੀ.ਐਸ. ਵਰੁਣ ਸ਼ਰਮਾ ਵਲੋਂ ਨਾਕਾਬੰਦੀ ਪਹੁੰਚ ਕੇ ਨਿਰੀਖਣ ਕੀਤਾ ਜਾਵੇਗਾ ਅਤੇ ਪੱਤਰਕਾਰਾਂ ਨਾਲ ਆਪਰੇਸ਼ਨ ਨਾਈਟ ਡੋਮੀਨੇਸ਼ਨ ਦੇ ਵੇਰਵੇ ਵੀ ਸਾਂਝੇ ਕੀਤੇ ਜਾਣਗੇ।