08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਜੂਆ ਖੇਡਦੇ ਤਿੰਨ ਵਿਅਕਤੀ ਨਗਦੀ ਸਮੇਤ ਕਾਬੂ

Ad Position 21
No active advertisement
ਅਜੀਤ ਡੈਸਕ 25-12-2025
ਬਰਨਾਲਾ, 24 ਦਸੰਬਰ (ਰਾਜ ਪਨੇਸਰ)-ਸਥਾਨਕ ਕਪਾਹ ਮੰਡੀ ਨਜ਼ਦੀਕ ਜੂਆ ਖੇਡਦੇ ਤਿੰਨ ਵਿਅਕਤੀਆਂ ਨੂੰ ਪੁਲਿਸ ਵਲੋਂ 20 ਹਜ਼ਾਰ ਰੁਪਏ ਦੀ ਨਗਦੀ, 52 ਪੱਤੇ ਤਾਸ਼ ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 ਬਰਨਾਲਾ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਰੋਹਿਤ ਜਿੰਦਲ ਪੱੁਤਰ ਸੋਹਨ ਲਾਲ ਜਿੰਦਲ ਵਾਸੀ ਨਿਰੰਕਾਰੀ ਭਵਨ ਦੀ ਬੈਕਸਾਈਡ ਬਰਨਾਲਾ, ਮੁਨੀਸ਼ ਕੁਮਾਰ ਪੱੁਤਰ ਰਾਮ ਗੋਪਾਲ ਵਾਸੀ ਪੱਕਾ ਕਾਲਜ ਰੋਡ ਬਰਨਾਲਾ ਅਤੇ ਵਿਨੋਦ ਕੁਮਾਰ ਪੱੁਤਰ ਓਮ ਪ੍ਰਕਾਸ਼ ਵਾਸੀ ਗੋਬਿੰਦ ਕਾਲੋਨੀ ਬਰਨਾਲਾ ਜੂਆ ਖੇਡਣ ਦੇ ਆਦੀ ਹਨ | ਜੋ ਅੱਜ ਵੀ ਕਪਾਹ ਮੰਡੀ ਬਰਨਾਲਾ ਨਜ਼ਦੀਕ ਵੱਡੀ ਪੱਧਰ 'ਤੇ ਜੂਆ ਖੇਡ ਰਹੇ ਹਨ ਤਾਂ ਪੁਲਿਸ ਵਲੋਂ ਛਾਪੇਮਾਰੀ ਕਰਦਿਆਂ ਰੋਹਿਤ ਜਿੰਦਲ, ਮੁਨੀਸ਼ ਕੁਮਾਰ, ਵਿਨੋਦ ਕੁਮਾਰ ਨੂੰ 20 ਹਜ਼ਾਰ ਰੁਪਏ ਦੀ ਨਗਦੀ, 52 ਤਾਸ਼ ਦੇ ਪੱਤਿਆਂ ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 ਵਿਚ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਪਰਦੀਪ ਕੁਮਾਰ ਹਨ |

Ad Position 22
No active advertisement
ਪਿਛਲੀ ਖ਼ਬਰ ਵਾਈ.ਐਸ. ਜੈਨਨੇਕਸਟ ਸਕੂਲ ਦੇ ਵਿਦਿਆਰਥੀਆਂ ਨੂੰ ਚਾਰ ਸਾਹਿਬਜ਼ਾਦੇ ਫ਼ਿਲਮ ਦਿਖਾਈ ਅਗਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ <br/>
Ad Position 24