07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਿੰਡ ਚੂੰਘਾ ਵਿਖੇ ਟਰਾਂਸਫ਼ਾਰਮਰ ਰੱਖ ਕੇ ਬਿਜਲੀ ਸਪਲਾਈ ਕੀਤੀ ਦਰੁਸਤ

ਟੱਲੇਵਾਲ, 7 ਅਗਸਤ (ਸੋਨੀ ਚੀਮਾ)-ਪਿੰਡ ਚੂੰਘਾ ਵਾਸੀਆਂ ਦੀ ਲੰਬੇ ਸਮੇਂ ਦੀ ਮੰਗ ਨੂੰ ਅੱਜ ਉਸ ਸਮੇਂ ਬੂਰ ਪਿਆ, ਜਦ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਯਤਨਾਂ ਸਦਕਾ ਪਿੰਡ ਦੀ ਸੱਥ ਵਿਖੇ ਵੱਡਾ ਟਰਾਂਸਫ਼ਾਰਮਰ ਰੱਖ ਕੇ ਪਾਵਰਕਾਮ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਬਿਜਲੀ ਸਪਲਾਈ ਦਰੁਸਤ ਕਰ ਕੇ ਰਾਹਤ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਪੰਚ ਤੇ ਸੁਰਜੀਤ ਸਿੰਘ ਪੰਚ ਨੇ ਨਵੇਂ ਟਰਾਂਸਫ਼ਾਰਮਰ ਦੀ ਸੁੱਚ ਲਗਾਉਂਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਐਸ.

Ad Position 21
No active advertisement
ਪਿੰਡ ਚੂੰਘਾ ਵਿਖੇ ਨਵਾਂ ਟਰਾਂਸਫ਼ਾਰਮਰ ਲਗਾ ਕੇ ਬਿਜਲੀ ਸਪਲਾਈ ਦਰੁਸਤ ਕਰਨ ਉਪਰੰਤ ਮੁਲਾਜ਼ਮ ਅਤੇ ਪਿੰਡ ਵਾਸੀ। ਤਸਵੀਰ : ਸੋਨੀ ਚੀਮਾ 08-08-2026
ਟੱਲੇਵਾਲ, 7 ਅਗਸਤ (ਸੋਨੀ ਚੀਮਾ)-ਪਿੰਡ ਚੂੰਘਾ ਵਾਸੀਆਂ ਦੀ ਲੰਬੇ ਸਮੇਂ ਦੀ ਮੰਗ ਨੂੰ ਅੱਜ ਉਸ ਸਮੇਂ ਬੂਰ ਪਿਆ, ਜਦ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਯਤਨਾਂ ਸਦਕਾ ਪਿੰਡ ਦੀ ਸੱਥ ਵਿਖੇ ਵੱਡਾ ਟਰਾਂਸਫ਼ਾਰਮਰ ਰੱਖ ਕੇ ਪਾਵਰਕਾਮ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਬਿਜਲੀ ਸਪਲਾਈ ਦਰੁਸਤ ਕਰ ਕੇ ਰਾਹਤ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਪੰਚ ਤੇ ਸੁਰਜੀਤ ਸਿੰਘ ਪੰਚ ਨੇ ਨਵੇਂ ਟਰਾਂਸਫ਼ਾਰਮਰ ਦੀ ਸੁੱਚ ਲਗਾਉਂਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਐਸ.ਡੀ.ਓ ਸ਼ਹਿਣਾ ਨਿਰਮਲ ਸਿੰਘ ਸਿੱਧੂ, ਜੇ.ਈ ਚਮਕੌਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਸਪਲਾਈ ਦੀ ਘੱਟ ਵੋਲਟੇਜ ਕਾਰਨ ਜਿੱਥੇ ਉਕਤ ਇਲਾਕਾ ਨਿਵਾਸੀ ਸਮੱਸਿਆ ਨਾਲ ਜੂਝ ਰਹੇ ਸਨ, ਹੁਣ ਟਰਾਂਸਫ਼ਾਰਮਰ ਹੋਰ ਵੱਡਾ ਹੋਣ ਨਾਲ ਹੋਰ ਕਈ ਘਰਾਂ ਨੂੰ ਵੀ ਉਕਤ ਟਰਾਂਸਫ਼ਾਰਮਰ ਨਾਲ ਜੋੜ ਦਿੱਤਾ ਗਿਆ ਹੈ। ਇਸ ਮੌਕੇ ਸ਼ਿੰਗਾਰਾ ਸਿੰਘ ਲਾਈਨਮੈਨ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਦੀਪ ਸਿੰਘ, ਜਗਨੈਬ ਸਿੰਘ, ਕੁਲਵਿੰਦਰ ਸਿੰਘ ਪੰਚ, ਸੁਖਵੰਤ ਸਿੰਘ, ਅਜਮੇਰ ਸਿੰਘ, ਅਰਸ਼ਦੀਪ ਸਿੰਘ, ਗੁਰਭਗਤ ਸਿੰਘ, ਮੱਖਣ ਸ਼ਰਮਾ, ਜੀਤ ਰਾਮ, ਗੁਰਜੰਟ ਸਿੰਘ, ਲਖਵੀਰ ਸਿੰਘ, ਸਤਨਾਮ ਸਿੰਘ, ਪ੍ਰਧਾਨ ਨਰਿੰਦਰ ਸਿੰਘ, ਰਾਜਿੰਦਰ ਸ਼ਰਮਾ, ਸੁਖਦੇਵ ਸਿੰਘ, ਗੁਰਜੰਟ ਸਿੰਘ, ਬੁੱਧ ਸਿੰਘ, ਗੁਰਚਰਨ ਸਿੰਘ, ਜੋਗਿੰਦਰ ਸਿੰਘ, ਗੁਰਚਰਨ ਸਿੰਘ, ਜੀਵਇੰਦਰ ਸਿੰਘ, ਸਾਬਕਾ ਸਰਪੰਚ ਲਾਭ ਸਿੰਘ, ਰਵੀ ਸ਼ਰਮਾ, ਬੂਟਾ ਖਾਂ, ਹਰਦੇਵ ਸਿੰਘ ਮੰਡੇਰ, ਬੋਘਾ ਸਿੰਘ ਨੰਬਰਦਾਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਪੀ.ਜੀ.ਆਈ. ਘਾਬਦਾ ਦੇ ਵਿਹੜੇ ਨੂੰ ਪੌਦਿਆਂ ਨਾਲ ਸ਼ਿੰਗਾਰਿਆ ਅਗਲੀ ਖ਼ਬਰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਨੂੰ ਲੈ ਕੇ ਐਡਵੋਕੇਟ ਰਾਹੀ ਵਲੋਂ ਪਿੰਡਾਂ ਅੰਦਰ ਮੀਟਿੰਗਾਂ
Ad Position 24