ਭੋਗ ’ਤੇ ਵਿਸ਼ੇਸ਼- ਗੁਰਦੀਪ ਕੁਮਾਰ ਕਾਕਾ ਖ਼ਿਆਲੀ
ਮਹਿਲ ਕਲਾਂ - ਗੁਰਦੀਪ ਕੁਮਾਰ ਉਰਫ ‘ਕਾਕਾ’ ਦਾ ਜਨਮ 29 ਅਪ੍ਰੈਲ 1990 ਨੂੰ ਪਿਤਾ ਚਰਨਜੀਤਪਾਲ ਸ਼ਰਮਾ ਅਤੇ ਮਾਤਾ ਪੁਸ਼ਪਾ ਰਾਣੀ ਦੀ ਕੁੱਖੋਂ ਪਿੰਡ ਖ਼ਿਆਲੀ ਵਿਖੇ ਹੋਇਆ। ਉਸ ਨੇ ਆਪਣੀ ਮੁਢਲੀ ਵਿੱਦਿਆ ਪਿੰਡ ਖ਼ਿਆਲੀ ਤੋਂ ਹੀ ਪ੍ਰਾਪਤ ਕੀਤੀ ਅਤੇ ਉਸ ਉਪਰੰਤ ਪ੍ਰਾਈਵੇਟ ਤੌਰ ’ਤੇ ਬੀ.
ਮਹਿਲ ਕਲਾਂ - ਗੁਰਦੀਪ ਕੁਮਾਰ ਉਰਫ ‘ਕਾਕਾ’ ਦਾ ਜਨਮ 29 ਅਪ੍ਰੈਲ 1990 ਨੂੰ ਪਿਤਾ ਚਰਨਜੀਤਪਾਲ ਸ਼ਰਮਾ ਅਤੇ ਮਾਤਾ ਪੁਸ਼ਪਾ ਰਾਣੀ ਦੀ ਕੁੱਖੋਂ ਪਿੰਡ ਖ਼ਿਆਲੀ ਵਿਖੇ ਹੋਇਆ। ਉਸ ਨੇ ਆਪਣੀ ਮੁਢਲੀ ਵਿੱਦਿਆ ਪਿੰਡ ਖ਼ਿਆਲੀ ਤੋਂ ਹੀ ਪ੍ਰਾਪਤ ਕੀਤੀ ਅਤੇ ਉਸ ਉਪਰੰਤ ਪ੍ਰਾਈਵੇਟ ਤੌਰ ’ਤੇ ਬੀ.ਏ. ਦੀ ਪੜ੍ਹਾਈ ਮੁਕੰਮਲ ਕੀਤੀ। ਪੜ੍ਹਾਈ ਤੋਂ ਬਾਅਦ ਉਸ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਆਪਣੀ ਸਖ਼ਤ ਮਿਹਨਤ ਤੇ ਲਗਨ ਸਦਕਾ ਉਹ ਮਹਿਲ ਕਲਾਂ ਵਿਖੇ ਹਾਂਡਾ ਕੰਪਨੀ ਦੀ ਏਜੰਸੀ ਨੂੰ ਬਤੌਰ ਕਰਮਚਾਰੀ ਬੜੇ ਵਧੀਆ ਤਰੀਕੇ ਨਾਲ ਚਲਾ ਰਿਹਾ ਸੀ। ਸਾਲ 2014 ਵਿਚ ਗੁਰਦੀਪ ਕੁਮਾਰ ਦਾ ਵਿਆਹ ਭੀਖੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨਾਲ ਹੋਇਆ। ਪ੍ਰਮਾਤਮਾ ਨੇ ਉਨ੍ਹਾਂ ਦੀ ਝੋਲੀ ਇੱਕ ਪਿਆਰੇ ਜਿਹੇ ਪੁੱਤਰ ਦਿਲਪ੍ਰੀਤ ਸ਼ਰਮਾ ਦੀ ਦਾਤ ਪਾਈ। ਗੁਰਦੀਪ ਨੇ ਬੜੀ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੇ ਪਰਿਵਾਰ ਦਾ ਪਾਲਣ-ਪੋਸਣ ਕੀਤਾ। ਜ਼ਿੰਦਗੀ ਆਪਣੀ ਰਫ਼ਤਾਰ ਨਾਲ ਖ਼ੁਸ਼ਹਾਲੀ ਵੱਲ ਵੱਧ ਰਹੀ ਸੀ ਕਿ ਅਚਾਨਕ ਬੀਤੀ 18 ਅਗਸਤ ਨੂੰ ਗੁਰਦੀਪ ਬਿਮਾਰ ਪੈ ਗਿਆ। ਉਸ ਨੇ ਆਪਣੇ ਨੱਕ ਦਾ ਆਪ੍ਰੇਸ਼ਨ ਕਰਵਾਇਆ ਸੀ, ਜਿਸ ਤੋਂ ਬਾਅਦ ਉਸ ਦੇ ਦਿਲ ਦੇ ਆਲੇ-ਦੁਆਲੇ ਪਾਣੀ ਭਰ ਗਿਆ। ਇਸ ਕਾਰਨ ਉਸ ਨੂੰ ਦਿਲ ਦੀ ਗੰਭੀਰ ਸਮੱਸਿਆ ਆ ਗਈ। ਡਾਕਟਰਾਂ ਵਲੋਂ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਬੀਤੀ 8 ਤਰੀਕ ਦੀ ਸ਼ਾਮ ਨੂੰ ਉਹ ਆਪਣੇ ਪਰਿਵਾਰ, ਨੰਨ੍ਹੇ ਪੁੱਤਰ ਅਤੇ ਸਨੇਹੀਆਂ ਨੂੰ ਸਦੀਵੀ ਵਿਛੋੜਾ ਦੇ ਕੇ ਪ੍ਰਭੂ ਚਰਨਾਂ ਵਿਚ ਜਾ ਬਿਰਾਜਿਆ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 21 ਅਕਤੂਬਰ 2026, ਦਿਨ ਬੁੱਧਵਾਰ ਨੂੰ ਬਾਬਾ ਰਾਮ ਜੋਗੀਪੀਰ ਜੀ ਦੇ ਅਸਥਾਨ, ਪਿੰਡ ਖ਼ਿਆਲੀ (ਜ਼ਿਲ੍ਹਾ ਬਰਨਾਲਾ) ਵਿਖੇ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਪਾਇਆ ਜਾਵੇਗਾ। - ਗੁਰਪ੍ਰੀਤ ਸਿੰਘ ਅਣਖੀ