ਬਰਨਾਲਾ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਬਰਨਾਲਾ, 20 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਦੁਸਹਿਰੇ ਦਾ ਪਵਿੱਤਰ ਤਿਉਹਾਰ ਬਰਨਾਲਾ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਬਰਨਾਲਾ ਦੇ 25 ਏਕੜ ਟੋਭਾ ਸਕੀਮ ਵਿਖੇ ਸ੍ਰੀ ਗਣੇਸ਼ ਡਰਾਮਾਟਿਕ ਕਲੱਬ (ਦੁਸਹਿਰਾ ਕਮੇਟੀ) ਅਤੇ ਭਾਰਤੀਆ ਸਨਾਤਨ ਧਰਮ ਮਹਾਂਵੀਰ ਦਲ ਬਰਨਾਲਾ ਵਲੋਂ ਦੁਸਹਿਰੇ ਦਾ ਮੇਲਾ ਲਗਾਇਆ ਗਿਆ ਅਤੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ।
ਬਰਨਾਲਾ, 20 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਦੁਸਹਿਰੇ ਦਾ ਪਵਿੱਤਰ ਤਿਉਹਾਰ ਬਰਨਾਲਾ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਬਰਨਾਲਾ ਦੇ 25 ਏਕੜ ਟੋਭਾ ਸਕੀਮ ਵਿਖੇ ਸ੍ਰੀ ਗਣੇਸ਼ ਡਰਾਮਾਟਿਕ ਕਲੱਬ (ਦੁਸਹਿਰਾ ਕਮੇਟੀ) ਅਤੇ ਭਾਰਤੀਆ ਸਨਾਤਨ ਧਰਮ ਮਹਾਂਵੀਰ ਦਲ ਬਰਨਾਲਾ ਵਲੋਂ ਦੁਸਹਿਰੇ ਦਾ ਮੇਲਾ ਲਗਾਇਆ ਗਿਆ ਅਤੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ। ਸਮਾਗਮ ਵਿਚ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਇੰਚਾਰਜ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਲੱਕੀ ਪੱਖੋ, ਵਰੁਣ ਬੱਤਾ, ਕੈਪਟਨ ਭੁਪਿੰਦਰ ਸਿੰਘ ਝਲੂਰ, ਸਤਨਾਮ ਸਿੰਘ ਪੱਤੀ ਸੇਖਵਾਂ, ਡਿੰਪਲ ਉਪਲੀ, ਕਰਮਜੀਤ ਸਿੰਘ ਬਿੱਲੂ, ਭਾਜਪਾ ਆਗੂ ਬਲਜਿੰਦਰ ਸਿੰਘ ਵੜਿੰਗ, ਗੁਰਦਰਸ਼ਨ ਸਿੰਘ ਬਰਾੜ, ਜਥੇਦਾਰ ਸੁਖਵੰਤ ਸਿੰਘ ਧਨੌਲਾ, ਪ੍ਰੇਮ ਪ੍ਰੀਤਮ ਜਿੰਦਲ, ਕੈਪਟਨ ਗੁਰਜਿੰਦਰ ਸਿੰਘ ਸਿੱਧੂ, ਸੋਹਣ ਮਿੱਤਲ, ਮੋਨੂੰ ਗੋਇਲ, ਮਨੀਸ਼ ਕੁਮਾਰ, ਕੁਲਦੀਪ ਮਿੱਤਲ, ਮਹਾਂਵੀਰ ਦਲ ਦੇ ਪ੍ਰਧਾਨ ਸੁਭਾਸ਼ ਕੁਮਾਰ ਬਾਲਾ ਜੀ, ਰਾਜਿੰਦਰ ਬਰਾੜ, ਚੇਤਨ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਲੋਕ ਹਾਜ਼ਰ ਸਨ। ਤਪਾ ਮੰਡੀ ਵਿਖੇ ਦੁਸਹਿਰਾ ਮਨਾਇਆ ਤਪਾ ਮੰਡੀ, (ਪ੍ਰਵੀਨ ਗਰਗ)- ਆਜ਼ਾਦ ਕਲਚਰਲ ਐਂਡ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਦਾ ਤਿਉਹਾਰ ਰਾਮ ਲੀਲ੍ਹਾ ਗਰਾਉਂਡ ਵਿਖੇ ਮਨਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ, ਨਗਰ ਕੌਂਸਲ ਪ੍ਰਧਾਨ ਬਲਜੀਤ ਬਾਸੀ, ਟਰੇਡਰਜ਼ ਕਮਿਸ਼ਨ ਹਲਕਾ ਭਦੌੜ ਦੇ ਮੈਂਬਰ ਹਰਚਰਨ ਸਿੰਘ ਜੰਡਸਰ ਅਤੇ ਰਵੀ ਮੌੜ, ਰਾਜ ਮਾਰਕੰਡਾ ਸੋਸ਼ਲ ਮੀਡੀਆ ਇੰਚਾਰਜ ਤੇ ਹੋਰ ਪਤਵੰਤਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜਿਨ੍ਹਾਂ ਦਾ ਕਲੱਬ ਦੇ ਪ੍ਰਧਾਨ ਨਾਜ਼ ਸਿੰਗਲਾ ਨੇ ਸਮੂਹ ਮੈਂਬਰਾਂ ਸਮੇਤ ਭਰਵਾਂ ਸਵਾਗਤ ਕੀਤਾ। ਦੁਸਹਿਰੇ ਦੇ ਤਿਉਹਾਰ ਮੌਕੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਡੀ.ਐਸ.ਪੀ. ਤਪਾ ਜਸਕਰਨ ਸਿੰਘ ਬਰਾੜ ਦੀ ਅਗਵਾਈ ਹੇਠ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਤੇ ਸਿਟੀ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ’ਚ ਪੁਲਿਸ ਪਾਰਟੀ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰਮੇਸ਼ ਗੋਇਲ ਘੋਪਾ ਵਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋ, ਕੌਂਸਲਰ ਧਰਮਪਾਲ ਸ਼ਰਮਾ, ਸਿਕੰਦਰ ਸਿੰਘ, ਅਰਵਿੰਦ ਰੰਗੀ, ਨੀਰਜ ਆਰਕੀਟੈਕਟ, ਸਮਾਜ ਸੇਵੀ ਸਤਪਾਲ ਮੌੜ ਤੇ ਰਘਵੀਰ ਚੰਦ ਅਗਰਵਾਲ, ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਖਮੀਤ ਸਿੰਘ ਧਾਲੀਵਾਲ, ਸੰਤ ਚਿਤਾ ਨੰਦ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ, ਉੱਘੇ ਉਦਯੋਗਪਤੀ ਮੁਨੀਸ਼ ਮਿੱਤਲ, ਹੈਰੀ ਧਾਲੀਵਾਲ, ਅਮਨਦੀਪ ਸਿੰਘ ਦਰਾਕਾ, ਗੁਰਤੇਜ ਸਿੰਘ ਦਰਾਕਾ, ਸ਼ਿੰਦਰ ਸਿੰਘ, ਕਿਸ਼ੋਰ ਬਾਵਾ, ਗੁਰਮੀਤ ਸਿੰਘ ਰੋੜ, ਦਵਿੰਦਰ ਸਿੰਘ, ਸੰਦੀਪ ਕੁਮਾਰ ਸੀ.ਏ, ਸੁੱਖਾ ਪੰਧੇਰ, ਗੁਰਮੀਤ ਸਿੰਘ ਪੰਧੇਰ, ਹੇਮ ਰਾਜ ਸ਼ੰਟੀ ਮੌੜ ਤੋਂ ਇਲਾਵਾ ਕਮੇਟੀ ਦੇ ਸਰਪ੍ਰਸਤ ਸੁਰੇਸ਼ ਚੰਦੇਲ, ਚੇਅਰਮੈਨ ਜੀਵਨ ਭੂਤ, ਵਾਇਸ ਚੇਅਰਮੈਨ ਯਾਦਵਿੰਦਰ ਰਾਣਾ, ਮੀਤ ਪ੍ਰਧਾਨ ਰਾਜੀਵ ਗੋਲਾ, ਡਾਇਰੈਕਟਰ ਰਮੇਸ਼ ਗੋਇਲ ਘੋਪਾ ਅਤੇ ਵਿਜੇ ਸ਼ਰਮਾ, ਮਿਊਜ਼ਿਕ ਡਾਇਰੈਕਟਰ ਉਮੇਸ਼ ਪਿੰਕਾ, ਪ੍ਰੈੱਸ ਸਕੱਤਰ ਪ੍ਰਵੀਨ ਘੁੰਨਸ, ਸੈਕਟਰੀ ਮਾਸਟਰ ਜਸਵੰਤ ਰਾਏ, ਸੁਸ਼ੀਲ ਭੂਤ, ਪ੍ਰਦੀਪ ਪੱਖੋਂ, ਮੇਸ਼ੀ ਪੱਖੋ, ਵਿਜੇ ਚੰਦੇਲ, ਕੌਂਸਲਰ ਧਰਮਪਾਲ ਸ਼ਰਮਾ, ਚੰਚਲ ਕੁਮਾਰ ਰਾਜੂ, ਮਿੰਟੂ ਭੁੱਚੋ, ਪਿੰਕਾ ਅਗਰਵਾਲ, ਚੁੰਨੀ ਲਾਲ ਢੀਂਗਰਾ, ਪੱਪੂ, ਸ਼ਰਮਾ, ਗਿਰੀਰਾਜ ਸ਼ਰਮਾ, ਪਰਮਿੰਦਰ ਚੱਠਾ, ਜਗਜੀਤ ਸਿੰਘ, ਟੋਨਾ, ਹਰਵਿੰਦਰ ਪਾਲ ਮਿੱਤਲ, ਵਿਜੇ ਭਾਈ ਰੂਪਾ, ਬਿੱਟੂ ਬਰਾੜ, ਮੰਨਾ, ਸੰਜੀਵ ਮੌੜ, ਅਸ਼ੋਕ ਢਿਲਵਾਂ, ਰਿੰਕਾ ਘੁੰਨਸ, ਸ਼ੈਲੀ, ਰਾਜਨ ਕਿਰਾੜ, ਪ੍ਰਾਸ਼ੂ ਗਰਗ ਆਦਿ ਸਮੂਹ ਮੈਂਬਰ ਮੌਜੂਦ ਸਨ। ਹੰਡਿਆਇਆ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਹੰਡਿਆਇਆ, (ਗੁਰਜੀਤ ਸਿੰਘ ਖੁੱਡੀ)-ਸ੍ਰੀ ਰਾਮ ਕਲਾ ਮੰਚ ਤੇ ਦੁਸਹਿਰਾ ਕਮੇਟੀ ਹੰਡਿਆਇਆ ਵਲੋਂ ਦਾਣਾ ਮੰਡੀ ਹੰਡਿਆਇਆ ਵਿਖੇ ਦੁਸਹਿਰਾ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੰਚ ਦੇ ਪ੍ਰਧਾਨ ਪ੍ਰਮੋਦ ਕੁਮਾਰ ਸੋਨੂੰ, ਮੀਤ ਪ੍ਰਧਾਨ ਸੁਰਿੰਦਰ ਕਾਲਾ ਬਾਵਾ ਤੇ ਸਕੱਤਰ ਅਮਿਤ ਸਿੰਗਲਾ ਨੇ ਕਿਹਾ ਕਿ ਦੁਸਹਿਰਾ ਗਰਾਊਂਡ ਵਿਖੇ ਰਾਮਲੀਲਾ ਕਰਵਾ ਕੇ ਅੱਜ ਰਾਵਣ ਦਾ ਦਹਿਨ ਕੀਤਾ ਗਿਆ। ਮੁੱਖ ਮਹਿਮਾਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ, ਰਾਮ ਤੀਰਥ ਮੰਨਾ, ਸ: ਨਛੱਤਰ ਸਿੰਘ ਭਰੀ, ਸਾਬਕਾ ਪ੍ਰਧਾਨ ਰਣਧੀਰ ਕੌਸ਼ਲ, ਐਡਵੈਕੇਟ ਕੰਵਰ ਕੌਸ਼ਲ, ਅਵਤਾਰ ਸਿੰਘ ਸੋਨੀ, ਅਸਵਨੀ ਆਸੂ ਸਾਬਕਾ ਪ੍ਰਧਾਨ, ਦੇਵ ਰਾਜ, ਬੱਬੂ, ਕਿੰਨੀ, ਜਸਪਾਲ ਪਾਲੀ ਸਰਮਾ, ਸਰਪ੍ਰਸਤ ਅਸੋਕ ਕੁਮਾਰ ਸਾਸਤਰੀ, ਖਜਾਨਚੀ ਮੌਹਿਤ ਕੁਮਾਰ ਮੌਨੂੰ, ਗੁਰਮੀਤ ਬਾਵਾ ਐਮ.ਸੀ., ਨਰੇਸ ਕੁਮਾਰ ਨੀਟਾ, ਹਰਮੇਲ ਸਿੰਘ, ਅਮਨ ਖਾਨ, ਗੁਰਪ੍ਰੀਤ ਸਿੰਘ, ਵਰਿੰਦਰ ਕੁਮਾਰ, ਅਨਮੋਲ, ਰਫੀ ਖਾਨ, ਮਨਦੀਪ ਮੋਨਾ, ਗੋਰਾ ਲਾਲ ਦਿਲ ਵਾਲਾ, ਅਸਵਨੀ ਆਸੂ ਗਰਗ, ਸਿੰਗਲਾ, ਚਰਨਜੀਤ ਸਰਮਾ, ਗੋਲਡੀ, ਨੋਨਾ ਆਦਿ ਸਮੇਤ ਸ਼ਾਮਿਲ ਸਨ। ਪੁਲਿਸ ਚੌਂਕੀ ਦੇ ਇੰਚਾਰਜ ਤਰਸੇਮ ਸਿੰਘ ਵਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ। ਸ੍ਰੀ ਆਦਿ ਸ਼ਕਤੀ ਰਾਮਲੀਲ੍ਹਾ ਕਲੱਬ ਵਲੋਂ ਦੁਸਹਿਰਾ ਧੂਮ ਧਾਮ ਨਾਲ ਮਨਾਇਆ ਧਨੌਲਾ, (ਜਤਿੰਦਰ ਸਿੰਘ ਧਨੌਲਾ)-ਸ੍ਰੀ ਆਦਿ ਸ਼ਕਤੀ ਰਾਮਲੀਲਾ ਕਲੱਬ ਧਨੌਲਾ ਵਲੋਂ ਦੁਸਹਿਰਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਰਾਵਣ ਦੇ ਪੁਤਲੇ ਨੂੰ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਧਰਮਿੰਦਰ ਸਿੰਘ ਧੰਨਾ ਨੇ ਅਗਨੀ ਭੇਟ ਕੀਤੀ। ਜਿਨ੍ਹਾਂ ਦਾ ਸਾਥ ਪ੍ਰਧਾਨ ਰਾਜਿੰਦਰ ਕੁਮਾਰ, ਗਗਨ, ਬਿਕਰਮ ਸਿੰਘ, ਉੱਘੇ ਕਲਾਕਾਰ ਪ੍ਰਿਤਪਾਲ ਗੋਲੂ, ਉੱਘੇ ਕਾਰੋਬਾਰੀ ਰਾਜੇਸ਼ ਕੁਮਾਰ ਜੱਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਲੱਬ ਮੈਂਬਰਾਂ ਅਤੇ ਪਤਵੰਤਿਆਂ ਨੇ ਦਿੱਤਾ। ਅਗਨੀ ਭੇਟ ਕਰਨ ਤੋਂ ਪਹਿਲਾਂ ਮੈਂਬਰ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਉਚੇਚੇ ਤੌਰ ’ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਕਲੱਬ ਪ੍ਰਬੰਧਕਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਦੁਸਹਿਰਾ ਮਨਾਇਆ ਤਪਾ ਮੰਡੀ, (ਪ੍ਰਵੀਨ ਗਰਗ)-ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੂਰੇ ਜੋਸ਼ ਨਾਲ ਭਾਗ ਲਿਆ। ਸਕੂਲ ਦਾ ਮਾਹੌਲ ਤਿਉਹਾਰੀਂ ਰੰਗ ਵਿਚ ਰੰਗਿਆ ਨਜ਼ਰ ਆਇਆ। ਇਸ ਮੌਕੇ ਵਿਦਿਆਰਥੀਆਂ ਨੂੰ ਦੁਸਹਿਰੇ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਨੇ ਦੱਸਿਆ ਕਿ ਦੁਸਹਿਰਾ ਬੁਰਾਈ ’ਤੇ ਨੇਕੀ, ਝੂਠ ’ਤੇ ਸੱਚ ਅਤੇ ਅਨਿਆਂ ’ਤੇ ਨਿਆਂ ਦੀ ਜਿੱਤ ਦਾ ਪ੍ਰਤੀਕ ਹੈ। ਇਹ ਤਿਉਹਾਰ ਭਗਵਾਨ ਸ੍ਰੀ ਰਾਮ ਜੀ ਵਲੋਂ ਰਾਵਣ ਨੂੰ ਹਰਾਉਣ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਸਚਾਈ, ਇਮਾਨਦਾਰੀ, ਨਿਮਰਤਾ ਤੇ ਚੰਗੇ ਆਚਰਨ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਅਧਿਆਪਕਾਂ ਨੇ ਸਮਝਾਇਆ ਕਿ ਦੁਸਹਿਰੇ ਦਾ ਅਸਲ ਸੰਦੇਸ਼ ਸਿਰਫ਼ ਰਾਵਣ ਦੇ ਪੁਤਲੇ ਦਾ ਦਹਿਨ ਕਰਨਾ ਹੀ ਨਹੀਂ, ਸਗੋਂ ਆਪਣੇ ਅੰਦਰ ਮੌਜੂਦ ਹੰਕਾਰ, ਗ਼ੁੱਸੇ, ਲਾਲਚ ਅਤੇ ਈਰਖਾ ਵਰਗੀਆਂ ਬੁਰਾਈਆਂ ਨੂੰ ਵੀ ਖ਼ਤਮ ਕਰਨਾ ਹੈ। ਸਕੂਲ ਪ੍ਰਿੰਸੀਪਲ ਅਤੇ ਡਾਇਰੈਕਟਰ ਪ੍ਰਿੰਸੀਪਲ ਅਬ੍ਰਾਹਮ ਉੱਦਮ ਤੇ ਮੈਡਮ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਤਿਉਹਾਰ ਸਾਡੀ ਸੰਸਕ੍ਰਿਤੀ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਪ੍ਰਤੀਕ ਹਨ। ਇਸ ਮੌਕੇ ਮੈਡਮ ਗਗਨਦੀਪ ਕੌਰ, ਅਵਤਾਰ ਸਿੰਘ ਆਦਿ ਮੌਜੂਦ ਸਨ। ਮਦਰ ਟੀਚਰ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਬਰਨਾਲਾ, (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨੰਨ੍ਹੇ ਵਿਦਿਆਰਥੀਆਂ ਨੇ ਰਾਮਲੀਲ੍ਹਾ ਨਾਲ ਜੁੜੇ ਪਾਤਰਾਂ ਅਤੇ ਪਰੰਪਰਾਵਾਂ ਰਾਹੀਂ ਭਾਰਤੀ ਸੱਭਿਆਚਾਰ ਦੇ ਮਹੱਤਵਪੂਰਨ ਸੰਦੇਸ਼ ਨੂੰ ਸਮਝਿਆ। ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਰਾਮਲੀਲ੍ਹਾ ਅਤੇ ਦੁਸਹਿਰੇ ਨਾਲ ਸੰਬੰਧਿਤ ਵੱਖ-ਵੱਖ ਪਾਤਰਾਂ ਅਤੇ ਵਸਤੂਆਂ ਦੇ ਰਚਨਾਤਮਿਕ ਮਾਡਲ ਤਿਆਰ ਕਰ ਕੇ ਆਪਣੀ ਕਲਾ ਅਤੇ ਕਲਪਨਾਸ਼ੀਲਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।