ਦੁਸਹਿਰੇ ਮੌਕੇ ਭਾਰਤੀਯ ਸਨਾਤਨ ਮਹਾਂਵੀਰ ਦਲ ਵਲੋਂ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ
ਬਰਨਾਲਾ, 20 ਅਕਤੂਬਰ (ਨਰਿੰਦਰ ਅਰੋੜਾ)-ਦੁਸਹਿਰੇ ਦੇ ਤਿਉਹਾਰ ਮੌਕੇ ਭਾਰਤੀਯ ਸਨਾਤਨ ਮਹਾਂਵੀਰ ਦਲ ਵਲੋਂ ਸ਼ਹਿਰ ਬਰਨਾਲਾ ਵਿਖੇ ਵਿਸਾਲ ਸ਼ੋਭਾ ਯਾਤਰਾ ਬੜੀ ਧੂਮ ਧਾਮ ਨਾਲ ਕੱਢੀ ਗਈ। ਜਾਣਕਾਰੀ ਦਿੰਦਿਆਂ ਪ੍ਰਧਾਨ ਸੁਭਾਸ਼ ਗਰਗ ਬਾਲਾ ਅਤੇ ਪ੍ਰੈਸ ਸਕੱਤਰ ਰਾਜਿੰਦਰ ਬਰਾੜ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਪੰਚਾਇਤੀ ਮੰਦਰ ਤੋਂ ਸ਼ੁਰੂ ਕੀਤੀ ਗਈ।
ਬਰਨਾਲਾ, 20 ਅਕਤੂਬਰ (ਨਰਿੰਦਰ ਅਰੋੜਾ)-ਦੁਸਹਿਰੇ ਦੇ ਤਿਉਹਾਰ ਮੌਕੇ ਭਾਰਤੀਯ ਸਨਾਤਨ ਮਹਾਂਵੀਰ ਦਲ ਵਲੋਂ ਸ਼ਹਿਰ ਬਰਨਾਲਾ ਵਿਖੇ ਵਿਸਾਲ ਸ਼ੋਭਾ ਯਾਤਰਾ ਬੜੀ ਧੂਮ ਧਾਮ ਨਾਲ ਕੱਢੀ ਗਈ। ਜਾਣਕਾਰੀ ਦਿੰਦਿਆਂ ਪ੍ਰਧਾਨ ਸੁਭਾਸ਼ ਗਰਗ ਬਾਲਾ ਅਤੇ ਪ੍ਰੈਸ ਸਕੱਤਰ ਰਾਜਿੰਦਰ ਬਰਾੜ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਪੰਚਾਇਤੀ ਮੰਦਰ ਤੋਂ ਸ਼ੁਰੂ ਕੀਤੀ ਗਈ। ਸ਼ੋਭਾ ਯਾਤਰਾ ਨੂੰ ਸੀਨੀਅਰ ਭਾਜਪਾ ਆਗੂ ਬਲਜਿੰਦਰ ਸਿੰਘ ਵੜਿੰਗ ਅਤੇ ਅਕਾਲੀ ਦਲ (ਵਾਰਸ ਪੰਜਾਬ ਦੇ) ਹਲਕਾ ਇੰਚਾਰਜ ਗੁਰਦੀਪ ਸਿੰਘ ਬਾਠ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਪੂਜਾ ਅਰਚਨਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਕਰਵਾਈ ਗਈ। ਸ਼ੋਭਾ ਯਾਤਰਾ ਵਿਚ ਵੱਖ-ਵੱਖ ਝਾਕੀਆਂ ਜਿਵੇਂਕਿ ਸ਼ਿਵ ਸ਼ੰਕਰ ਆਦਿ ਮਨਮੋਹਨ ਵਾਲੀਆਂ ਸਨ । ਰਥ ’ਤੇ ਸ੍ਰੀ ਰਾਮ, ਲਕਸ਼ਮਣ, ਸੀਤਾ ਮਾਤਾ ਸਵਾਰ ਸਨ ਤੇ ਅੱਗੇ-ਅੱਗੇ ਹਨੂਮਾਨ ਜੀ ਨਾਲ-ਨਾਲ ਚੱਲ ਰਹੇ ਸਨ। ਸ਼ੋਭਾ ਯਾਤਰਾ ਸਦਰ ਬਾਜ਼ਾਰ ਅਤੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਿਆਂ ਹੋਈ ਬੈਂਡ ਬਾਜਿਆਂ ਨਾਲ ਦੁਸਹਿਰਾ ਗਰਾਊਂਡ ਵਿਖੇ ਪਹੁੰਚੀ। ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਭਾਜਪਾ ਦੇ ਸੀਨੀਅਰ ਆਗੂ ਇੰਜ: ਗੁਰਜਿੰਦਰ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਬਰਾੜ, ਰਾਜੂ ਚੌਧਰੀ, ਜਥੇਦਾਰ ਸੁਖਵੰਤ ਸਿੰਘ ਧਨੌਲਾ, ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ, ਯੁਵਰਾਜ, ਰਾਕੇਸ਼ ਕੁਮਾਰ, ਚੇਤਨ ਗਰਗ, ਕਾਂਗਰਸੀ ਆਗੂ ਵਰੁਣ ਬੱਤਾ, ਲੱਕੀ ਕੰਡਾ, ਭਾਜਪਾ ਆਗੂ ਮੋਨੂ ਗੋਇਲ, ਜੋਨੀ ਜੇ.ਬੀ., ਮਨੂ ਜਿੰਦਲ, ਹਰੀ ਓਮ, ਸੋਨੂ ਉਪਲ, ਨਿਤਿਸ਼ ਕੁਮਾਰ, ਮਨਿੰਦਰ ਸਿੰਘ, ਰਾਜ ਕੁਮਾਰ ਰਾਜੀ, ਸੁਰਿੰਦਰ ਬੰਟੀ, ਜਤਿੰਦਰ ਘੁੱਗੀ, ਯਸ਼ ਮਿੱਠੀ, ਰਾਕੇਸ਼ ਮਿੱਠਾ, ਸੁਰੇਸ਼ ਕੁਮਾਰ ਗਰਗ, ਜੋਨਸ ਗੋਇਲ, ਐਡਵੋਕੇਟ ਪੁਲਕਿਤ ਗਰਗ, ਮੋਕਸ਼ ਮੋਦੀ ਆਦਿ ਹਾਜ਼ਰ ਸਨ।