20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਬਾਬਾ ਭੁਪਿੰਦਰ ਸਿੰਘ ਵਲੋਂ 40 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਵਿਰਾਸਤੀ ਸੱਥ ਦਾ ਉਦਘਾਟਨ

ਟੱਲੇਵਾਲ, 20 ਅਕਤੂਬਰ (ਸੋਨੀ ਚੀਮਾ)-ਪਿੰਡ ਟੱਲੇਵਾਲ ਵਿਖੇ ਪਿਛਲੇ ਸਮੇਂ ਦੌਰਾਨ ਸੰਤ ਕਰਨੈਲ ਸਿੰਘ ਟੱਲੇਵਾਲ ਵਾਲਿਆਂ ਵਲੋਂ ਸਮੂਹ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਵਿਰਾਸਤੀ ਸੱਥ ਦਾ ਉਦਘਾਟਨ ਬਾਬਾ ਭੁਪਿੰਦਰ ਸਿੰਘ ਟੱਲੇਵਾਲ ਮੁੱਖ ਸੇਵਾਦਾਰ ਸੰਤ ਸੁੰਦਰ ਸਿੰਘ ਟੱਲੇਵਾਲ ਗੁਰਦੁਆਰਾ ਸਾਹਿਬ ਨਹਿਰ ਵਾਲਾ ਵਲੋਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਅਰਦਾਸ ਉਪਰੰਤ ਕੀਤਾ ਗਿਆ। ਇਸ ਮੌਕੇ ਸ੍ਰੀ ਸੁਮਖਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ।

Ad Position 21
No active advertisement
ਅਜੀਤ ਡੈਸਕ 21-10-2026
ਟੱਲੇਵਾਲ, 20 ਅਕਤੂਬਰ (ਸੋਨੀ ਚੀਮਾ)-ਪਿੰਡ ਟੱਲੇਵਾਲ ਵਿਖੇ ਪਿਛਲੇ ਸਮੇਂ ਦੌਰਾਨ ਸੰਤ ਕਰਨੈਲ ਸਿੰਘ ਟੱਲੇਵਾਲ ਵਾਲਿਆਂ ਵਲੋਂ ਸਮੂਹ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਵਿਰਾਸਤੀ ਸੱਥ ਦਾ ਉਦਘਾਟਨ ਬਾਬਾ ਭੁਪਿੰਦਰ ਸਿੰਘ ਟੱਲੇਵਾਲ ਮੁੱਖ ਸੇਵਾਦਾਰ ਸੰਤ ਸੁੰਦਰ ਸਿੰਘ ਟੱਲੇਵਾਲ ਗੁਰਦੁਆਰਾ ਸਾਹਿਬ ਨਹਿਰ ਵਾਲਾ ਵਲੋਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਅਰਦਾਸ ਉਪਰੰਤ ਕੀਤਾ ਗਿਆ। ਇਸ ਮੌਕੇ ਸ੍ਰੀ ਸੁਮਖਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਸ ਸੱਥ ਨੂੰ ਪੁਰਾਤਨ ਪੰਜਾਬੀ ਸੱਭਿਆਚਾਰ ਦੀ ਦਿੱਖ ਦਿੱਤੀ ਗਈ ਹੈ, ਜਦਕਿ ਇਸ ਵਿਚ ਲੋਕਾਂ ਦੀ ਸਹੂਲਤ ਲਈ ਸਾਰੀਆਂ ਆਧੁਨਿਕ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਮੌਕੇ ਬਾਬਾ ਭੁਪਿੰਦਰ ਸਿੰਘ ਟੱਲੇਵਾਲ ਨੇ ਕਿਹਾ, ਅੱਜ ਦੇ ਦੌਰ ਵਿਚ ਜਿੱਥੇ ਸਾਡਾ ਪੁਰਾਤਨ ਸੱਭਿਆਚਾਰ ਅਤੇ ਆਪਸੀ ਸਾਂਝ ਖ਼ਤਮ ਹੁੰਦੀ ਜਾ ਰਹੀ ਹੈ, ਉੱਥੇ ਇਹ ਵਿਰਾਸਤੀ ਸੱਥ ਪਿੰਡ ਦੀ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਪਾਵੇਗੀ। ਇੱਥੇ ਪਿੰਡ ਦੇ ਬਜ਼ੁਰਗ ਅਤੇ ਨੌਜਵਾਨ ਇਕੱਠੇ ਬੈਠ ਕੇ ਵਿਚਾਰ-ਵਟਾਂਦਰਾ ਕਰ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੱਥ ਨੂੰ ਬਣਾਉਣ ਦਾ ਮੁੱਖ ਮਕਸਦ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨਾ ਹੈ। ਇਸ ਵਿਚ ਬੈਠਣ ਲਈ ਵਧੀਆ ਪ੍ਰਬੰਧ, ਸਾਫ਼-ਸਫ਼ਾਈ ਅਤੇ ਹੋਰ ਆਧੁਨਿਕ ਸਹੂਲਤਾਂ ਦਾ ਖਾਸ ਖਿਆਲ ਰੱਖਿਆ ਗਿਆ ਹੈ ਤਾਂ ਜੋ ਹਰ ਵਰਗ ਇਸ ਦਾ ਲਾਹਾ ਲੈ ਸਕੇ। ਇਸ ਉਦਘਾਟਨੀ ਸਮਾਰੋਹ ਦੌਰਾਨ ਪਿੰਡ ਦੀਆਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂੁ, ਪਿੰਡ ਦੀ ਪੰਚਾਇਤ, ਵੱਖ-ਵੱਖ ਕਿਸਾਨ ਜੱਥੇਬੰਦੀਆ, ਧਾਰਮਿਕ ਸੰਸਥਾਵਾਂ, ਕਲੱਬਾਂ ਤੋਂ ਇਲਾਵਾ ਪ੍ਰਮੁੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਸੰਤ ਕਰਨੈਲ ਸਿੰਘ ਟੱਲੇਵਾਲ ਵਾਲਿਆਂ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਸੋਨੀ ਜਾਗਲ ਅਤੇ ਗੁਰਮੇਲ ਸਿੰਘ ਸੰਧੂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਬਰਨਾਲਾ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Ad Position 24