ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਖੇਡਾਂ ਵਿੱਚ ਮਾਰੀਆਂ ਮੱਲਾਂ
ਸੰਗਰੂਰ, 7 ਅਗਸਤ (ਅਮਨਦੀਪ ਸਿੰਘ ਬਿੱਟਾ)–ਨਜ਼ਦੀਕੀ ਪਿੰਡ ਬਾਲੀਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਸ਼ਨ ਕੀਤਾ। ਸਕੂਲ ਪ੍ਰਿੰਸੀਪਲ ਹਰਦੇਵ ਕੁਮਾਰ ਭਲਵਾਨ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਹੈਂਡਬਾਲ ਲੜਕੀਆਂ ਅੰਡਰ–17 ਵਿੱਚ ਸੋਨ ਤਗਮਾ, ਸਾਇਕਲਿੰਗ ਵਿੱਚ ਸੱਤ ਮੈਡਲ, ਵਾਲੀਬਾਲ ਵਿੱਚ ਕਾਂਸੀ ਦਾ ਤਗਮਾ, ਰੱਸਾਕਸੀ ਅੰਡਰ–19 ਵਿੱਚ ਲੜਕੀਆਂ ਨੇ ਕਾਂਸੀ ਦਾ ਤਗਮਾ, ਹੈਂਡਬਾਲ ਲੜਕੇ ਅੰਡਰ -17 ਵਿੱਚ ਸਿਲਵਰ ਮੈਡਲ, ਹੈਡਬਾਲ ਲੜਕੇ ਅੰਡਰ–14 ਕਾਂਸੀ ਦਾ ਤਗਮਾ ਜਿੱਤਿਆ।
ਸੰਗਰੂਰ, 7 ਅਗਸਤ (ਅਮਨਦੀਪ ਸਿੰਘ ਬਿੱਟਾ)–ਨਜ਼ਦੀਕੀ ਪਿੰਡ ਬਾਲੀਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਸ਼ਨ ਕੀਤਾ। ਸਕੂਲ ਪ੍ਰਿੰਸੀਪਲ ਹਰਦੇਵ ਕੁਮਾਰ ਭਲਵਾਨ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਹੈਂਡਬਾਲ ਲੜਕੀਆਂ ਅੰਡਰ–17 ਵਿੱਚ ਸੋਨ ਤਗਮਾ, ਸਾਇਕਲਿੰਗ ਵਿੱਚ ਸੱਤ ਮੈਡਲ, ਵਾਲੀਬਾਲ ਵਿੱਚ ਕਾਂਸੀ ਦਾ ਤਗਮਾ, ਰੱਸਾਕਸੀ ਅੰਡਰ–19 ਵਿੱਚ ਲੜਕੀਆਂ ਨੇ ਕਾਂਸੀ ਦਾ ਤਗਮਾ, ਹੈਂਡਬਾਲ ਲੜਕੇ ਅੰਡਰ -17 ਵਿੱਚ ਸਿਲਵਰ ਮੈਡਲ, ਹੈਡਬਾਲ ਲੜਕੇ ਅੰਡਰ–14 ਕਾਂਸੀ ਦਾ ਤਗਮਾ ਜਿੱਤਿਆ। ਪ੍ਰਿੰਸੀਪਲ ਹਰਦੇਵ ਕੁਮਾਰ ਨੇ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਲੈਕਚਰਾਰ ਨਾਇਬ ਖਾਨ, ਡੀ.ਪੀ.ਈ. ਅਮਰੀਕ ਸਿੰਘ, ਸ੍ਰੀਮਤੀ ਸਤਬੀਰ ਕੌਰ, ਜਿੰਦਰਪਾਲ ਸਿੰਘ, ਨੀਲਕਮਲ, ਹਰਦੀਪ ਕੌਰ, ਲੈਕਚਰਾਰ ਬਲਕਾਰ ਸਿੰਘ, ਨਰਿੰਦਰ ਸਿੰਘ, ਕੁਲਜੀਤ ਸਿੰਘ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਤਨਦੇਹੀ ਨਾਲ ਨਿਭਾਈ ਡਿਊਟੀ ਸਦਕਾ ਸਕੂਲ ਨੇ ਇਹ ਮੁਕਾਮ ਹਾਸਲ ਕੀਤਾ ਹੈ।