ਲਾਪਤਾ ਨਾਬਾਲਗ ਲੜਕੀ ਜੈਤੋ ਤੋਂ ਨਾਨਕੇ ਘਰ ’ਚੋਂ ਮਿਲੀ
ਮੰਡੀ ਕਿੱਲਿਆਂਵਾਲੀ, 7 ਅਗਸਤ (ਇਕਬਾਲ ਸਿੰਘ ਸ਼ਾਂਤ)-ਪ੍ਰਵਾਸੀ ਮਜ਼ਦੂਰ ਪਰਿਵਾਰ ਦੀ 28 ਜੁਲਾਈ ਤੋਂ ਲਾਪਤਾ ਕਰੀਬ 13 ਸਾਲਾ ਨਾਬਾਲਗ ਲੜਕੀ ਬੀਤੀ ਰਾਤ ਜੈਤੋ ਵਿਖੇ ਆਪਣੇ ਨਾਨਕੇ ਪਰਿਵਾਰ ਕੋਲੋਂ ਮਿਲ ਗਈ| ਇਸ ਨਾਲ ਪਰਿਵਾਰ ਵੱਲੋਂ ਕਾਂਗਰਸ ਆਗੂ ਦੇ ਪੁੱਤਰ ’ਤੇ ਝਾਂਸਾ ਦੇ ਕੇ ਲੜਕੀ ਨੂੰ ਲਿਜਾਣ ਦੇ ਦੋਸ਼ਾਂ ਦੀ ਤਸਵੀਰ ਲਗਭਗ ਸਪੱਸ਼ਟ ਹੋ ਗਈ ਹੈ| ਜਿਕਰਯੋਗ ਹੈ ਕਿ ਪੁਲਿਸ ਨੇ ਕਾਂਗਰਸ ਆਗੂ ਦੇ ਪੁੱਤਰ ਨਿੱਪੀ ਨੂੰ ਮੁਕੱਦਮੇ ਵਿਚ ਨਾਮਜਦ ਕੀਤਾ ਸੀ, ਜਿਸ ਸਬੰਧੀ ਕਾਂਗਰਸ ਆਗੂ ਨੇ ਸ਼ੁਰੂ ਤੋਂ ਹੀ ਦੋਸ਼ ਨਕਾਰਦਿਆਂ ਕਿਹਾ ਸੀ ਕਿ ਉਨਾਂ ਦੇ ਪੁੱਤਰ ਦਾ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਦੋਸ਼ ਬੇਬੁਨਿਆਦ ਹਨ|ਜਾਣਕਾਰੀ ਮੁਤਾਬਕ ਪੁਲਿਸ ਨੇ ਅੱਜ ਨਾਬਾਲਗ ਲੜਕੀ ਨੂੰ ਮਲੋਟ ਦੀ ਸਬਡਵੀਜ਼ਨ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਜੁਵੇਨਾਇਲ ਨਿਯਮਾਂ ਤਹਿਤ ਉਸਦੇ ਬਿਆਨ ਦਰਜ ਹੋਏ| ਸੂਤਰਾਂ ਮੁਤਾਬਕ ਲੜਕੀ ਨੇ ਦੱਸਿਆ ਕਿ ਉਹ ਆਪਣੀ ਮਰਜ਼ੀ ਨਾਲ ਰੇਲ ਗੱਡੀ ਰਾਹੀਂ ਪਹਿਲਾਂ ਬਠਿੰਡਾ ਅਤੇ ਉਥੋਂ ਜੈਤੋ ਪੁੱਜੀ| ਇਸ ਉਪਰੰਤ ਉਹ ਰੇਲਵੇ ਸਟੇਸ਼ਨ ਨੇੜੇ ਆਪਣੇ ਨਾਨਕੇ ਪਰਿਵਾਰ ਕੋਲ ਚਲੀ ਗਈ ਸੀ| ਅਦਾਲਤ ਨੇ ਲੜਕੀ ਦੀ ਇੱਛਾ ਮੁਤਾਬਕ ਉਸਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ|ਜਿਕਰਯੋਗ ਹੈ ਕਿ ਮਾਮਲੇ ਵਿੱਚ ਕਾਂਗਰਸ ਆਗੂ ਦੇ ਸ਼ਾਦੀਸ਼ੁਦਾ ਪੁੱਤਰ ਤੇ ਨਾਬਾਲਗ ਲੜਕੀ ਦੇ ਇੱਕੋ ਦਿਨ ਵੱਖ-ਵੱਖ ਸਮੇਂ ’ਤੇ ਲਾਪਤਾ ਹੋਣ ਕਾਰਨ ਭੰਬਲਭੂਸਾ ਬਣ ਗਿਆ ਸੀ| ਲੜਕੀ ਦੇ ਮਾਪਿਆਂ ਨੇ ਦੋਸ਼ ਲਗਾਇਆ ਸੀ ਕਿ ਉਹ ਕਾਂਗਰਸ ਆਗੂ ਦੇ ਘਰ ਨੇੜਿਓਂ ਲਾਪਤਾ ਹੋਈ ਹੈ| ਥਾਣਾ ਕਿੱਲਿਆਂਵਾਲੀ ਮੁਹਰੇ ਜਥੇਬੰਦਕ ਧਰਨਾ ਵੀ ਲੱਗਿਆ ਸੀ| ਕਰੀਬ ਤਿੰਨ ਦਿਨ ਪਹਿਲਾਂ ਨਵਜੋਤ ਸਿੰਘ ਦੇ ਮਿਲਣ ਉਪਰੰਤ ਪੁਲਿਸ ਪੁੱਛਗਿੱਛ ਵਿੱਚ ਉਸਨੇ ਲੜਕੀ ਬਾਰੇ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕੀਤਾ ਸੀ| ਪੁਲਿਸ ਨੇ ਜਾਂਚ ਦਾ ਰੁਖ ਬਦਲਦਿਆਂ ਲੜਕੀ ਦੀ ਭਾਲ ਤੇਜ਼ ਕਰ ਦਿੱਤੀ ਸੀ| ਸੂਤਰਾਂ ਮੁਤਾਬਕ ਲੜਕੀ ਦਾ ਪਿਤਾ ਉਸਦੀ ਭਾਲ ਵਿੱਚ ਜੈਤੋ ਵਿਖੇ ਗਿਆ ਸੀ, ਪਰ ਨਾਨਕੇ ਪਰਿਵਾਰ ਨੇ ਲੜਕੀ ਦੇ ਉਥੇ ਹੋਣ ਤੋਂ ਇਨਕਾਰ ਕੀਤਾ ਸੀ| ਬੀਤੀ ਰਾਤ ਏਐਸਆਈ ਦੀਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਲੜਕੀ ਨੂੰ ਜੈਤੋ ਸਥਿਤ ਨਾਨਕੇ ਘਰੋਂ ਬਰਾਮਦ ਕਰ ਲਿਆ| ਇਸ ਦੌਰਾਨ ਖੇਤ ਮਜ਼ਦੂਰ ਯੂਨੀਅਨ ਦੇ ਕਾਰਕੁਨਾਂ ਨਾਲ ਥਾਣੇ ਪੁੱਜੀ ਲੜਕੀ ਦੀ ਮਾਤਾ ਨੇ ਕਿਹਾ ਕਿ ਉਸਨੂੰ ਸ਼ੱਕ ਇਸ ਲਈ ਹੋਇਆ ਸੀ ਕਿਉਂਕਿ ਉਸਦੀ ਲੜਕੀ ਅਕਸਰ ਕਾਂਗਰਸ ਆਗੂ ਦੇ ਘਰ ਬੱਚੀ ਨਾਲ ਖੇਡਣ ਜਾਂਦੀ ਸੀ| ਡੀਐਸਪੀ (ਡੀ) ਰਛਪਾਲ ਸਿੰਘ ਨੇ ਪੁਸ਼ਟੀ ਕੀਤੀ ਕਿ ਲਾਪਤਾ ਲੜਕੀ ਜੈਤੋ ਤੋਂ ਆਪਣੇ ਨਾਨਕੇ ਪਰਿਵਾਰ ਕੋਲੋਂ ਮਿਲੀ ਹੈ| ਉਨਾਂ ਕਿਹਾ ਕਿ ਮਾਮਲੇ ਵਿੱਚ ਨਾ ਸਾਹਮਣੇ ਆਉਣ ’ਤੇ ਨਵਜੋਤ ਨਿੱਪੀ ਨੂੰ ਨਾਮਜ਼ਦ ਕੀਤਾ ਗਿਆ ਸੀ| ਨਵਜੋਤ ਨੇ ਪੜਤਾਲ ਵਿੱਚ ਸ਼ਾਮਲ ਹੋ ਕੇ ਆਪਣਾ ਪੱਖ ਰੱਖਦਿਆਂ ਦਾਅਵਾ ਕੀਤਾ ਕਿ ਉਸਦਾ ਇਸ ਮਾਮਲੇ ਨਾਲ ਕੋਈ ਸਬੰਧ ਜਾਂ ਭੂਮਿਕਾ ਨਹੀਂ ਹੈ| ਡੀਐਸਪੀ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਜਾਰੀ ਹੈ|
ਸ
ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਜੱਸੇਆਣਾ ਵਿਖੇ ਤੀਆਂ ਦਾ ਤਿਉਹਾਰ ਮਨਾਉਣ ਮੌਕੇ ਸਜੀਆਂ ਲੜਕੀਆਂ ਅਤੇ ਸਕੂਲ ਅਧਿਆਪਕਾਵਾਂ। ਅਜੀਤ ਤਸਵੀਰ
08-08-2026