08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪੰਜਾਬ ਦੇ ਕਿਸਾਨ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ-ਰਾਹੀ <br/>

Ad Position 21
No active advertisement
ਪਿੰਡ ਭੈਣੀ ਫੱਤਾ ਵਿਖੇ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਸਤਨਾਮ ਸਿੰਘ ਰਾਹੀ ਨਾਲ ਕਰਮਜੀਤ ਸਿੰਘ ਪੋਲਾ ਤਾਜੋਕੇ, ਸਰਕਲ ਪ੍ਰਧਾਨ ਸੁਖਪਾਲ ਸਿੰਘ ਸਮਰਾ ਤੇ ਹੋਰ ਅਕਾਲੀ ਵਰਕਰ ਅਹੁਦੇਦਾਰ | ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ <br/> 25-12-2025
ਰੂੜੇਕੇ ਕਲਾਂ, 24 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਪਿੰਡ ਭੈਣੀ ਫੱਤਾ ਵਿਖੇ ਅਕਾਲੀ ਵਰਕਰ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਅਕਾਲੀ ਦਲ ਦੀ ਪਿਛਲੀ ਸਰਕਾਰ ਨੂੰ ਯਾਦ ਕਰ ਰਹੇ ਹਨ ਕਿੳਾੁਕਿ ਅਕਾਲੀ ਸਰਕਾਰ ਨੇ ਕਿਸਾਨਾਂ ਦੇ ਟਿਊਬਵੈੱਲ ਮੋਟਰਾਂ ਨੂੰ ਮੁਫ਼ਤ ਬਿਜਲੀ ਸਪਲਾਈ ਦੇਣ ਤੋਂ ਇਲਾਵਾ ਦਰਜਨਾਂ ਕੁੰਡੀ ਕੁਨੈਕਸ਼ਨ, ਜਰਨਲ ਕੁਨੈਕਸ਼ਨ, ਓ.ਵਾਈ.ਟੀ, ਚੇਅਰਮੈਨ ਕੋਟਾ ਕੁਨੈਕਸ਼ਨ ਸਕੀਮਾਂ ਚਲਾ ਕੇ ਕਿਸਾਨਾਂ ਦੇ ਖੇਤਾਂ ਦੇ ਕੋਨੇ-ਕੋਨੇ 'ਤੇ ਮੋਟਰਾਂ ਲਗਾ ਦਿੱਤੀਆਂ ਗਈਆਂ ਸਨ | ਪੰਜਾਬ ਵਿਚ ਚਾਰ ਨਵੇਂ ਬਿਜਲੀ ਥਰਮਲ ਪਲਾਂਟ ਬਣਾ ਕੇ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਅਕਾਲੀ ਸਰਕਾਰ ਨੇ ਬਣਾਇਆ ਸੀ | ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪੰਜਾਬ ਦੇ ਇਕ ਵੀ ਕਿਸਾਨ ਨੂੰ ਮੋਟਰ ਟਿਊਬਵੈੱਲ ਕੁਨੈਕਸ਼ਨ ਨਹੀਂ ਦਿੱਤਾ ਹੈ | ਇਸ ਮੌਕੇ ਸਰਕਲ ਪ੍ਰਧਾਨ ਸੁਖਪਾਲ ਸਿੰਘ ਸਮਰਾ ਪੱਖੋ ਕਲਾਂ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਪੋਲਾ ਤਾਜੋਕੇ ਤੋਂ ਇਲਾਵਾ ਅਕਾਲੀ ਵਰਕਰ ਅਹੁਦੇਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਰੇ ਭਰੇ ਦਰਜਨਾਂ ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਪ੍ਰਸ਼ਾਸਨਿਕ ਅਧਿਕਾਰੀ ਬਣੇ ਮੂਕ ਦਰਸ਼ਕ <br/> ਅਗਲੀ ਖ਼ਬਰ ਤਰਸੇਮ ਸਿੰਘ ਨੇ ਹੰਡਿਆਇਆ ਪੁਲਿਸ ਚੌਕੀ ਦੇ ਇੰਚਾਰਜ ਵਜੋਂ ਅਹੁਦਾ ਸੰਭਾਲਿਆ
Ad Position 24