08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ੍ਰੀ ਬਾਲਾ ਸੇਵਾ ਮੰਡਲ ਵਲੋਂ ਸੁੰਦਰ ਕਾਂਡ ਦੇ ਪਾਠ ਕਰਵਾਏ <br/>

Ad Position 21
No active advertisement
ਤਪਾ ਵਿਖੇ ਸ੍ਰੀ ਬਾਲਾ ਸੇਵਾ ਮੰਡਲ ਵਲੋਂ ਸੁੰਦਰ ਕਾਂਡ ਦੇ ਪਾਠ ਮੌਕੇ ਦਾ ਦਿ੍ਸ਼ | ਤਸਵੀਰ : ਵਿਜੇ ਸ਼ਰਮਾ <br/> 25-12-2025
ਤਪਾ ਮੰਡੀ, 24 ਦਸੰਬਰ (ਵਿਜੇ ਸ਼ਰਮਾ)-ਸਥਾਨਕ ਸ੍ਰੀ ਬਾਲਾ ਜੀ ਸੇਵਾ ਮੰਡਲ ਵਲੋਂ ਸਰਬੱਤ ਦੇ ਭਲੇ ਲਈ ਸੁੰਦਰ ਕਾਂਡ ਦੇ ਪਾਠ ਮਹਾਂਵੀਰ ਸੰਕੀਰਤਨ ਭਜਨ ਮੰਡਲੀ ਵਲੋਂ ਸੁੰਦਰ-ਸੁੰਦਰ ਭਜਨਾਂ ਤੋਂ ਇਲਾਵਾ ਸ਼ਹੀਦੀ ਦਿਹਾੜੇ ਦੇ ਚੱਲ ਰਹੇ ਦਿਨਾਂ ਨੂੰ ਮੁੱਖ ਰੱਖਦਿਆਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ | ਇਸ ਮੌਕੇ ਸ੍ਰੀ ਬਾਲਾ ਜੀ ਸੇਵਾ ਮੰਡਲ ਦੇ ਪ੍ਰਧਾਨ ਖੇਮ ਕਰਨ ਬਿੱਟੂ ਅਤੇ ਸਕੱਤਰ ਰਾਜ ਕੁਮਾਰ ਜਿੰਦਰ ਮੌੜ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸਾਲਾਸਰ ਧਾਮ (ਰਾਜਸਥਾਨ) ਵਿਖੇ ਤਿੰਨ ਰੋਜ਼ਾ ਲੰਗਰ 30 ਦਸੰਬਰ ਤੋਂ ਲੈ ਕੇ ਇਕ ਜਨਵਰੀ ਨਵੇਂ ਸਾਲ ਤੱਕ ਲਗਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਲੰਗਰ ਦੀ ਸਮਗਰੀ ਦੇ ਟਰੱਕਾਂ ਦੀ ਰਵਾਨਗੀ 29 ਦਸੰਬਰ ਤਪਾ ਤੋਂ ਕੀਤੀ ਜਾਵੇਗੀ | ਇਸ ਮੌਕੇ ਬਲਰਾਮ ਉੱਗੋਕੇ, ਸੁਭਾਸ਼ ਗੁਪਤਾ, ਰਾਜੇਸ਼ ਕੁਮਾਰ ਗੋਲਡੀ, ਪਵਨ ਕੁਮਾਰ ਪੱਖੋਕੇ, ਮੁਕੇਸ਼ ਕੁਮਾਰ, ਭਿੰਦੀ ਮੌੜ, ਕੇਸ਼ਪਾਲ ਗੋਇਲ, ਕਿ੍ਸ਼ਨ ਮੌੜ, ਮਹੇਸ਼ ਸੁਨਾਮੀਆ, ਐਡਵੋਕੇਟ ਨਿਤਿਨ ਬਾਂਸਲ, ਐਸ਼ਲੇ ਬਾਂਸਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਚਿੱਟੇ ਸਮੇਤ ਨਸ਼ਾ ਤਸਕਰ ਦਬੋਚਿਆ ਅਗਲੀ ਖ਼ਬਰ ਟੱਲੇਵਾਲ ਪ੍ਰਾਇਮਰੀ ਸਕੂਲ ਵਿਖੇ ਐਕਸ਼ਨ ਐਗਰੀ ਸਾਇੰਸ ਕੰਪਨੀ ਵਲੋਂ ਕਿਸਾਨ ਦਿਵਸ ਮਨਾਇਆ <br/>
Ad Position 24