ਸ਼ੈਲਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਤਰਸੇਮ ਸੈਣੀ ਨੇ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਸ਼ੈਲਰ ਮਾਲਕਾਂ ਨਾਲ ਕੀਤੀ ਬੈਠਕ
ਸੰਗਰੂਰ, 8 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਦੇ ਸੈਲਰ ਉਦਯੋਗ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਆਲ ਇੰਡੀਆ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਕੀਤੀਆਂ ਜਾਣ ਵਾਲੀਆਂ ਬੈਠਕਾਂ ਦੀ ਸ਼ੁਰੂਆਤ ਕਰਦਿਆਂ ਅੱਜ ਸੰਗਰੂਰ ਵਿਖੇ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਸੈਲਰ ਮਾਲਕਾਂ ਨਾਲ ਇੱਕ ਬੈਠਕ ਕੀਤੀ ਗਈ। ਬੈਠਕ ਨੂੰ ਸੰਬੋਧਨ ਕਰਦਿਆਂ ਸ੍ਰੀ ਤਰਸੇਮ ਸੈਣੀ ਨੇ ਕਿਹਾ ਕਿ ਅੱਜ ਸੈਲਰ ਉਦਯੋਗ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।
ਸ਼
ਸ਼ਹਿਣਾ ਨਾਲ ਸੰਬੰਧਿਤ ਮਨਦੀਪ ਸਿੰਘ ਮੱਲੀ ਨੂੰ ਤਰੱਕੀ ਹੋਣ ਉਪਰੰਤ ਏ.ਐਸ.ਆਈ ਬਣਨ ’ਤੇ ਐਸ.ਐਸ.ਪੀ ਸਰਫ਼ਰਾਜ਼ ਆਲਮ, ਅਸ਼ੋਕ ਸ਼ਰਮਾ ਐਸ.ਪੀ.ਡੀ, ਬਲਜੀਤ ਸਿੰਘ ਚੀਮਾ ਇੰਸਪੈਕਟਰ ਸੀ.ਆਈ.ਏ ਤੋਂ ਇਲਾਵਾ ਹੋਰ ਅਧਿਕਾਰੀ ਸਟਾਰ ਲਗਾਉਣ ਸਮੇਂ। ਤਸਵੀਰ : ਸੁਰੇਸ਼ ਗੋਗੀ
ਸ਼ੈਲਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਤਰਸੇਮ ਸੈਣੀ ਨੂੰ ਸਨਮਾਨਿਤ ਕਰਦੇ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਸ਼ੈਲਰ ਮਾਲਕ। ਤਸਵੀਰ-ਮੁਕੇਸ਼ ਕੁਮਾਰ
09-08-2026
ਸੰਗਰੂਰ, 8 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਦੇ ਸੈਲਰ ਉਦਯੋਗ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਆਲ ਇੰਡੀਆ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਕੀਤੀਆਂ ਜਾਣ ਵਾਲੀਆਂ ਬੈਠਕਾਂ ਦੀ ਸ਼ੁਰੂਆਤ ਕਰਦਿਆਂ ਅੱਜ ਸੰਗਰੂਰ ਵਿਖੇ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਸੈਲਰ ਮਾਲਕਾਂ ਨਾਲ ਇੱਕ ਬੈਠਕ ਕੀਤੀ ਗਈ।ਬੈਠਕ ਨੂੰ ਸੰਬੋਧਨ ਕਰਦਿਆਂ ਸ੍ਰੀ ਤਰਸੇਮ ਸੈਣੀ ਨੇ ਕਿਹਾ ਕਿ ਅੱਜ ਸੈਲਰ ਉਦਯੋਗ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਪਹਿਲੀ ਸਮੱਸਿਆ ਐਫਸੀਆਈ ਦੇ ਗੋਦਾਮਾਂ ਵਿੱਚ ਚੌਲ ਲਗਾਉਣ ਲਈ ਜਗ੍ਹਾ ਨਾ ਹੋਣ ਕਾਰਨ ਸੈਲਰਾਂ ਵਿੱਚ ਝੋਨੇ ਦੀ ਮਿਲਿੰਗ ਰੁਕ ਰੁਕ ਕੇ ਹੋ ਰਹੀ ਹੈ। ਸੂਬੇ ਦੇ ਸੈਲਰਾਂ ਵਿੱਚ ਅਜੇ ਵੀ 20 ਪ੍ਰਤੀਸ਼ਤ ਝੋਨਾ ਮੀਲਿੰਗ ਦੀ ਉਡੀਕ ਕਰ ਰਿਹਾ ਹੈ। ਹੋ ਸਕਦਾ ਆ ਰਹੇ ਸੀਜਨ ਦਾ ਝੋਨਾ ਆਉਣ ਤੱਕ ਵੀ ਇਹ ਮਿਲਿੰਗ ਮੁਕੰਮਲ ਨਾ ਹੋਵੇ। ਚੱਲ ਰਹੇ ਇਸ ਵਰਤਾਰੇ ਦੇ ਚਲਦਿਆਂ ਸੈਲਰ ਮਾਲਕਾਂ ਦੇ ਖਰਚੇ ਕਈ ਗੁਣਾ ਵੱਧ ਗਏ ਹਨ। ਦੂਜੀ ਸਮੱਸਿਆ ਨਵੀਂ ਆ ਰਹੀ ਆ ਰਹੀ ਹੈ ਕਿ ਆ ਰਹੇ ਸੀਜਨ ਦੇ ਝੋਨੇ ਦੀ ਮਿਲਿੰਗ ਤੋਂ ਬਾਅਦ ਐਫਸੀਆਈ ਦੇ ਗਦਾਮਾਂ ਵਿੱਚ 10 ਪ੍ਰਤੀਸ਼ਤ ਟੋਟੇ ਵਾਲਾ ਚੌਲ ਹੀ ਲਗਵਾਇਆ ਜਾਵੇਗਾ ਜਦੋਂ ਕਿ ਪਹਿਲਾਂ 25 ਪ੍ਰਤੀਸ਼ਤ ਟੋਟੇ ਵਾਲਾ ਚੌਲ ਲਗਵਾਇਆ ਜਾਂਦਾ ਹੈ। ਤੀਜੀ ਸਮੱਸਿਆ ਹੈ ਐਫਸੀਆਈ ਦੇ ਅਧਿਕਾਰੀਆਂ ਵੱਲੋਂ ਜਾਣ ਬੁਝ ਕੇ 25-25 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਏ.ਜੀ.ਏ. ਮਸ਼ੀਨਾਂ ਨੂੰ ਨਾ ਵਰਤਿਆ ਜਾਣਾ।ਉਹਨਾਂ ਦੱਸਿਆ ਕਿ ਚੌਲ ਦੀ ਕੁਆਲਿਟੀ ਨੂੰ ਚੈੱਕ ਕਰਨ ਲਈ ਐਫਸੀਆਈ ਵੱਲੋਂ ਇਹ ਮਸ਼ੀਨਾਂ ਖਰੀਦੀਆਂ ਗਈਆਂ ਸਨ ਜਿਨਾ ਨਾਲ ਚੌਲ ਦੀ ਕੁਆਲਿਟੀ ਨੂੰ ਜਾਂਚ ਕੀਤੇ ਜਾਣ ਦੇ ਵਿੱਚ ਪੂਰੀ ਪਾਰਦਰਸ਼ਤਾ ਸੀ ਪਰ ਇਹਨਾਂ ਨੂੰ ਜਾਣ ਬੁਝ ਕੇ ਇੱਕ ਪਾਸੇ ਕੀਤਾ ਜਾ ਰਿਹਾ ਹੈ ਤਾਂ ਜੋ ਰਿਸ਼ਵਤਖੋਰੀ ਦੇ ਰਾਹ ਨੂੰ ਖੁੱਲਾ ਰੱਖਿਆ ਜਾ ਸਕੇ। ਸ੍ਰੀ ਸੈਣੀ ਨੇ ਹੋਰ ਕਿਹਾ ਕਿ ਜਿਸ ਚੌਲ ਨੂੰ ਮਨੁੱਖ ਦੀ ਖੁਰਾਕ ਲਈ ਪੈਦਾ ਕੀਤਾ ਜਾਂਦਾ ਹੈ ਉਸ ਚੌਲ ਨੂੰ ਹੁਣ ਇਥਾਨੋਲ ਬਣਾਉਣ ਲਈ ਵਰਤਿਆ ਜਾ ਰਿਹਾ ਹੈ ਜਦੋਂ ਕਿ ਇੱਕ ਕਿਲੋ ਚੌਲ ਪੈਦਾ ਕਰਨ ਲਈ 3000 ਲੀਟਰ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਉਨਾਂ ਖਦਸਾ ਪ੍ਰਗਟਾਇਆ ਕਿ ਚੌਲਾਂ ਨੂੰ ਇਥਾਨੋਲ ਪਲਾਂਟਾਂ ਵਿੱਚ ਭੇਜੇ ਜਾਣ ਦੇ ਵਿੱਚ ਵੀ ਘਾਲਾਮਾਲਾ ਹੈ। ਸ੍ਰੀ ਸੈਣੀ ਨੇ ਕਿਹਾ ਕਿ ਪੰਜਾਬ ਦੇ ਖੇਤੀ ਅਧਾਰਿਤ ਸੈਲਰ ਉਦਯੋਗ ਨੂੰ ਬਚਾਉਣ ਲਈ ਸੰਘਰਸ਼ ਕੀਤੇ ਜਾਣ ਦੀ ਲੋੜ ਹੈ ਜਿਸ ਵਾਸਤੇ ਸੈਲਰ ਮਾਲਕਾਂ ਦੀ ਇੱਕਜੁੱਟਤਾ ਜਰੂਰੀ ਹੈ। ਸੈਲਰ ਮਾਲਕਾਂ ਦੀ ਇਕੱਤਰਤਾ ਨੂੰ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ, ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਪ੍ਰਧਾਨ ਹਰਦੀਪ ਸਿੰਘ ਬੁੱਟਰ ਤੋਂ ਇਲਾਵਾ ਕਈ ਸੈਲਰ ਮਾਲਕਾਂ ਨੇ ਸੰਬੋਧਨ ਕੀਤਾ । ਇਸ ਮੌਕੇ ਵਰਿੰਦਰਪਾਲ ਸਿਂਘ ਟੀਟੂ ਸੰਗਰੂਰ, ਦਿਨੇਸ਼ ਗੋਇਲ ਬੱਬਲੂ, ਬੱਬੂ ਬਾਂਸਲ, ਕਮਲ ਮਿੱਤਲ,ਜੋਗਿੰਦਰ ਨਿੱਕਾ, ਹਰਪ੍ਰੀਤ ਢੀਂਡਸਾ, ਸੌਰਵ ਗੌਇਲ, ਯਾਦਵਿੰਦਰ ਗੋਰਾ, ਅਮਿਤ ਆਸ਼ੂ, ਪਰਮਜੀਤ ਸ਼ਰਮਾ, ਗੁਰਮੇਲ ਸਿੰਘ, ਰਜੀਵ ਗਰਗ, ਅੰਕਿਤ ਬਾਂਸਲ, ਜੋਨੀ, ਜਤਿੰਦਰ ਕੁਮਾਰ ਪੰਪਾ, ਆਕੁੰਰ ਗਰਗ, ਨਰਿੰਦਰ ਸਿੰਘ, ਰਕੇਸ਼ ਕੁਮਾਰ, ਦੀਵਾਨ ਕੁਮਾਰ ਬਬਲੀ, ਸੰਜੀਵ ਕੁਮਾਰ ਸੁਨਾਮ, ਸੰਦੀਪ ਜਿੰਦਲ ਸੁਨਾਮ, ਰਾਜੇਸ਼ ਕੁਮਾਰ ਗਾਂਧੀ ਸਨਾਮ, ਅਮਰਜੀਤ ਅਮਰਗੜ੍ਹ, ਲਾਭ ਸਿੰਘ ਸੰਦੌੜ, ਬਲਵਿੰਦਰ ਸੰਗਰੂਰ, ਜਿਮੀ ਸਿੰਗਲਾ ਧੂਰੀ, ਚਰਨਜੀਤ ਸ਼ਰਮਾ ਲਹਿਰਾ, ਨਰਿੰਦਰ ਕੁਮਾਰ ਭਵਾਨੀਗੜ੍ਹ, ਰਾਜ ਕੁਮਾਰ ਦਿੜਬਾ ਅਤੇ ਹੋਰ ਮੌਜੂਦ ਸਨ।