ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਰੇਲਵੇ ਸਟੇਸ਼ਨ 'ਤੇ ਪਿਸ਼ਾਬ ਘਰ ਦੇ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਰਨਾ ਪੈਂਦਾ ਮੁਸ਼ਕਿਲਾਂ ਦਾ ਸਾਹਮਣਾ <br/>

Ad Position 21
No active advertisement
ਤਪਾ ਦੇ ਰੇਲਵੇ ਸਟੇਸ਼ਨ 'ਤੇ ਬੰਦ ਪਏ ਪਿਸ਼ਾਬ ਘਰ ਦੀ ਤਸਵੀਰ | ਤਸਵੀਰ : ਵਿਜੇ ਸ਼ਰਮਾ <br/> 27-12-2025
ਤਪਾ ਮੰਡੀ, 26 ਦਸੰਬਰ (ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਐਕਸਪੈੱ੍ਰਸ ਗੱਡੀਆਂ ਦਾ ਠਹਿਰਾਅ ਨਾ ਹੋਣ ਕਰ ਕੇ ਜਿੱਥੇ ਸ਼ਹਿਰ ਵਾਸੀਆਂ ਤੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਰੇਲਵੇ ਸਟੇਸ਼ਨ 'ਤੇ ਵਿਕਲਾਂਗ, ਮਹਿਲਾਵਾਂ ਅਤੇ ਮਰਦਾਂ ਲਈ ਦੋ ਨਵੇਂ ਬਣੇ ਪਖਾਨਿਆਂ ਨੂੰ ਰੇਲਵੇ ਵਿਭਾਗ ਵਲੋਂ ਇਕ ਪਿਸ਼ਾਬ ਘਰ ਨੂੰ ਜਿੰਦਰਾ ਲਗਾਇਆ ਹੋਇਆ ਹੈ | ਜਿਸ ਕਾਰਨ ਰੇਲਵੇ ਪਲੇਟਫ਼ਾਰਮ 'ਤੇ ਮਹਿਲਾਵਾਂ ਅਤੇ ਮਰਦਾਂ ਨੂੰ ਕੁੱਝ ਦੂਰੀ 'ਤੇ ਅੱਗੇ ਬਣੇ ਪਿਸ਼ਾਬ ਘਰ ਵਿਚ ਜਾਣਾ ਪੈਂਦਾ ਹੈ ਜਿਸ ਕਰ ਕੇ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਆ ਰਹੀਆਂ ਹਨ | ਜ਼ਿਕਰਯੋਗ ਹੈ ਕਿ ਰੇਲਵੇ ਵਿਭਾਗ ਵਲੋਂ ਤਪਾ ਦੇ ਰੇਲਵੇ ਸਟੇਸ਼ਨ ਨੂੰ ਨਵਾਂ ਬਣਾਇਆ ਗਿਆ ਹੈ ਜਿਸ ਕਾਰਨ ਪਲੇਟਫ਼ਾਰਮ ਤੇ ਵਿਕਲਾਂਗਾਂ, ਮਹਿਲਾਵਾਂ ਅਤੇ ਮਰਦਾਂ ਲਈ ਪਲੇਟਫ਼ਾਰਮ 'ਤੇ ਦੋ ਨਵੇਂ ਪਖਾਨੇ ਬਣਾਏ ਗਏ ਹਨ ਜਿਨ੍ਹਾਂ ਵਿਚੋਂ ਇਕ ਹੀ ਪਖਾਨਾ ਚਾਲੂ ਹਾਲਤ ਵਿਚ ਹੈ ਅਤੇ ਦੂਸਰੇ ਨੂੰ ਜਿੰਦਰਾ ਲੱਗਿਆ ਹੋਇਆ ਹੈ | ਇਸ ਸਬੰਧੀ ਜਦੋਂ ਸਟੇਸ਼ਨ ਮਾਸਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋ ਨਵੇਂ ਬਣੇ ਪਿਸ਼ਾਬ ਘਰਾਂ ਵਿਚੋਂ ਇਕ ਹੀ ਵਰਤੋਂ ਵਿਚ ਹੈ ਕਿਉਂਕਿ ਦੂਸਰੇ ਪਖਾਨੇ ਦੀਆਂ ਟੂਟੀਆਂ ਅਤੇ ਪਾਈਪਾਂ ਦੀ ਲੀਕੇਜ ਹੋਣ ਕਰ ਕੇ ਕਾਫੀ ਸਮੱਸਿਆ ਆਉਂਦੀ ਹੈ | ਇਸ ਲਈ ਉਸ ਨੂੰ ਬੰਦ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਪਲੇਟਫ਼ਾਰਮ 'ਤੇ ਖੜੇ ਯਾਤਰੀਆਂ ਅਤੇ ਲੋਕਾਂ ਵਲੋਂ ਉਸ ਨੂੰ ਸਹੀ ਢੰਗ ਨਾਲ ਨਹੀਂ ਵਰਤਿਆ ਜਾ ਰਿਹਾ ਜਿਸ ਕਰ ਕੇ ਇਕ ਪਿਸ਼ਾਬ ਘਰ ਬੰਦ ਕੀਤਾ ਹੋਇਆ ਹੈ | ਸ਼ਹਿਰ ਵਾਸੀਆਂ ਅਤੇ ਰੇਲਵੇ ਸਟੇਸ਼ਨ 'ਤੇ ਖੜੇ ਵਿਅਕਤੀਆਂ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਬੰਦ ਪਏ ਪਖਾਨੇ ਦੀ ਹਾਲਤ ਨੂੰ ਠੀਕ ਕਰ ਕੇ ਉਸ ਨੂੰ ਸ਼ੁਰੂ ਕੀਤਾ ਜਾਵੇ ਕਿਉਂਕਿ ਪਲੇਟ ਫਾਰਮ ਦੀ ਲੰਬਾਈ ਜ਼ਿਆਦਾ ਹੋਣ ਕਾਰਨ ਦੂਸਰਾ ਪਿਸ਼ਾਬ ਘਰ ਕਾਫੀ ਦੂਰੀ 'ਤੇ ਹੈ ਜਿਸ ਕਰ ਕੇ ਯਾਤਰੀਆਂ ਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਹਨ | ਦੂਸਰਾ ਵਿਕਲਾਂਗ ਵਿਅਕਤੀਆਂ ਨੂੰ ਦੂਰੀ 'ਤੇ ਬਣੇ ਪਖਾਨੇ ਵਿਚ ਜਾਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਲਈ ਬੰਦ ਪਏ ਪਖਾਨੇ ਨੂੰ ਵੀ ਯਾਤਰੀਆਂ ਲਈ ਖੋਲਿ੍ਹਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪੱਕੇ ਮੋਰਚੇ ਦੇ ਦੂਜੇ ਦਿਨ ਬੇਰੁਜ਼ਗਾਰਾਂ ਨੇ ਫੂਕੀ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ <br/> ਅਗਲੀ ਖ਼ਬਰ ਨੈਸ਼ਨਲ ਹਾਈਵੇ 'ਤੇ ਖੜ੍ਹਾ ਗੰਦਾ ਪਾਣੀ ਦੇ ਰਿਹਾ ਹਾਦਸਿਆਂ ਨੂੰ ਸੱਦਾ <br/>
Ad Position 24
No active advertisement