14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮਹਿਲ ਕਲਾਂ ਪੁਲਿਸ ਚਾਈਨਾ ਡੋਰ ਵੇਚਣ ਤੇ ਖ਼ਰੀਦਣ ਵਾਲਿਆਂ ਖ਼ਿਲਾਫ਼ ਹੋਈ ਸਖ਼ਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਮਹਿਲ ਕਲਾਂ, 28 ਅਗਸਤ (ਤਰਸੇਮ ਸਿੰਘ ਗਹਿਲ)-ਪੁਲਿਸ ਥਾਣਾ ਮਹਿਲ ਕਲਾਂ ਵਲੋਂ ਅੱਜ ਚਾਈਨਾ ਡੋਰ ਵੇਚਣ ਅਤੇ ਖ਼ਰੀਦਣ ਵਾਲਿਆਂ ਖ਼ਿਲਾਫ਼ ਸਖ਼ਤ ਰੁੱਖ ਅਖ਼ਤਿਆਰ ਕਰਦਿਆਂ ਮੇਨ ਬਾਜ਼ਾਰ ਦੀਆਂ ਕਈ ਦੁਕਾਨਾਂ 'ਤੇ ਛਾਪੇਮਾਰੀ ਕਰ ਕੇ ਦੁਕਾਨਦਾਰਾਂ ਨੂੰ ਚਾਈਨਾ ਡੋਰ ਵੇਚਣ ਤੋਂ ਵਰਜਿਆ ਗਿਆ ਅਤੇ ਹਦਾਇਤ ਕੀਤੀ ਗਈ ਜੇਕਰ ਕਿਸੇ ਵੀ ਦੁਕਾਨਦਾਰ ਪਾਸੋਂ ਚਾਈਨਾ ਡੋਰ ਬਰਾਮਦ ਹੋਈ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਐਸ.ਐੱਚ.ਓ. ਮਹਿਲ ਕਲਾਂ ਸਰਬਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਦੁਕਾਨਦਾਰਾਂ ਨੂੰ ਚਾਈਨਾ ਡੋਰ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਹ ਡੋਰ ਪੰਛੀਆਂ, ਆਵਾਰਾ ਪਸ਼ੂਆਂ ਤੋਂ ਇਲਾਵਾ ਮਨੁੱਖਤਾ ਲਈ ਵੀ ਵਧੇਰੇ ਘਾਤਕ ਹੈ, ਇਸ ਨਾਲ ਪਿਛਲੇ ਸਮੇਂ ਦੌਰਾਨ ਕਈ ਮਨੁੱਖੀ ਜਾਨਾਂ ਵੀ ਜਾ ਚੁੱਕੀਆਂ ਹਨ ਤੇ ਅਨੇਕਾਂ ਲੋਕ ਇਸ ਦੀ ਲਪੇਟ ਵਿਚ ਆਉਣ ਕਰ ਕੇ ਗੰਭੀਰ ਜ਼ਖ਼ਮੀ ਵੀ ਹੋਏ ਹਨ | ਮਹਿਲ ਕਲਾਂ ਦੇ ਮੇਨ ਬਾਜ਼ਾਰ ਵਿਚ ਦੁਕਾਨਾਂ ਦੀ ਤਲਾਸ਼ੀ ਅਭਿਆਨ ਚਲਾਉਂਦਿਆਂ ਥਾਣੇਦਾਰ ਸਰਬਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਵੀ ਚਾਈਨਾ ਡੋਰ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ, ਅਗਲੇ ਦਿਨੀਂ ਸਕੂਲਾਂ ਕਾਲਜਾਂ ਵਿਚ ਜਾ ਕੇ ਵੀ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ | ਥਾਣੇਦਾਰ ਸਰਬਜੀਤ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਦੀ ਵਰਤੋਂ ਕਰਨਾ ਭਾਵ ਵੇਚਣਾ ਜਾਂ ਖ਼ਰੀਦਣਾ ਕਾਨੰੂਨੀ ਜੁਰਮ ਹੈ | ਪੁਲਿਸ ਵਲੋਂ ਦੁਕਾਨਾਂ ਦੀ ਤਲਾਸ਼ੀ ਕਰਦਿਆਂ ਮੌਕੇ 'ਤੇ ਹੌਲਦਾਰ ਸੋਹਣ ਸਿੰਘ ਤੋਂ ਇਲਾਵਾ ਮਹਿਲਾ ਪੁਲਿਸ ਕਰਮੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਯੁੱਧ ਬੇਰੁਜ਼ਗਾਰੀ ਵਿਰੁੱਧ' ਬੇਰੁਜ਼ਗਾਰਾਂ ਦਾ ਪੱਕਾ ਮੋਰਚਾ ਸੰਗਰੂਰ ਮੰਗਾਂ ਸੰਬੰਧੀ ਲਿਖੇ ਨਾਅਰੇ ਅਗਲੀ ਖ਼ਬਰ ਬਜ਼ੁਰਗ ਔਰਤ ਦੇ ਕੰਨ 'ਚੋਂ ਨੌਜਵਾਨਾਂ ਨੇ ਸੋਨੇ ਦੀ ਵਾਲੀ ਝਪਟੀ ਘਟਨਾ ਕਾਰਨ ਦਹਿਲਣ ਤੋਂ ਬਾਅਦ ਇਲਾਜ ਦੌਰਾਨ ਔਰਤ ਦੀ ਹੋ...
Ad Position 24