14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਚਾਈਨਾ ਡੋਰ ਹਾਨੀਕਾਰਕ ਹੀ ਨਹੀਂ, ਬਲਕਿ ਜਾਨਲੇਵਾ ਹੈ-ਐੱਸ. ਡੀ. ਐੱਮ. ਆਯੁਸ਼ ਗੋਇਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਤਪਾ ਮੰਡੀ, 28 ਦਸੰਬਰ (ਪ੍ਰਵੀਨ ਗਰਗ)-ਚਾਈਨਾ ਡੋਰ ਹਾਨੀਕਾਰਕ ਹੀ ਨਹੀਂ, ਬਲਕਿ ਜਾਨਲੇਵਾ ਹੈ | ਉਪਰੋਕਤ ਸ਼ਬਦ ਸਬ ਡਵੀਜ਼ਨ ਤਪਾ ਦੇ ਐੱਸ.ਡੀ.ਐੱਮ. ਆਯੂਸ਼ ਗੋਇਲ ਨੇ ਕਹੇ | ਉਨ੍ਹਾਂ ਕਿਹਾ ਕਿ ਡਰੈਗਨ ਡੋਰ ਜਿਸ ਨੂੰ ਚਾਈਨਾ ਡੋਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੀ ਲਪੇਟ ਵਿਚ ਆਉਣ ਨਾਲ ਜਿੱਥੇ ਇਨਸਾਨਾਂ ਤੋਂ ਇਲਾਵਾ ਬੇਜ਼ਬਾਨ ਜੀਵ ਵੀ ਜ਼ਖ਼ਮੀ ਹੋ ਜਾਂਦੇ ਹਨ, ਉੱਥੇ ਸਰਕਾਰ ਵਲੋਂ ਇਹ ਡੋਰ ਬਿਲਕੁਲ ਬੈਨ ਹੈ | ਪਰ, ਫਿਰ ਵੀ ਕੁੱਝ ਲੋਕ ਪ੍ਰਸ਼ਾਸਨ ਤੋਂ ਚੋਰੀ ਲੁਕੋ ਕੇ ਇਸ ਡੋਰ ਨੂੰ ਬਾਜ਼ਾਰਾਂ ਵਿਚ ਵੇਚ ਰਹੇ ਹਨ, ਜੋ ਸਰਾਸਰ ਜੁਰਮ ਹੈ | ਸਰਕਾਰ ਵਲੋਂ ਇਹ ਡੋਰ ਮੁਕੰਮਲ ਤੌਰ 'ਤੇ ਬੈਨ ਹੈ | ਇਸ ਮੌਕੇ ਐੱਸ.ਡੀ.ਐੱਮ. ਆਯੂਸ਼ ਗੋਇਲ ਵਲੋਂ ਸਬ ਡਵੀਜ਼ਨ ਦੇ ਸਮੁੱਚੇ ਦੁਕਾਨਦਾਰਾਂ ਅਤੇ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲੇ ਨੌਜਵਾਨਾਂ ਅਤੇ ਲੋਕਾਂ ਨੂੰ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਡੋਰ ਦਾ ਇਸਤੇਮਾਲ ਕਰਨ ਵਾਲੇ ਨੌਜਵਾਨਾਂ ਅਤੇ ਲੋਕਾਂ ਨੂੰ ਵੀ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਨਿਰਦੇਸ਼ ਦੇ ਦਿੱਤੇ ਹਨ ਕਿ ਉਹ ਦੁਕਾਨਾਂ 'ਤੇ ਜਾ ਕੇ ਚੈਕਿੰਗ ਕਰਨ | ਇਸ ਮੌਕੇ ਜੇਕਰ ਕੋਈ ਵੀ ਵਿਅਕਤੀ ਚਾਈਨਾ ਡੋਰ ਦੀ ਵਿੱਕਰੀ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਸਬੰਧੀ ਸਮਝਾਉਣ ਅਤੇ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਕਰਨ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਭਾਰਤ ਸਭਾ ਦੇ ਗਠਨ ਦੀ ਸ਼ਤਾਬਦੀ ਨੂੰ ਸਮਰਪਿਤ ਸਾਲ 2026 ਦਾ ਕੈਲੰਡਰ ਜਾਰੀ ਅਗਲੀ ਖ਼ਬਰ ਪਿੰਡ ਸੰਘੇੜਾ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>
Ad Position 24