ਬਰਨਾਲਾ, 28 ਦਸੰਬਰ (ਨਰਿੰਦਰ ਅਰੋੜਾ)-ਆਈ.ਐਮ.ਏ. ਬਰਨਾਲਾ ਵਲੋਂ ਪ੍ਰਧਾਨ ਡਾ: ਨਵਦੀਪ ਸਿੰਘ ਦੀ ਅਗਵਾਈ ਵਿਚ ਸਥਾਨਕ ਦਾਣਾ ਮੰਡੀ ਵਿਖੇ ਵੱਡੀ ਗਿਣਤੀ ਡਾਕਟਰਾਂ ਦੀ ਟੀਮ ਵਲੋਂ ਝੁੱਗੀਆਂ ਵਿਚ ਰਹਿਣ ਵਾਲੇ 200 ਬੱਚਿਆਂ ਨੂੰ ਬੂਟ ਅਤੇ ਜਰਾਬਾਂ ਭੇਟ ਕਰਦਿਆਂ ਉਨ੍ਹਾਂ ਨੂੰ ਠੰਢ ਤੋਂ ਬਚਾਉਣ ਦਾ ਯਤਨ ਕੀਤਾ ਗਿਆ ਹੈ | ਬੱਚਿਆਂ ਨੂੰ ਬੂਟ ਅਤੇ ਜਰਾਬਾਂ ਭੇਟ ਕਰਨ ਮੌਕੇ ਗੱਲਬਾਤ ਕਰਦਿਆਂ ਡਾ: ਨਵਦੀਪ ਸਿੰਘ ਨੇ ਕਿਹਾ ਕਿ ਝੁੱਗੀਆਂ ਵਿਚ ਰਹਿਣ ਵਾਲੇ ਸਾਰੇ ਬੱਚੇ ਲੰਮੇ ਸਮੇਂ ਤੋਂ ਸਮਾਜ ਸੇਵੀ ਭਾਨ ਸਿੰਘ ਜੱਸੀ (ਜੱਸੀ ਪੇਧਨੀ) ਦੀ ਅਗਵਾਈ ਵਿਚ ਪੜ੍ਹਾਈ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਡਾਕਟਰ ਸਾਥੀ ਅੱਗੇ ਤੋਂ ਵੀ ਇਨ੍ਹਾਂ ਗ਼ਰੀਬ ਲੋੜਵੰਦ ਬੱਚਿਆਂ ਦੀ ਮਦਦ ਕਰਨ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਅਤੇ ਸਮਾਗਮ ਵਿਚ ਸ਼ਾਮਿਲ ਹੋਏ ਸਾਰੇ ਡਾਕਟਰ ਸਾਹਿਬਾਨਾਂ ਅਤੇ ਸਮੁੱਚੀ ਆਈ.ਐਮ.ਏ. ਦੀ ਟੀਮ ਦਾ ਇਸ ਸੇਵਾ ਵਿਚ ਯੋਗਦਾਨ ਪਾਉਣ ਬਦਲੇ ਧੰਨਵਾਦ ਕੀਤਾ | ਇਸ ਮੌਕੇ ਡਾ: ਪ੍ਰਦੀਪ ਸ਼ਰਮਾ, ਡਾ: ਸ਼ੀਤਲ ਕੁਮਾਰ, ਡਾ: ਵਿਜੇ ਸੂਦ, ਡਾ: ਗੌਰਵ ਗਰੋਵਰ, ਡਾ: ਰਜਿੰਦਰ ਸਿੰਗਲਾ, ਡਾ: ਚਰਨਪ੍ਰੀਤ ਸਿੰਘ, ਡਾ: ਨਵੇਤਾ ਸਿੰਗਲਾ, ਡਾ: ਇੰਦਰਜੀਤ ਕੌਰ, ਡਾ: ਮਨਦੀਪ ਕੌਰ, ਡਾ: ਰਾਜੀਵ ਭਾਂਬਰੀ, ਡਾ: ਗੁਰਦੀਪ ਸਿੰਘ, ਡਾ: ਕੇ.ਕੇ. ਗੋਇਲ, ਖ਼ੁਸ਼ੀਆ ਸਿੰਘ, ਮਾ: ਮਨਜੀਤ ਸਿੰਘ ਮੈਡਮ ਰੀਤਾ ਕੁਮਾਰੀ, ਗੁਰਦੀਪ ਕੌਰ ਆਦਿ ਸ਼ਖ਼ਸੀਅਤਾਂ ਸ਼ਾਮਿਲ ਸਨ |