25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪੀ.ਓ. ਸਟਾਫ਼ ਵਲੋਂ ਭਗੌੜਾ ਵਿਅਕਤੀ ਕਾਬੂ <br/>

Ad Position 21
No active advertisement
ਭਗੌੜੇ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕਰਨ ਉਪਰੰਤ ਜੇਲ੍ਹ ਛੱਡਣ ਜਾਂਦੇ ਹੋਏ ਪੁਲਿਸ ਕਰਮਚਾਰੀ | ਅਜੀਤ ਤਸਵੀਰ <br/> 30-12-2025
ਬਰਨਾਲਾ, 29 ਦਸੰਬਰ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਪੀ.ਓ. ਸਟਾਫ਼ ਵਲੋਂ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਰਣ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ-1 ਪੁਲਿਸ ਵਲੋਂ ਮੱੁਦਈ ਸਤਨਾਮ ਸਿੰਘ ਪੱੁਤਰ ਮਹਿੰਦਰ ਸਿੰਘ ਵਾਸੀ ਫਰਵਾਹੀ ਦੇ ਬਿਆਨਾਂ ਦੇ ਆਧਾਰ 'ਤੇ ਸੁਖਵਿੰਦਰ ਸਿੰਘ ਰਾਜੂ ਪੱੁਤਰ ਰਾਜੂ ਪਾਲ ਵਾਸੀ ਸੇਖਾ ਰੋਡ ਬਰਨਾਲਾ ਖ਼ਿਲਾਫ਼ ਇਕ ਮੁਕੱਦਮਾ ਮਿਤੀ 18 ਜਨਵਰੀ 2020 ਨੂੰ ਦਰਜ ਕੀਤਾ ਸੀ | ਮਾਨਯੋਗ ਅਦਾਲਤ ਦੀ ਸੁਣਵਾਈ ਦੌਰਾਨ ਉਕਤ ਵਿਅਕਤੀ ਲਗਾਤਾਰ ਗੈਰ ਹਾਜ਼ਰ ਰਿਹਾ | ਜਿਸ 'ਤੇ ਅਦਾਲਤ ਨੇ 2 ਸਤੰਬਰ 2025 ਨੂੰ ਭਗੌੜਾ ਕਰਾਰ ਦੇ ਦਿੱਤਾ | ਪੀ.ਓ. ਸਟਾਫ਼ ਵਲੋਂ ਭਗੌੜੇ ਵਿਅਕਤੀ ਨੂੰ ਹਸਬ ਜ਼ਾਬਤਾ ਗਿ੍ਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਤਾਂ ਅਦਾਲਤ ਨੇ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾ ਦਿੱਤਾ | ਇਸ ਮੌਕੇ ਹੌਲਦਾਰ ਹਰਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਪੰਡੋਰੀ ਵਿਖੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਸੁੰਦਰ ਦਸਤਾਰ ਮੁਕਾਬਲੇ ਭਲਕੇ ਅਗਲੀ ਖ਼ਬਰ ਪੀੜਤ ਮਾਪਿਆਂ ਨੇ ਨੌਜਵਾਨ ਦੀ ਲਾਸ਼ ਲਿਆਉਣ ਲਈ ਕੀਤੀ ਮਦਦ ਦੀ ਅਪੀਲ
Ad Position 24