ਤਪਾ ਮੰਡੀ, 30 ਦਸੰਬਰ (ਪ੍ਰਵੀਨ ਗਰਗ)-ਅੱਖਾਂ ਦਾਨ ਨੂੰ ਮਹਾਂਦਾਨ ਮੰਨਿਆ ਜਾਂਦਾ ਹੈ, ਜਿਸ ਦੀ ਮਿਸਾਲ ਕਾਇਮ ਕਰਦਿਆਂ ਇਲਾਕੇ ਦੀ ਅਗਰਵਾਲ ਕਾਲੋਨੀ 'ਚ ਰਹਿੰਦੇ ਸਮਾਜ ਸੇਵੀ ਪਰਿਵਾਰ ਦੇ ਮੈਂਬਰਾਂ ਪਤਨੀ ਦਰਸ਼ਨਾਂ ਦੇਵੀ, ਪੁੱਤਰ ਚੰਚਲ ਕੁਮਾਰ ਰਾਜੂ, ਰਾਕੇਸ਼ ਕੁਮਾਰ ਅਤੇ ਰਾਜੇਸ਼ ਕੁਮਾਰ ਗੋਲਡੀ ਨੇ ਆਪਣੇ ਪਿਤਾ ਕਿ੍ਸ਼ਨ ਕੁਮਾਰ ਪੁੱਤਰ ਹੁਕਮ ਚੰਦ ਭਾਵੇਂ ਇਸ ਸੰਸਾਰ ਨੂੰ ਅਲਵਿਦਾ ਆਖ ਗਏ, ਦੀ ਇੱਛਾ ਜੋ ਉਨ੍ਹਾਂ ਜਿਊਾਦੇ-ਜੀਅ ਹੀ ਮਰਨ ਉਪਰੰਤ ਅੱਖਾਂ ਦਾਨ ਕਰਨ ਸਬੰਧੀ ਜ਼ਾਹਿਰ ਕੀਤੀ ਸੀ ਨੂੰ ਪੂਰਾ ਕਰਦੇ ਹੋਏ ਅੱਖਾਂ ਦਾਨ ਕੀਤੀਆਂ | ਜਿਸ 'ਤੇ ਪਰਿਵਾਰਿਕ ਮੈਂਬਰਾਂ ਨੇ ਆਈ ਸ਼ੰਕਰਾ ਹਸਪਤਾਲ ਲੁਧਿਆਣਾ ਦੀ ਟੀਮ ਨੂੰ ਸੂਚਿਤ ਕੀਤਾ | ਉਪਰੰਤ ਡਾ: ਪੂਜਾ ਆਪਣੀ ਟੀਮ ਦੇ ਮੈਂਬਰਾਂ ਸੰਦੀਪ ਕੌਰ ਅਤੇ ਡਰਾਈਵਰ ਅਵਤਾਰ ਸਿੰਘ ਸਣੇ ਪੁੱਜੇ ਅਤੇ ਉਨ੍ਹਾਂ ਦੀਆਂ ਅੱਖਾਂ ਦਾਨ ਲੈ ਲਈਆਂ ਗਈਆਂ | ਇਸ ਮੌਕੇ ਡਾ: ਪੂਜਾ ਨੇ ਕਿਹਾ ਕਿ ਮਰਨ ਉਪਰੰਤ ਅੱਖਾਂ ਦਾਨ ਕਰਨਾ ਮਹਾਨ ਕੰਮ ਹੈ | ਉਨ੍ਹਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਨੇਤਰਹੀਣ ਲੋਕਾਂ ਦੀ ਜ਼ਿੰਦਗੀ ਵਿਚ ਉਜਾਲਾ ਹੋ ਸਕੇ | ਇਸ ਮੌਕੇ ਪਰਿਵਾਰ ਦੇ ਮੱਖਣ ਲਾਲ, ਵਿਜੇ ਕੁਮਾਰ, ਲੀਤੂ, ਡਿੰਪਾ ਤੋਂ ਇਲਾਵਾ ਡਾ: ਸੰਦੀਪ ਵਿੱਕੀ, ਸੁਭਾਸ਼ ਕਾਂਸਲ ਆਦਿ ਮੌਜੂਦ ਸਨ |